ਲੋਕ ਐੱਸਜੀਪੀਸੀ ਚੋਣਾਂ ‘ਚ ਵੱਧ ਚੜ੍ਹ ਕੇ ਹਿੱਸਾ ਲੈਣ- ਐਡਵੋਕੇਟ ਪਰਮਜੀਤ ਸਿੰਘ

ਕਪੂਰਥਲਾ, 30 ਅਕਤੂਬਰ (ਵਾਇਆ ਪੰਜਾਬ)
ਆਪਣੀ ਵੋਟ ਦਾ ਇਸਤੇਮਾਲ ਕਰ ਕੇ ਅਸੀਂ ਇੱਕ ਚੰਗੇ ਨੁਮਾਇੰਦੇ ਦੀ ਚੋਣ ਕਰ ਸਕਦੇ ਹਾਂ, ਇਸ ਲਈ ਸਾਡੇ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਜੇਕਰ ਪਰਿਵਾਰ ਦੇ ਮੈਂਬਰ ਜਾਂ ਸਾਡੇ ਆਲੇ ਦੁਆਲੇ ਰਹਿੰਦੇ ਕਿਸੇ ਪਰਿਵਾਰ ਦੇ ਮੈਂਬਰ ਦੀ ਵੋਟ ਨਹੀਂ ਬਣੀ ਤਾਂ ਵੋਟ ਜ਼ਰੂਰ ਬਣਾਈਏ, ਕਿਉਂਕਿ ਇੱਕ ਚੰਗੇ ਤੇ ਸੂਝਵਾਨ ਵਿਅਕਤੀ ਦੀ ਚੋਣ ਕਰਨ ਸਮੇਂ ਇੱਕ-ਇੱਕ ਵੋਟ ਬਹੁਤ ਹੀ ਕੀਮਤੀ ਹੁੰਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ ਨੇ ਐੱਸਜੀਪੀਸੀ ਦੀਆਂ ਬਣ ਰਹੀਆਂ ਵੋਟਾਂ ਦੇ ਫਾਰਮ ਵੰਡਣ ਤੇ ਫਾਰਮ ਭਰਨ ਸਮੇਂ ਗੱਲਬਾਤ ਦੌਰਾਨ ਕੀਤਾ। ਚੋਣਾਂ ‘ਚ ਹਿੱਸਾ ਲੈਣ ਲਈ ਵੋਟਾਂ ਬਣਾਉਣ ਲਈ ਚੋਣ ਕਮਿਸ਼ਨ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਨਾਂ੍ਹ ਦੀ ਪਾਲਣਾ ਕਰਨ ਵਾਲੇ ਹਰੇਕ ਨਾਗਰਿਕ ਨੂੰ ਆਪਣੀ ਵੋਟ ਜ਼ਰੂਰ ਬਣਾਉਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐੱਸ.ਜੀ.ਪੀ.ਸੀ ਚੋਣਾਂ ‘ਚ ਚੋਣਾਂ ਲੜ ਰਹੇ ਉਸ ਉਮੀਦਵਾਰ ਦੇ ਹੱਕ ‘ਚ ਹੀ ਆਪਣੀ ਵੋਟ ਦਾ ਇਸਤੇਮਾਲ ਕਰਨ ਜੋ ਪੰਥਕ ਮੁੱਦਿਆ ਗੱਲ ਕਰਦਾ ਹੋਵੇ।
ਐਡਵੋਕੇਟ ਪਰਮਜੀਤ ਸਿੰਘ ਨੇ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪੰਥ ਦੇ ਨਾਲ ਖੜ੍ਹਾ ਰਿਹਾ ਹੈ, ਇਸ ਲਈ ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਐੱਸ.ਜੀ.ਪੀ.ਸੀ ਚੋਣਾਂ ‘ਚ ਹਿੱਸਾ ਲੈਣ ਲਈ ਵੱਧ ਤੋਂ ਵੱਧ ਵੋਟਾ ਬਣਾ ਕੇ ਸ਼ੋ੍ਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਯੋਗਦਾਨ ਪਾਉਣ। ਇਸ ਮੌਕੇ ਪਿੰਡ ਬੂਟਾਂ ਤੇ ਸੁਭਾਨਪੁਰ ਦੇ ਆਗੂ ਬਲਦੇਵ ਸਿੰਘ ਬੂਟਾਂ, ਗੁਰਮੀਤ ਸਿੰਘ ਬੂਟਾਂ ਅਤੇ ਕੰਵਰ ਬਰਜਿੰਦਰ ਸਿੰਘ ਜੱਜ ਭਾਟੀਆ ਹੋਰਾਂ ਨੂੰ ਫਾਰਮ ਦੇ ਕੇ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਵੋਟਾਂ ਬਣਾਉਣ ਲਈ ਸਹਿਯੋਗ ਕਰਨ।

VIA PUNJAB