- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰਵਿੰਦਰ ਜਡੇਜਾ ਨੇ ਭਾਰਤੀ ਪਾਰੀ ਨੂੰ ਦਿੱਤਾ ਠੁੰਮਮਣਾ
ਲੰਡਨ – ਭਾਰਤ ਨੇ ਹਰਫ਼ਨਮੌਲਾ ਰਵਿੰਦਰ ਜਡੇਜਾ ਅਤੇ ਪਹਿਲੀ ਵਾਰ ਟੈਸਟ ਮੈਚ ਖੇਡ ਰਹੇ ਬੱਲੇਬਾਜ਼ ਹਨੁਮਾ ਵਿਹਾਰੀ ਦੀਆਂ ਸ਼ਾਨਦਾਰ ਨੀਮ ਸੈਂਕੜਾ ਪਾਰੀਆਂ ਦੀ ਬਦੌਲਤ ਇੰਗਲੈਂਡ ਖ਼ਿਲਾਫ਼ ਪੰਜਵੇਂ ਅਤੇ ਆਖ਼ਰੀ ਕ੍ਰਿਕਟ ਟੈਸਟ ਦੇ ਤੀਜੇ ਦਿਨ ਅੱਜ ਆਪਣੀ ਪਹਿਲੀ ਪਾਰੀ ਵਿੱਚ 292 ਦੌੜਾਂ ਬਣਾਈਆਂ। ਭਾਰਤੀ ਟੀਮ ਦੇ ਆਲ ਆਊਟ ਹੋਣ ਦੇ ਨਾਲ ਹੀ ਇੰਗਲੈਂਡ ਨੇ ਆਪਣੀ 332 ਦੌੜਾਂ ਦੀ ਪਹਿਲੀ ਪਾਰੀ ਦੇ ਆਧਾਰ ’ਤੇ 40 ਦੌੜਾਂ ਦੀ ਮਹੱਤਵਪੂਰਨ ਲੀਡ ਹਾਸਲ ਕਰ ਲਈ ਸੀ। ਇਸ ਤੋਂ ਬਾਅਦ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰਨ ਉਤਰੀ ਮੇਜ਼ਬਾਨ ਟੀਮ ਨੇ ਦੋ ਵਿਕਟਾਂ ਗੁਆ ਕੇ 106 ਦੌੜਾਂ ਬਣਾ ਲਈਆਂ। ਹੁਣ ਇੰਗਲੈਂਡ ਦੀ ਲੀਡ ਵਧ ਕੇ 146 ਦੌੜਾਂ ਦੀ ਹੋ ਗਈ ਹੈ। ਕੀਟਨ ਜੇਨਿੰਗਜ਼ ਨੂੰ ਮੁਹੰਮਦ ਸ਼ਮੀ ਅਤੇ ਮੋਈਨ ਅਲੀ ਨੂੰ ਰਵਿੰਦਰ ਜਡੇਜਾ ਨੇ ਆਊਟ ਕੀਤਾ। ਇਸ ਤੋਂ ਪਹਿਲਾਂ ਭਾਰਤ ਨੇ ਅੱਜ ਸਵੇਰੇ ਛੇ ਵਿਕਟਾਂ ਪਿੱਛੇ 174 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਕ੍ਰੀਜ਼ ’ਤੇ ਮੌਜੂਦ ਹਨੁਮਾ ਅਤੇ ਜਡੇਜਾ ਨੇ 77 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ ਅਤੇ ਭਾਰਤ ਨੂੰ ਕੁੱਝ ਹੱਦ ਤੱਕ ਸੰਭਾਲਿਆ। ਦੋਵਾਂ ਹੀ ਬੱਲੇਬਾਜ਼ਾਂ ਨੇ ਸਵੇਰੇ ਠਰ੍ਹੰਮੇ ਨਾਲ ਆਪਣੀਆਂ ਪਾਰੀਆਂ ਨੂੰ ਅੱਗੇ ਵਧਾਇਆ ਅਤੇ ਲੰਚ ਤੱਕ 79 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 240 ਦੌੜਾਂ ਬਣਾ ਲਈਆਂ। ਹਾਲਾਂਕਿ ਲੰਚ ਤੋਂ ਪਹਿਲਾਂ ਹਨੁਮਾ ਮੋਈਨ ਅਲੀ ਦੀ ਗੇਂਦ ’ਤੇ ਜੌਹਨੀ ਬੇਅਰਸਟੋ ਨੂੰ ਕੈਚ ਦੇ ਬੈਠਾ ਅਤੇ ਮਹਿਮਾਨ ਟੀਮ ਨੇ ਸੱਤਵੀਂ ਅਹਿਮ ਵਿਕਟ ਗੁਆ ਲਈ। ਇਸ ਦੇ ਨਾਲ ਹੀ ਸਾਂਝੇਦਾਰੀ ਵੀ ਟੁੱਟ ਗਈ। ਕੌਮੀ ਟੀਮ ਵੱਲੋਂ ਪਹਿਲਾ ਮੈਚ ਖੇਡ ਰਹੇ ਹਨੁਮਾ ਨੇ 124 ਗੇਂਦਾਂ ਵਿੱਚ ਸੱਤ ਚੌਕਿਆਂ ਅਤੇ ਇੱਕ ਛੱਕਾ ਮਾਰ ਕੇ 56 ਦੌੜਾਂ ਦੀ ਨੀਮ ਸੈਂਕੜਾ ਪਾਰੀ ਖੇਡੀ ਅਤੇ ਪਲੇਠੇ ਮੈਚ ਨੂੰ ਯਾਦਗਾਰ ਬਣਾ ਦਿੱਤਾ। ਇਸ ਲੜੀ ਦਾ ਪਹਿਲਾ ਮੈਚ ਖੇਡ ਰਹੇ ਹਰਫ਼ਨਮੌਲਾ ਜਡੇਜਾ ਨੇ ਟੀਮ ਦੇ ਸਕੋਰ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ, ਪਰ ਹੇਠਲੇ ਕ੍ਰਮ ਦਾ ਕੋਈ ਵੀ ਬੱਲੇਬਾਜ਼ ਉਸ ਦਾ ਸਾਥ ਨਹੀਂ ਦੇ ਸਕਿਆ। ਹਨੁਮਾ ਦੇ ਆਊਟ ਹੋਣ ਮਗਰੋਂ ਇਸ਼ਾਂਤ ਸ਼ਰਮਾ (ਚਾਰ ਦੌੜਾਂ) ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕਿਆ।


