- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰਾਸ਼ਿਦ ਨੂੰ ਲਾਲ ਗੇਂਦ ਦੀ ਚੁਣੌਤੀ ਨਾਲ ਨਜਿੱਠਣਾ ਆਉਂਦੈ: ਬੇਅਰਸਟਾ
ਲੰਡਨ – ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਜੌਨੀ ਬੇਅਰਸਟਾ ਦਾ ਮੰਨਣਾ ਹੈ ਕਿ ਟੈਸਟ ਟੀਮ ਵਿੱਚ ਚੋਣ ਸਬੰਧੀ ਚੱਲ ਰਹੀ ਬਹਿਸ ਨੂੰ ਪਿੱਛੇ ਛੱਡਦਿਆਂ ਖੱਬੇ ਹੱਥ ਦਾ ਸਪਿੰਨਰ ਆਦਿਲ ਰਾਸ਼ਿਦ ਇੱਕ ਰੋਜ਼ਾ ਦੇ ਪ੍ਰਦਰਸ਼ਨ ਨੂੰ ਟੈਸਟ ਮੈਚ ਵਿੱਚ ਵੀ ਜਾਰੀ ਰੱਖੇਗਾ। ਰਾਸ਼ਿਦ ਨੇ 2018 ਦੇ ਸ਼ੁਰੂ ਤੋਂ ਕਾਉਂਟੀ ਕ੍ਰਿਕਟ ਦੌਰਾਨ ਟੈਸਟ ਮੈਚ ਖੇਡਣਾ ਛੱਡਿਆ ਹੋਇਆ ਹੈ। ਉਸ ਨੇ ਪਿਛਲੇ ਸਾਲ ਸਤੰਬਰ ਮਗਰੋਂ ਪਹਿਲੀ ਸ਼੍ਰੇਣੀ ਦਾ ਕੋਈ ਮੈਚ ਵੀ ਨਹੀਂ ਖੇਡਿਆ, ਫਿਰ ਵੀ ਉਸ ਨੂੰ ਭਾਰਤ ਖ਼ਿਲਾਫ਼ ਟੈਸਟ ਲੜੀ ਦੇ ਪਹਿਲੇ ਟੈਸਟ ਦੀ ਟੀਮ ਵਿੱਚ ਚੁਣਿਆ ਗਿਆ ਹੈ। ਹਾਲਾਂਕਿ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਇਸ ਨੂੰ ‘ਹਾਸੋਹੀਣਾ’ ਦੱਸਿਆ ਸੀ। ਸਾਬਕਾ ਕਪਤਾਨ ਨਾਸਿਰ ਹੁਸੈਨ ਨੂੰ ਵੀ ਲਗਦਾ ਹੈ ਕਿ ਰਾਸ਼ਿਦ ਨੂੰ ਟੀਮ ਵਿੱਚ ਲੈਣਾ ਕਾਉਂਟੀ ਕ੍ਰਿਕਟ ਲਈ ਚੰਗਾ ਨਹੀਂ ਹੈ। ਇੰਗਲੈਂਡ ਦੇ ਹਰਫ਼ਨਮੌਲਾ ਇਆਨ ਬਾਥਮ ਨੇ ਇਸ ਵਿਵਾਦ ਨੂੰ ਗ਼ੈਰ-ਜ਼ਰੂਰੀ ਆਖਿਆ ਹੈ। ਬੇਅਰਸਟਾ ਨੇ ਵਿਵਾਦਾਂ ਤੋਂ ਬਚਦਿਆਂ ਕਿਹਾ ਕਿ ਪਹਿਲੀ ਅਗਸਤ ਤੋਂ ਬਰਮਿੰਘਮ ਵਿੱਚ ਸ਼ੁਰੂ ਹੋ ਰਹੇ ਟੈਸਟ ਮੈਚ ਵਿੱਚ ਟੀਮ ਦੀ ਚੋਣ ਤੋਂ ਇਹ ਲੈਗ ਸਪਿੰਨਰ ਕਾਫੀ ਉਤਸੁਕ ਹੋਵੇਗਾ। ਰਾਸ਼ਿਦ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਇੱਕ ਰੋਜ਼ਾ ਲੜੀ ਵਿੱਚ ਸ਼ਾਨਦਾਰ ਗੇਂਦ ’ਤੇ ਬੋਲਡ ਕੀਤਾ ਸੀ, ਜਿਸ ਕਾਰਨ ਟੈਸਟ ਟੀਮ ਵਿੱਚ ਉਸ ਦੇ ਆਉਣ ਦਾ ਰਸਤਾ ਸਾਫ਼ ਹੋਇਆ। ਬੇਅਰਸਟਾ ਨੇ ਉਸ ਦੇ ਆਉਣ ’ਤੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਉਸ ਨੂੰ ਲਾਲ ਗੇਂਦ ਦੀਆਂ ਚੁਣੌਤੀਆਂ ਨਾਲ ਨਜਿੱਠਣਾ ਆਉਂਦਾ ਹੈ।


