- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰਾਸ਼ਟਰਪਤੀ ਨੂੰ ਕਿਮ ਨਾਲ ਸਿਖਰ ਵਾਰਤਾ ਬੇਹੱਦ ਸਫ਼ਲ ਰਹਿਣ ਦੀ ਉਮੀਦ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਥੇ ਅੱਜ ਸ਼ੁਰੂ ਹੋਏ ਦੂਜੇ ਸਿਖਰ ਸੰਮੇਲਨ ਦੌਰਾਨ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਨਾਲ ਹੱਥ ਮਿਲਾਇਆ ਅਤੇ ਪਰਮਾਣੂ ਹਥਿਆਰਾਂ ਬਾਰੇ ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੀ ਵਾਰਤਾ ਦੇ ਸਫ਼ਲ ਰਹਿਣ ਦੀ ਪੇਸ਼ੀਨਗੋਈ ਕੀਤੀ। ਹੈਨੋਈ ਦੇ ਲਗਜ਼ਰੀ ਸੋਫੀਟੈਲ ਲੈਜੈਂਡ ਮੈਟਰੋਪੋਲ ਹੋਟਲ ਵਿਚ ਦੋਵੇਂ ਨੇਤਾ ਇਕ ਦੂਜੇ ਨੂੰ ਨਿੱਘ ਨਾਲ ਮਿਲੇ ਅਤੇ ਟਰੰਪ ਨੇ ਸਿਖਰ ਸੰਮੇਲਨ ਬਹੁਤ ਹੀ ਸਫ਼ਲ ਰਹਿਣ ਦੀ ਕਾਮਨਾ ਕੀਤੀ। ਇਸ ਤੋਂ ਪਹਿਲਾਂ ਦੋਵੇਂ ਆਗੂ ਜੂਨ ਮਹੀਨੇ ਸਿੰਗਾਪੁਰ ਵਿਚ ਮਿਲੇ ਸਨ। ਅਮਰੀਕੀ ਤੇ ਉੱਤਰੀ ਕੋਰਿਆਈ ਝੰਡਿਆਂ ਦੇ ਸਾਹਵੇਂ ਟਰੰਪ ਤੇ ਕਿਮ ਨੇ ਹੱਥ ਮਿਲਾਏ ਅਤੇ ਇਕ ਦੂਜੇ ਦਾ ਸਵਾਗਤ ਕੀਤਾ। ਆਲੋਚਕਾਂ ਨੇ ਆਖਿਆ ਕਿ ਸਿੰਗਾਪੁਰ ਸਿਖਰ ਸੰਮੇਲਨ ਠੋਸ ਨਤੀਜਿਆਂ ਪੱਖੋਂ ਹਲਕਾ ਹੀ ਰਿਹਾ ਸੀ ਪਰ ਟਰੰਪ ਨੇ ਕਿਹਾ ਕਿ ਹਨੋਈ ਵਾਰਤਾ ਪਹਿਲੀ ਦੇ ਬਰਾਬਰ ਜਾਂ ਇਸ ਤੋਂ ਬਿਹਤਰ ਸਾਬਿਤ ਹੋਵੇਗੀ। ਕਿਮ ਨੇ ਕਿਹਾ ‘‘ ਮੈਨੂੰ ਯਕੀਨ ਹੈ ਕਿ ਇਸ ਵਾਰ ਵੱਡੇ ਨਤੀਜੇ ਹਾਸਲ ਹੋਣਗੇ ਅਤੇ ਸਾਰੇ ਲੋਕਾਂ ਵਲੋਂ ਇਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ।’’ ਦੋਵੇਂ ਧਿਰਾਂ ਦਰਮਿਆਨ ਵਾਰਤਾ ਵੀਰਵਾਰ ਨੂੰ ਸ਼ੁਰੂ ਹੋਣੀ ਹੈ।


