- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੰਗਲ ਤੇ ਜਾਣਾ ਚਾਹੁੰਦੇ ਹੋ ਤਾਂ ਨਾਸਾ ਨੂੰ ਭੇਜੋ ਆਪਣਾ ਨਾਮ
ਜੇਕਰ ਤੁਹਾਡੇ ਦਿੱਲ ‘ਚ ਮੰਗਲ ਗ੍ਰਹਿ ‘ਤੇ ਜਾਣ ਦੀ ਚਾਹ ਹੈ ਤਾਂ ਨਾਸਾ ਇਸ ਨੂੰ ਪੂਰਾ ਕਰ ਸਕਦਾ ਹੈ ਕਿਉਂਕਿ ਅਮਰੀਕੀ ਸਪੇਸ ਏਜੰਸੀ ਨੇ ਲਾਲ ਗ੍ਰਹਿ ‘ਤੇ ਜਾਣ ਵਾਲੇ ‘ਮਾਰਸ 2020 ਰੋਵਰ’ ਲਈ ਇਛੁੱਕ ਲੋਕਾਂ ਨੂੰ ਆਪਣੇ ਨਾਂ ਭੇਜਣ ਲਈ ਕਿਹਾ ਹੈ। ਨਾਸਾ ਨੇ ਇਕ ਬਿਆਨ ‘ਚ ਕਿਹਾ ਕਿ ਚਿਪ ‘ਤੇ ਲਿਖੇ ਇਨ੍ਹਾਂ ਨਾਂਵਾਂ ਨੂੰ ਰੋਵਰ ‘ਤੇ ਭੇਜਿਆ ਜਾਵੇਗਾ। ਇਸ ਰੋਵਰ ਰਾਹੀਂ ਪਹਿਲੀ ਵਾਰ ਮਨੁੱਖ ਦੇ ਕਿਸੇ ਹੋਰ ਗ੍ਰਹਿ ‘ਤੇ ਕਦਮ ਰੱਖਣ ਦੀ ਸੰਭਾਵਨਾ ਹੋਰ ਵਧ ਜਾਵੇਗੀ। ਰੋਵਰ ਨੂੰ ਜੁਲਾਈ 2020 ‘ਚ ਲਾਂਚ ਕੀਤਾ ਜਾਵੇਗਾ ਤੇ ਇਸ ਸਪੇਸ ਕ੍ਰਾਫਟ ਦੇ ਫਰਵਰੀ 2021 ਤੱਕ ਮੰਗਲ ਦੀ ਧਰਤੀ ਨੂੰ ਛੋਹਣ ਦੀ ਸੰਭਾਵਨਾ ਹੈ। 1000 ਕਿਲੋਗ੍ਰਾਮ ਤੋਂ ਜ਼ਿਆਦਾ ਵਜ਼ਨੀ ਰੋਵਰ ਗ੍ਰਹਿ ‘ਤੇ ਕਿਸੇ ਸਮੇਂ ਮੌਜੂਦ ਰਹੇ ਸੂਖਮਜੀਵਾਂ ਦੇ ਚਿੰਨ੍ਹਾਂ ਦੀ ਭਾਲ ਕਰੇਗਾ ਤੇ ਉਥੋਂ ਦੀ ਜਲਵਾਯੂ ਤੇ ਭੂ-ਤੱਤਾਂ ਦੀ ਵਿਸ਼ੇਸ਼ਤਾ ਦਾ ਪਤਾ ਲਾਏਗਾ। ਨਾਲ ਹੀ ਉਹ ਧਰਤੀ ‘ਤੇ ਪਰਤਣ ਤੋਂ ਪਹਿਲਾਂ ਗ੍ਰਹਿ ਦੇ ਨੂਮਨੇ ਇਕੱਠੇ ਕਰਕੇ ਲਾਲ ਗ੍ਰਹਿ ਦੇ ਹਿਊਮਨ ਐਕਸਪਲੋਰੇਸ਼ਨ ਦਾ ਰਸਤਾ ਸਾਫ ਕਰੇਗਾ। ਨਾਸਾ ਦੇ ਸਾਈਂਸ ਮਿਸ਼ਨ ਡਾਇਰੈਕਟਰ ਦੇ ਸਹਾਇਕ ਪ੍ਰਸ਼ਾਸਕ ਥਾਮਸ ਜ਼ੁਰਬੁਚੇਨ ਨੇ ਕਿਹਾ ਕਿ ਅਸੀਂ ਇਸ ਇਤਿਹਾਸਿਕ ਮੰਗਲ ਮੁਹਿੰਮ ਨੂੰ ਸ਼ੁਰੂ ਕਰਨ ਲਈ ਤਿਆਰ ਹਾਂ।


