ਰੋਮ ਵਿੱਚ ਅਫ਼ਰੀਕੀ ਸ਼ਰਨਾਰਥੀਆਂ ’ਤੇ ਨਸਲੀ ਹਮਲਾ; 7 ਗ੍ਰਿਫ਼ਤਾਰ

ਰੋਮ – ਇਟਲੀ ਦੀ ਰਾਜਧਾਨੀ ਵਿੱਚ ਕੁੱਝ ਇਤਾਲਵੀਆਂ ਨੇ ਅਫਰੀਕੀ ਸ਼ਰਨਾਰਥੀਆਂ ਦੀ ਮਾਰਕੁੱਟ ਕੀਤੀ।ਇਸ ਸਬੰਧ ਵਿਚ ਇਤਾਲਵੀ ਪੁਲੀਸ ਵੱਲੋਂ ਸੱਤ ਮੁਲਜ਼ਮਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਘਟਨਾਕ੍ਰਮ ਉਸ ਸਮੇਂ ਵਾਪਰਿਆ ਜਦੋਂ ਲੰਘੀ ਸ਼ਾਮ ਅਫਰੀਕੀ ਸ਼ਰਨਾਰਥੀਆਂ ਦਾ ਗਰੁੱਪ ਸ਼ਹਿਰ ਦੀ ਇੱਕ ਗਲੀ ਦੇ ਫੁੱਟਪਾਥ ’ਤੇ ਬੈਠਾ ਸੀ । ਅਚਾਨਕ ਉਨ੍ਹਾਂ ’ਤੇ ਹਮਲਾਵਰਾਂ ਨੇ ਲੋਹੇ ਦੀਆਂ ਰਾਡਾਂ ਅਤੇ ਸੋਟੀਆਂ ਨਾਲ ਹਮਲਾ ਕਰ ਕੇ ਉਨ੍ਹਾਂ ਦੀ ਬਹੁਤ ਬੁਰੀ ਤਰ੍ਹਾਂ ਮਾਰ ਕੁਟਾਈ ਕੀਤੀ ਅਤੇ ਨਸਲੀ ਭੇਦਭਾਵ ਨੂੰ ਪ੍ਰਗਟਾਉਦਿਆਂ ਇਟਲੀ ਛੱਡ ਜਾਣ ਲਈ ਵੀ ਕਹਿੰਦੇ ਰਹੇ। ਇਤਾਲਵੀ ਪੁਲੀਸ ਸੂਚਨਾ ਮਿਲਦੇ ਸਾਰ ਹੀ ਘਟਨਾ ਸਥਾਨ ’ਤੇ ਪਹੁੰਚੀ ਤੇ ਅਫਰੀਕਨ ਨੌਜਵਾਨਾਂ ਨੂੰ ਬਚਾਇਆ ਤੇ ਹਮਲਾਵਰਾਂ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ। ਦੱਸਣਯੋਗ ਹੈ ਕਿ ਇਟਲੀ ਦੀ ਰਾਜਧਾਨੀ ਦਾ ਰੋਮ ਸਹਿਰ ਇੱਕ ਅਜਿਹਾ ਹੈ ਜਿੱਥੇ ਵੱਡੀ ਗਿਣਤੀ ਵਿਚ ਅਫਰੀਕੀ ਅਤੇ ਹੋਰ ਮੁਲਕਾਂ ਦੇ ਸ਼ਰਨਾਰਥੀ ਰਹਿ ਰਹੇ ਹਨ।

VIA PUNJAB