- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਯੂਥ ਓਲੰਪਿਕਸ: ਜੂਡੋ ਵਿਚ ਭਾਰਤ ਨੂੰ ਪਹਿਲਾ ਓਲੰਪਿਕ ਤਗ਼ਮਾ
ਬਿਊਨਸ ਆਇਰਸ – ਥੰਗਜਾਨ ਤਬਾਬੀ ਦੇਵੀ ਨੇ ਓਲੰਪਿਕ ਪੱਧਰ ’ਤੇ ਭਾਰਤ ਨੂੰ ਜੂਡੋ ਵਿਚ ਪਹਿਲਾ ਤਗ਼ਮਾ ਦਿਵਾਉਂਦਿਆਂ ਯੂਥ ਓਲੰਪਿਕਸ ਖੇਡਾਂ ਵਿਚ ਮਹਿਲਾਵਾਂ ਦੇ 44 ਕਿਲੋ ਵਰਗ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਮਣੀਪੁਰ ਦੀ ਏਸ਼ਿਆਈ ਕੈਡੇਟ ਚੈਂਪੀਅਨ ਤਬਾਬੀ ਦੇਵੀ ਨੂੰ ਫਾਈਨਲ ਵਿਚ ਵੈਨਜ਼ੂਏਲਾ ਦੀ ਮਾਰੀਆ ਜਿਮਿਨੇਜ ਨੇ 11-0 ਨਾਲ ਮਾਤ ਦਿੱਤੀ। ਭਾਰਤ ਨੇ ਜੂਡੋ ਵਿਚ ਸੀਨੀਅਰ ਜਾਂ ਜੂਨੀਅਰ ਵਰਗ ਵਿਚ ਕਿਸੇ ਵੀ ਪੱਧਰ ’ਤੇ ਹਾਲੇ ਤਕ ਓਲੰਪਿਕ ਤਗ਼ਮਾ ਨਹੀਂ ਜਿੱਤਿਆ ਹੈ। ਤਬਾਬੀ ਦੇਵੀ ਨੇ ਸੈਮੀਫਾਈਨਲ ਵਿਚ ਕ੍ਰੋਏਸ਼ੀਆ ਦੀ ਵਿਕਟੋਰੀਆ ਪੁਲਿਜਿਚ ਨੂੰ 10-0 ਨਾਲ ਹਰਾਇਆ ਸੀ। ਮੌਜੂਦਾ ਖੇਡਾਂ ਵਿਚ ਉਨ੍ਹਾਂ ਦਾ ਤਗ਼ਮਾ ਭਾਰਤ ਲਈ ਦੂਜਾ ਹੈ। ਇਸ ਤੋਂ ਪਹਿਲਾਂ ਨਿਸ਼ਾਨੇਬਾਜ਼ ਤੁਸ਼ਾਰ ਮਾਨੇ ਨੇ 10 ਮੀਟਰ ਏਅਰ ਰਾਈਫ਼ਲ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ। ਤੈਰਾਕੀ ਵਿਚ ਕੌਮੀ ਚੈਂਪੀਅਨ ਸ੍ਰੀਹਰੀ ਨਟਰਾਜ ਪੁਰਸ਼ਾਂ ਦੇ 3100 ਮੀਟਰ ਬੈਕਸਟ੍ਰੋਕ ਲਈ ਕੁਆਲੀਫਾਈ ਨਹੀਂ ਕਰ ਸਕੇ। ਉਹ ਸੈਮੀਫਾਈਨਲ ਵਿਚ ਨੌਵੇਂ ਸਥਾਨ ’ਤੇ ਰਹੇ। ਨਟਰਾਜ ਨੇ 56.48 ਸਕਿੰਟਾਂ ਦਾ ਸਮਾਂ ਕੱਢਿਆ ਜੋ ਹੀਟ ਦੇ 56.75 ਸਕਿੰਟਾਂ ਨਾਲੋਂ ਬਿਹਤਰ ਸੀ। ਭਾਰਤ ਨੇ 2014 ਵਿਚ ਨਾਨਜਿੰਗ ਵਿਚ ਹੋਈਆ ਯੂਥ ਖੇਡਾਂ ਵਿਚ ਚਾਂਦੀ ਤੇ ਕਾਂਸੀ ਦੇ ਤਗ਼ਮੇ ਜਿੱਤੇ ਸਨ। ਜਦਕਿ 2010 ਵਿਚ ਭਾਰਤ ਨੇ ਛੇ ਚਾਂਦੀ ਦੇ ਅਤੇ ਦੋ ਕਾਂਸੀ ਦੇ ਤਗ਼ਮੇ ਜਿੱਤੇ ਸਨ। ਭਾਰਤ ਦੇ 47 ਖਿਡਾਰੀ ਇਨ੍ਹਾਂ ਖੇਡਾਂ ਵਿਚ ਹਿੱਸਾ ਲੈ ਰਹੇ ਹਨ। –


