ਰੂਪਨਗਰ ਨਾਕਾਬੰਦੀ ਦੌਰਾਨ 5 ਕਿਲੋ ਅਫੀਮ ਸਣੇ ਇਕ ਨੌਜਵਾਨ ਕਾਬੂ

ਰੂਪਨਗਰ – ਅੱਜ ਸ਼੍ਰੀ ਸਵਪਨ ਸ਼ਰਮਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦਸਿਆ ਕਿ ਜਿਲਾ ਰੂਪਨਗਰ ਵੱਲੋਂ ਭੈੜੇ ਅਨਸਰਾ/ਨਸ਼ਾ ਤਸਕਰਾ ਵਿਰੁਧ ਛੇੜੀ ਗਈ ਮੁਹਿੰਮ ਤਹਿਤ 05 ਕਿਲੋਗ੍ਰਾਮ ਅਫੀਮ ਬ੍ਰਾਮਦ ਕਰਨ ਵਿਚ ਸਫਲਤਾ ਹਾਸਲ ਹੋਈ ਹੈ। ਜਿਨ੍ਹਾਂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਪ-ਕਪਤਾਨ ਪੁਲਿਸ (ਜਾਂਚ) ਵਰਿੰਦਰਜੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਸੀ.ਆਈ.ਏ. ਸਟਾਫ-2 ਰੂਪਨਗਰ ਦੇ ਇੰਚਾਰਜ਼ ਇੰਸਪੈਕਟਰ ਅਮਰਬੀਰ ਸਿੰਘ ਦੀ ਪੁਲਿਸ ਪਾਰਟੀ , ਜਿਸਦੀ ਅਗਵਾਈ ਏ.ਐਸ.ਆਈ. ਬਲਵੀਰ ਸਿੰਘ ਕਰ ਰਿਹਾ ਸੀ, ਜਿਨ੍ਹਾਂ ਵਲੋ ਸ਼ਕੀ ਪੁਰਸ਼ਾ ਦੀ ਤਲਾਸ਼ ਵਿਚ ਥਾਣਾ ਸਿੰਘ ਭਗਵੰਤਪੁਰ ਦੇ ਏਰੀਆ ਬਾ-ਹਦ ਟੀ-ਪੁਆਇੰਟ ਮੁਗਲ ਮਾਜਰੀ ਜੀ.ਟੀ. ਰੋਡ ਕੁਰਾਲੀ ਤੋ ਰੂਪਨਗਰ ਨਾਕਾਬੰਦੀ ਕਰਕੇ ਆਉਂਦੇ-ਜਾਂਦੇ ਵਹਿਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਦੋਰਾਨੇ ਚੈਕਿੰਗ ਇਕ ਕਾਰ, ਰੰਗ ਸਿਲਵਰ ਨੰਬਰ ਪੀ.ਬੀ. 03 ਕੇ 5955 ਜਿਸ ਨੂੰ ਇਕ ਮੋਨਾ ਨੋਜਵਾਨ ਚਲਾ ਰਿਹਾ ਸੀ , ਕੁਰਾਲੀ ਸਾਇਡ ਤੋ ਰੂਪਨਗਰ ਵਲ ਨੂੰ ਆ ਰਹੀ ਸੀ । ਜਿਸ ਨੂੰ ਰੋਕ ਕੇ ਚੈਕ ਕੀਤਾ ਗਿਆ ਤਾਂ ਕਾਰ ਦੀ ਪਿਛਲੀ ਸੀਟ ਅਗੇ ਤੋ ਇਕ ਮੋਮੀਲਿਫਾਫੇ ਵਿਚੋ 05 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ। ਕਾਰ ਦੇ ਡਰਾਇਵਰ ਨੇ ਪੁਛਗਿਛ ਤੇ ਆਪਣਾ ਨਾਮ ਪਰਮਿੰਦਰ ਸਿੰਘ ਉਰਫ ਪਿੰਦਾ ਪੁਤਰ ਜਸਵੀਰ ਸਿੰਘ ਪਿੰਡ ਚੰਦਪੁਰ ਥਾਣਾ ਸਦਰ ਰੂਪਨਗਰ ਹਾਲ ਵਾਸੀ ਮਕਾਨ ਨੰਬਰ 348 ਮੁਹਲਾ ਚੰਦਰਗੜ ਨੇੜੇ ਟਾਵਰ ਵਾਲੀ ਗਲੀ ਸਿਟੀ ਰੂਪਨਗਰ ਦਸਿਆ। ਜਿਸ ਖਿਲਾਫ ਮੁਕਦਮਾ ਨੰਬਰ 97 ਮਿਤੀ 22-11-2018 ਅ/ਧ 18-61-85 ਐਨ.ਡੀ.ਪੀ.ਐਸ. ਐਕਟ ਥਾਣਾ ਸਿੰਘ ਭਗਵੰਤ ਪੁਰ ਦਰਜ ਰਸਿਜਟਰ ਕਰਕੇ ਪਰਮਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਪਾਸੋ ਹੋਰ ਡੁੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ ਕਿ ਦੋਸ਼ੀ ਉਕਤ ਇਹ ਅਫੀਮ ਕਿਥੋ ਅਤੇ ਕਿਸ ਤੋ ਲੈ ਕੇ ਆਂਉਦਾ ਹੈ ਅਤੇ ਇਹ ਅਗੇ ਕਿਸ-ਕਿਸ ਨੂੰ ਵੇਚਦਾ ਹੈ। ਤਫਤੀਸ਼ ਜਾਰੀ ਹੈ।

VIA PUNJAB