ਵਿਧਾਇਕ ਰਣਦੀਪ ਸਿੰਘ ਦੀ ਅਗਵਾਈ ’ਚ ਵਫਦ ਪਟੇਲ ਤੇ ਆਸ਼ਾ ਕੁਮਾਰੀ ਨੂੰ ਮਿਲਿਆ

ਅਮਲੋਹ – ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਦੀ ਅਗੁਵਾਈ ਵਿੱਚ ਇੱਕ ਵਫਦ ੇ ਸੋਨੀਆ ਗਾਂਧੀ ਦੇ ਰਾਜਨੀਤਕ ਸਕੱਤਰ ਅਹਿਮਦ ਪਟੇਲ ਕੈਸ਼ੀਅਰ ਆਲ ਇੰਡੀਆ ਕਾਂਗਸਰ ਕਮੇਟੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਤ ਨੂੰ ਮਿਲਿਆ ਜਿਸ ਦੌਰਾਨ ਜਿੱਥੇ ਪੰਜਾਬ ਦੇ ਰਾਜਨੀਤੀਕ ਹਲਾਤਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਉੱਥੇ ਰਾਜਸਥਾਨ ਅਤੇ ਮੱਧਪ੍ਰਦੇਸ਼ ਵਿੱਚ ਹੋਣ ਵਾਲੀਆ ਚੌਣਾ ਤੇ ਵੀ ਵਿਚਾਰ ਚਰਚਾ ਕੀਤੀ। ਇਸ ਦੌਰਾਨ ਵਿਧਾਇਕ ਕਾਕਾ ਰਣਦੀਪ ਸਿੰਘ ਦੁਆਰਾ ਹਲਕਾ ਅਮਲੋਹ ਵੱਲੋ ਕੇਰਲ ਵਿੱਚ ਆਈ ਕੁਦਰਤੀ ਆਫਤ ਵਿੱਚ ਪੀੜੀਤਾ ਪਰਿਵਾਰਾ ਦੀ ਸਹਾਇਤਾ 11 ਲੱਖ 21 ਹਜਾਰ ਰੁਪਏ ਦੀ ਰਾਸ਼ੀ ਸੋਨੀਆ ਗਾਂਧੀ ਦੇ ਰਾਜਨੀਤਕ ਸਕੱਤਰ ਅਹਿਮਦ ਪਟੇਲ ਕੈਸ਼ੀਅਰ ਆਲ ਇੰਡੀਆ ਕਾਂਗਰਸ ਕਮੇਟੀ ਨੂੰ ਦਿੱਤੀ ।ਇਸ ਮੌਕੇ ਉਨ੍ਹਾ ਨਾਲ ਪੀਪੀਸੀਸੀ ਮੈਂਬਰ ਜਸਮੀਤ ਸਿੰਘ ਰਾਜਾ, ਸੰਜੀਵ ਦੱਤਾ, ਡਾ ਮਨਮੋਹਨ ਕੌਸ਼ਲ,ਬਲਾਕ ਗੋਬਿੰਦਗੜ ਦੇ ਪ੍ਰਧਾਨ ਰਜਿੰਦਰ ਬਿੱਟੂ, ਐਡਵਕੇਟ ਬਲਜਿੰਦਰ ਸਿੰਘ ਭੱਟੋ, ਹੈਪੀ ਸੂਦ, ਸਹਿਰੀ ਪ੍ਰਧਾਨ ਮਹਿੰਦਰ ਪਜਨੀ, ਕੋਸਲਰ ਬੁੱਧਰਾਜ ਬੈਂਸ, ਕੋਸਲਰ ਹੈਪੀ ਸੇਢਾ, ਕੁਲਵਿੰਦਰ ਨਾਭਾ, ਮਨਪ੍ਰੀਤ ਸਿੰਘ ਮਿੰਟਾ, ਸ਼ਰਨ ਭੱਟੀ, ਦਲਵੀਰ ਸਿੰਘ ਰੰਧਾਵਾ, ਅਰਵਿੰਦ ਸਿੰਗਲਾ,ਰਾਜ ਸਿੰਘ, ਗੁਰਿੰਦਰ ਪਾਲ ਹੈਪੀਮੈਬਰ ਬਲਾਕ ਸੰਮਤੀ, ਕੁਲਦੀਪ ਦੀਪਾ,ਡਾ ਬਖਸ਼ੀਸ਼ ਸਿੰਘ ਸੁੱਖੀ , ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਪੀ.ਏ ਰਾਮ ਕਿਸ਼ਨ ਭੱਲਾ ਆਦਿ ਹਾਜ਼ਰ ਸਨ ।

VIA PUNJAB