ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਮੋਰਿੰਡਾ ਨੇ ਸਰਕਾਰ ਦਾ ਪੁੱਤਲਾ ਫੂਕਿਆ

ਮੋਰਿੰਡਾ – ਮਜ਼ਦੂਰ ਮੁਲਾਜਮ ਤਾਲਮੇਲ ਕੇਂਦਰ ਬਲਾਕ ਮੋਰਿੰਡਾ (ਰੋਪੜ੍ਹ) ਵੱਲੋਂ ਕਨਵੀਨਰ ਭਾਗ ਸਿੰਘ ਦੀ ਪ੍ਰਧਾਨਗੀ ਵਿੱਚ 8886 ਐਸ.ਐਸ.ਏ/ ਰਮਸਾ ਆਦਰਸ਼ ਮਾਡਲ ਅਧਿਆਪਕਾਂ ਦੀ ਤਨਖ਼ਾਹ ਕਟੌਤੀ ਅਤੇ ਸਿੱਖਿਆ ਦੇ ਉਜਾੜ੍ਹੇ ਨੂੰ ਲੈ ਕੇ ਸਥਾਨਕ ਬੱਸ ਸਟੈਂਡ ਦੇ ਪਿੱਛੇ ਬਣੇ ਪਾਰਕ ਵਿੱਚ ਸਾਂਝੀ ਮੀਟਿੰਗ ਕੀਤੀ ਗਈ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜਾਹਰਾ ਕੀਤਾ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਸੰਘਰਸ਼ ਨੂੰ ਠੇਕੇ ’ਤੇ ਰੱਖੇ ਮੁਲਾਜਮਾਂ ਨੂੰ ਸਰਕਾਰ ਦੇ ਵੱਖ ਵੱਖ ਵਿਭਾਗਾਂ ’ਚ ਰੈਗੂਲਰ ਕਰਨ ਦਾ ਅਹਿਦ ਲਿਆ। ਬੁਲਾਰਿਆ ਨੇ ਕਿਹਾ ਕਿ ਸਰਕਾਰ ਨੇ ਮੁਲਾਜਮਾਂ ਦੀਆਂ ਮੰਗਾਂ ਨੂੰ ਅਣਗੋਲਿਆਂ ਕਰ ਦਿੱਤਾ ਹੈ। ਇਸ ਮੌਕੇ ਮਜਦੂਰ ਮੁਲਾਜਮ ਤਾਲਮੇਲ ਕੇਂਦਰ ਦੇ ਬੁਲਾਰਿਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਐਲਾਨ ਕੀਤਾ ਕਿ ਜੇਕਰ 5 ਨਬੰਵਰ ਨੂੰ ਅਧਿਆਪਕਾਂ ਨਾਲ ਮੁੱਖ ਮੰਤਰੀ ਪੰਜਾਬ ਦੀ ਹੋਣ ਵਾਲੀ ਮੀਟਿੰਗ ਬੇ ਸਿੱਟਾ ਰਹੀ ਤਾਂ ਅਧਿਆਪਕਾਂ ਵੱਲੋਂ ਸ਼ੁਰੂ ਕੀਤੀ ਜਾ ਰਹੀ ਜ਼ੇਲ੍ਹ ਭਰੋ ਅੰਦੋਲਨ ਵਿੱਚ ਮਜਦੂਰ ਮੁਲਾਜਮ ਤਾਲਮੇਲ ਕੇਂਦਰ ਵੱਲੋਂ ਪੂਰਨ ਸਹਿਯੋਗ ਕਰਕੇ ਸੰਘਰਸ਼ ਨੂੰ ਇੱਕਮੁਠ ਹੋ ਕੇ ਲੜ੍ਹਿਆ ਜਾਵੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਕਨਵੀਨਰ ਮਲਾਗਰ ਸਿੰਘ ਖਮਾਣੋਂ, ਅਸ਼ੋਕ ਸਿੰਘ ਖ਼ਾਲਸਾ, ਸ਼ਮਿੰਦਰ ਸਿੰਘ, ਦਰਸ਼ਨ ਸਿੰਘ, ਦਵਿੰਦਰ ਸਿੰਘ, ਕਰਮ ਸਿੰਘ, ਬਲਿਹਾਰ ਸਿੰਘ, ਕਰਮਜੀਤ ਸਿੰਘ, ਗੁਰਜੰਟ ਸਿੰਘ, ਮੈਡਮ ਕ੍ਰਿਸ਼ਨਾ, ਰਮਨਦੀਪ, ਨਵਨੀਤ ਕੌਰ, ਕਮਲਪ੍ਰੀਤ ਰੀਹਲ੍ਹ, ਪ੍ਰਦੀਪ ਕੌਰ, ਸਪਨਾ ਬਾਂਸਲ ਆਦਿ ਐਸ.ਐਸ.ਏ./ਰਮਸਾ, ਬਿਜਲੀ ਬੋਰਡ ਕਰਮਚਾਰੀ ਅਤੇ ਈ.ਟੀ.ਟੀ ਅਧਿਆਪਕ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।

VIA PUNJAB