- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲੁਟੇਰਿਆਂ ਨੇ ਅਧਿਆਪਕਾਂ ਦੀ ਸੋਨੇ ਦੀ ਚੈਨ ਖੋਹੀ-ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋਏ ਲੁਟੇਰੇ
ਨਾਭਾ – ਰਿਜਰਵ ਹਲਕਾ ਨਾਭਾ ਵਿਖੇ ਲੁਟੇਰਿਆਂ ਅਤੇ ਚੋਰਾਂ ਦੇ ਹੋਂਸਲੇ ਦਿਨ ਪ੍ਰਤਿ ਦਿਨ ਵੱਧਦੇ ਜਾ ਰਹੇ ਹਨ। ਬੀਤੇ ਦਿਨੀ ਇੱਕ ਬਜੁਰਗ ਅੋਰਤ ਦੇ ਕੰਨ ਪਾੜ ਸੋਨੇ ਦੀਆਂ ਵਾਲੀਆਂ ਲਾਹੁਣ ਦਾ ਮਾਮਲਾ ਅਜੇ ਹੱਲ ਨਹੀ ਹੋਇਆ ਕਿ ਤਾਜਾ ਮਾਮਲੇ ਵਿੱਚ ਇੱਕ ਮਹਿਲਾ ਅਧਿਆਪਕ ਚੇਨ ਸਨੈਚਰਾਂ ਦਾ ਸ਼ਿਕਾਰ ਬਣ ਗਈ ਹੈ। ਤਾਜਾ ਮਾਮਲੇ ਅਨੁਸਾਰ ਦੋ ਅਣਪਛਾਤੇ ਲੁਟੇਰਿਆਂ ਨੇ ਚਿੱਟੇ ਦਿਨੀਂ ਸਰਬਜੀਤ ਕੌਰ ਨਾਮੀ ਮਹਿਲਾ ਅਧਿਆਪਕਾਂ ਦੇ ਗਲ ਵਿੱਚ ਪਾਈ ਹੋਈ ਸੋਨੇ ਦੀ ਚੈਨ ਦੀ ਖੋਹ ਕਰ ਲਈ ਹੈ। ਇਹ ਮਹਿਲਾ ਸਕੂਲ ਤੋ ਛੁੱਟੀ ਬਾਦ ਆਪਣੇ ਘਰ ਕੁਲਹਾੜ ਮੰਡੀ ਵਾਪਸ ਪਰਤ ਰਹੀ ਸੀ ਜਦੋਂ ਥੋੜੀ ਦੂਰੀ ‘ਤੇ ਮੋਟਰਸਾਇਕਲ ਸਵਾਰ ਦੋ ਨੋਜਵਾਨਾਂ ਨੇ ਇਸ ਮਹਿਲਾ ਅਧਿਆਪਕਾਂ ਦੇ ਗਲ ਵਿੱਚੋਂ ਸੋਨੇ ਦੀ ਚੈਨ ਖੋਹ ਲਈ ਅਤੇ ਮੌਕੇ ਤੋ ਫਰਾਰ ਹੋ ਗਏ। ਮਹਿਲਾ ਅਧਿਆਪਕਾਂ ਅਨੁਸਾਰ ਉਸ ਦੀ ਚੈਨ ਲਗਪੱਗ ਡੇਢ ਤੋਲੇ ਦੀ ਸੀ ਜਿਸ ਦੀ ਬਾਜਾਰੀ ਕੀਮਤ 60 ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਹੈ। ਮਹਿਲਾ ਅਧਿਆਪਕਾਂ ਦੀ ਸ਼ਿਕਾਇਤ ‘ਤੇ ਨਾਭਾ ਪੁਲਿਸ ਚੋਰਾਂ ਅਤੇ ਖੋਹਬਾਜਾਂ ਦੀ ਭਾਲ ਵਿੱਚ ਜੁੱਟ ਗਈ ਹੈ ਅਤੇ ਜਾਣਕਾਰੀ ਅਨੁਸਾਰ ਚੋਰ ਸੀਸੀਟੀਵੀ ਫੁਟੇਜ ਵਿੱਚ ਕੈਦ ਵੀ ਹੋ ਗਏ ਹਨ। ਸੀਸੀਟੀਵੀ ਫੁਟੇਜ ਅਨੁਸਾਰ ਇੱਕ ਸਨੈਚਰ ਹੈਲਮਟ ਧਾਰੀ ਸੀ ਜਦਕਿ ਦੂਜੇ ਦਾ ਚਿਹਰਾ ਸਾਫ ਨਜ਼ਰ ਆ ਰਿਹਾ ਹੈ। ਜਾਂਚ ਅਧਿਕਾਰੀ ਮਨਮੋਹਨ ਸਿੰਘ ਅਨੁਸਾਰ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਤੇਜੀ ਨਾਲ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਚੋਰ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ।


