ਵਿਕਟ ਪਿੱਛੇ ਧੋਨੀ ਦਾ ਵੱਡਾ ਕਾਰਨਾਮਾ

ਭਾਰਤੀ ਕ੍ਰਿਕਟ ਟੀਮ ਦੇ ਮਹਾਨ ਕਪਤਾਨ ਰਹੇ ਤੇ ਮੌਜੂਦਾ ਸਮੇਂ ‘ਚ ਬਤੌਰ ਵਿਕਟਕੀਪਰ ਦੀ ਭੂਮੀਕਾ ਨਿਭਾਉਣ ਵਾਲੇ ਮਹਿੰਦਰ ਸਿੰਘ ਧੋਨੀ ਨੇ ਇਕ ਹੋਰ ਵੱਡਾ ਕਾਰਨਾਮਾ ਕਰ ਦਿਖਿਆ ਹੈ। ਇਹ ਕਾਰਨਾਮਾ ਹੈ ‘ਲਿਸਟ ਏ ਕ੍ਰਿਕਟ’ ‘ਚ ਵਿਕਟ ਦੇ ਪਿੱਛੇ ਜ਼ਿਆਦਾ ਸਟੰਪ ਕਰਨ ਦਾ। ਧੋਨੀ ਨੇ ਏਸ਼ੀਆ ਕੱਪ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ‘ਚ ਵਿਕਟ ਦੇ ਪਿੱਛੇ ਬੰਗਲਾਦੇਸ਼ ਦੇ 2 ਸ਼ਿਕਾਰ ਕੀਤੇ। ਧੋਨੀ ਨੇ ਪਹਿਲਾਂ ਕੁਲਦੀਪ ਯਾਦਵ ਦੇ ਓਵਰ ‘ਚ ਓਪਨਰ ਲਿਟਨ ਦਾਸ ਨੂੰ ਸਟੰਪ ਆਊਟ ਕੀਤਾ ਤੇ ਫਿਰ ਮੁਸ਼ਰਫ ਮੁਰਤਜਾ ਨੂੰ ਵੀ ਸਟੰਪ ਆਊਟ ਕੀਤਾ। ਧੋਨੀ ਪਹਿਲਾ ਸ਼ਿਕਾਰ ਕਰਦੇ ਹੀ ‘ਲਿਸਟ ਏ ਕ੍ਰਿਕਟ’ ‘ਚ ਵਿਕਟ ਦੇ ਪਿੱਛੇ ਸਭ ਤੋਂ ਜ਼ਿਆਦਾ ਸਟੰਪ ਕਰਨ ਦੇ ਮਾਮਲੇ ‘ਚ ਦੂਜੇ ਸਥਾਨ ‘ਤੇ ਆ ਗਏ ਹਨ।
ਹੁਣ ਖਤਰੇ ‘ਚ ਪਾਕਿਸਤਾਨੀ ਖਿਡਾਰੀ ਦਾ ਰਿਕਾਰਡ – ਇਸ ਮਾਮਲੇ ‘ਚ ਧੋਨੀ ਹੁਣ ਪਹਿਲਾ ਸਥਾਨ ਹਾਸਲ ਕਰਨ ਦੇ ਨੇੜੇ ਹੈ ਤੇ ਇਸ ਨਾਲ ਇਕ ਪਾਕਿਸਤਾਨੀ ਖਿਡਾਰੀ ਦਾ ਰਿਕਾਰਡ ਖਤਰੇ ‘ਚ ਪੈ ਗਿਆ ਹੈ। ਜ਼ਿਕਰਯੋਗ ਹੈ ਕਿ ਸਾਬਕਾ ਪਾਕਿਸਤਾਨੀ ਵਿਕਟਕੀਪਰ ਮੋਈਨ ਖਾਨ ਨੇ ‘ਲਿਸਟ ਏ ਕ੍ਰਿਕਟ’ ‘ਚ ਸਭ ਤੋਂ ਜ਼ਿਆਦਾ ਵਾਰ 138 ਸਟੰਪ ਆਊਟ ਕੀਤੇ ਹਨ ਤੇ ਧੋਨੀ ਨੇ 131। ਧੋਨੀ ਹੁਣ 9 ਸਟੰਪ ਆਊਟ ਕਰੇਗਾ ਤਾਂ ਉਹ ਇਸ ਫਾਰਮੇਟ ‘ਚ ਵਿਕਟ ਦੇ ਪਿੱਛੇ ਸਭ ਤੋਂ ਜ਼ਿਆਦਾ ਸਟੰਪ ਆਊਟ ਕਰਨ ਵਾਲੇ ਵਿਕਟਕੀਪਰ ਬਣ ਜਾਣਗੇ।

VIA PUNJAB