- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੋਢੇ ਦੀ ਸਰਜਰੀ ਕਰਾਉਣ ਇੰਗਲੈਂਡ ਜਾਣਗੇ ਸਾਹਾ
ਨਵੀਂ ਦਿੱਲੀ – ਸੱਟ ਕਾਰਨ ਇੰਗਲੈਂਡ ਖਿਲਾਫ ਖੇਡੀ ਜਾਣ ਵਾਲੀ 5 ਟੈਸਟ ਮੈਚਾਂ ਦੀ ਸੀਰੀਜ਼ ਤੋਂ ਬਾਹਰ ਹੋ ਚੁੱਕੇ ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਆਪਣੇ ਮੋਢੇ ਦੀ ਸਰਜਰੀ ਕਰਾਉਣ ਇੰਗਲੈਂਡ ਜਾਣਗੇ। 30 ਜੁਲਾਈ ਨੂੰ ਉਹ ਇੰਗਲੈਂਡ ਦੇ ਮੈਨਚੇਸਟਰ ਲਈ ਰਵਾਨਾ ਹੋਣਗੇ, ਉਨ੍ਹਾਂ ਨਾਲ ਫਿਜ਼ੀਓ ਯੋਗੇਸ਼ ਪਰਮਾਰ ਵੀ ਇੰਗਲੈਂਡ ਜਾਣਗੇ। ਸਾਹਾ ਦੀ ਸਰਜਰੀ 6 ਜਾਂ 7 ਅਗਸਤ ਨੂੰ ਹੋਣ ਦੀ ਸੰਭਾਵਨਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ 12-14 ਦਿਨਾਂ ਦੇ ਇਸ ਟ੍ਰਿਪ ਤੋਂ ਬਾਅਦ ਉਹ ਦੇਸ਼ ਵਾਪਸ ਪਰਤਣਗੇ। ਤੁਹਾਨੂੰ ਦੱਸ ਦਈਏ ਕਿ ਇਸ ਸਾਲ ਫਰਵਰੀ ‘ਚ ਉਨ੍ਹਾਂ ਦੀ ਸੱਟ ਦੀ ਸਕੈਨ ਕੀਤੀ ਗਈ ਸੀ ਜਿਸ ‘ਚ ਉਨ੍ਹਾਂ ਦੇ ਮੋਢੇ ‘ਚ ਸੱਟ ਦਾ ਪਤਾ ਲੱਗਾ। ਹਾਲਾਂਕਿ ਅੰਗੂਠੇ ਤੇ ਮੋਢੇ ਦੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ 19 ਮਾਰਚ ਨੂੰ ਐੱਨ.ਸੀ.ਏ ਤੋਂ ਛੁੱਟੀ ਦੇ ਦਿੱਤੀ ਗਈ ਸੀ, ਪਰ ਫਿਰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 11ਵੇਂ ਸੈਸ਼ਨ ‘ਚ ਸਨਰਾਈਜ਼ਰਜ਼ ਹੈਦਰਾਬਾਦ ਵਲੋਂ ਖੇਡਦੇ ਹੋਏ 7 ਮਈ ਨੂੰ ਉਹ ਫਿਰ ਤੋਂ ਮੋਢੇ ਦੀ ਸੱਟ ਦਾ ਸ਼ਿਕਾਰ ਹੋ ਗਏ। ਇਲਾਜ ਲਈ ਉਨ੍ਹਾਂ ਨੂੰ ਦਿੱਲੀ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਦੀ ਸਲਾਹ ਅਨੁਸਾਰ ਉਨ੍ਹਾਂ ਨੂੰ ਇੰਜੈਕਸ਼ਨ ਦਿੱਤਾ ਗਿਆ ਸੀ। ਜੁਲਾਈ ‘ਚ ਸਾਹਾ ਨੇ ਫਿਰ ਤੋਂ ਅੰਗੂਠੇ ‘ਚ ਅਤੇ ਮੋਢੇ ‘ਚ ਸੱਟ ਹੋਣ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 13 ਜੁਲਾਈ ਨੂੰ ਅਯੋਗ ਘੋਸ਼ਿਤ ਕਰ ਦਿੱਤਾ ਗਿਆ ਅਤੇ ਇਸਦੀ ਜਾਣਕਾਰੀ ਟੀਮ ਪ੍ਰਬੰਧਨ ਨੂੰ ਦਿੱਤੀ ਗਈ। ਅੰਗੂਠੇ ਦੀ ਸੱਟ ਕਾਰਨ ਸਾਹਾ ਅਫਗਾਨਿਸਤਾਨ ਖਿਲਾਫ ਖੇਡੇ ਗਏ ਇਕ ਮਾਤਰ ਮੈਚ ‘ਚ ਨਹੀਂ ਖੇਡਿਆ ਸੀ। ਉਮੀਦ ਸੀ ਕਿ ਉਹ ਇੰਗਲੈਂਡ ਖਿਲਾਫ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ‘ਚ ਵਾਪਸੀ ਕਰ ਲੈਣਗੇ, ਪਰ ਅਜਿਹਾ ਨਹੀਂ ਹੋ ਸਕਿਆ।


