ਵਿਰੋਧੀ ਪਾਰਟੀਆਂ ਦੇ ਨੇਤਾ ਅੱਜ ਸੱਤਾ ਵਿਚ ਆਉਣ ਲਈ ਤੜਪ ਰਹੇ ਹਨ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਨੇਤਾ ਅੱਜ ਸੱਤਾ ਵਿਚ ਆਉਣ ਲਈ ਤੜਪ ਰਹੇ ਹਨ, ਲੇਕਿਨ ਉਨਾਂ ਦੇ 48 ਸਾਲ ਦੇ ਰਾਜ ਦੇ ਮੁਕਾਬਲੇ ਮੌਜ਼ੂਦਾ ਭਾਜਪਾ ਸਰਕਾਰ ਵੱਲੋਂ 48 ਮਹੀਨੇ ਵਿਚ ਕਰਵਾਏ ਗਏ ਵਿਕਾਸ ਕੰਮਾਂ ਅਤੇ ਮੁੱਦਿਆਂ ‘ਤੇ ਬਹਿਸ ਕਰਨ ਦਾ ਉਨਾਂ ਵਿਚ ਦਮ ਨਹੀਂ ਹੈ| ਮੁੱਖ ਮੰਤਰੀ ਅੱਜ ਭੂਨਾ ਵਿਚ ਆਯੋਜਿਤ ਰੈਲੀ ਵਿਚ ਲੋਕਾਂ ਨੂੰ ਸੰਬੋਧਤ ਕਰ ਰਹੇ ਸਨ| ਉਨਾਂ ਨੇ ਰਤਿਆ, ਭੂਨਾ ਤੇ ਫਤਿਹਾਬਾਦ ਨੂੰ ਵੱਖ-ਵੱਖ ਵਿਕਾਸ ਕੰਮਾਂ ਲਈ 127 ਕਰੋੜ ਰੁਪਏ ਦਾ ਤੋਹਫਾ ਦਿੱਤਾ| ਰੈਲੀ ਦੌਰਾਨ ਸਾਬਕਾ ਮੰਤਰੀ ਅੱਤਰ ਸਿੰਘ ਸੈਣੀ ਨੇ ਆਪਣੇ ਹਜਾਰਾਂ ਸਮੱਰਥਕਾਂ ਸਮੇਤ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ| ਮੁੱਖ ਮੰਤਰੀ ਮਨੋਹਰ ਲਾਲ ਨੇ ਜਨਤਾ ਨੂੰ ਕਿਹਾ ਕਿ ਉਹ ਖੁਦ ਹਰਿਆਣਾ ਗਠਨ ਦੇ 48 ਸਾਲ ਵਿਚ ਕਰਵਾਏ ਗਏ ਵਿਕਾਸ ਅਤੇ ਸਾਡੀ ਸਰਕਾਰ ਵੱਲੋਂ 48 ਮਹੀਨੇ ਵਿਚ ਕਰਵਾਏ ਗਏ ਵਿਕਾਸ ਕੰਮਾਂ ਦੀ ਤੁਲਨਾ ਕਰ ਲੈਣ, ਫਰਕ ਆਸਾਨੀ ਨਾਲ ਸਮਝ ਆ ਜਾਵੇਗਾ| ਉਨਾਂ ਕਿਹਾ ਕਿ ਪਿਛਲੇ ਚਾਰ ਸਾਲ ਵਿਚ ਹਰਿਆਣਾ ਦੇ ਸਾਰੇ 90 ਵਿਧਾਨ ਸਭਾ ਹਲਕਿਆਂ ਵਿਚ ਬਰਾਬਰ ਵਿਕਾਸ ਕਰਵਾਇਆ ਗਿਆ ਹੈ, ਲੇਕਿਨ ਵਿਰੋਧੀ ਪਾਰਟੀਆਂ ਨੂੰ ਇਹ ਸਹਿਣ ਨਹੀਂ ਹੋ ਰਿਹਾ| ਉਹ ਸਿਆਸੀ ਖੇਡ ਖੇਡਣਗੇ, ਜਨਤਾ ਨੂੰ ਉਕਸਾਉਂਣਗੇ, ਲੇਕਿਨ ਮੁੱਦਿਆਂ ‘ਤੇ ਬਹਿਸ ਕਰਨ ਦੀ ਹਿੰਮਤ ਨਹੀਂ ਕਰ ਪਾਉਣਗੇ| ਉਨਾਂ ਕਿਹਾ ਕਿ ਜੇਕਰ ਜਨਤਾ ਨੂੰ ਸਾਡੇ ਚਾਰ ਸਾਲ ਦੇ ਕੰਮ ਪਸੰਦ ਆਏ ਹੋਣ ਤਾਂ ਉਹ ਭਾਜਪਾ ਨੂੰ ਫਿਰ ਸੱਤਾ ਵਿਚ ਲਿਆਉਣ| ਮੁੜ ਸਰਕਾਰ ਬਣਨ ‘ਤੇ ਵਿਕਾਸ ਦੀ ਮੌਜ਼ੂਦਾ ਗਤੀ ਨੂੰ ਹੋਰ ਵੱਧ ਤੇਜ ਕੀਤਾ ਜਾਵੇਗਾ| ਉਨਾਂ ਨੇ ਜਨਤਾ ਤੋਂ ਜਿਲਾ ਦੀ ਸਾਰੀ ਤਿੰਨ ਸੀਟਾਂ ‘ਤੇ ਭਾਜਪਾ ਦੇ ਉਮੀਦਵਾਰਾਂ ਨੂੰ ਜਿੱਤਾਉਣ ਦੀ ਅਪੀਲ ਕੀਤੀ| ਮੁੱਖ ਮੰਤਰੀ ਨੇ ਰਤਿਆ ਦੀ 76 ਵਿਕਾਸ ਪਰਿਯੋਜਨਾਵਾਂ ਲਈ 82 ਕਰੋੜ ਰੁਪਏ ਅਤੇ ਫਤਿਹਾਬਾਦ ਤੇ ਭੂਨਾ ਦੇ 59 ਵਿਕਾਸ ਕੰਮਾਂ ਲਈ 45 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ| ਉਨਾਂ ਕਿਹਾ ਕਿ ਇਸ ਤੋਂ ਇਲਾਵਾ ਵੀ ਜਿਲਾ ਦੇ ਜੋ-ਜੋ ਵਿਕਾਸ ਕੰਮ ਮੰਜ਼ੂਰ ਲਈ ਉਨਾਂ ਕੋਲ ਭੇਜੇ ਜਾਣਗੇ, ਉਨਾਂ ਵਿਚ ਸਾਰੇ ਕੰਮ ਕਰਵਾਏ ਜਾਣਗੇ| ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ| ਪਿਛਲੀ ਮਾਲੀ ਵਰੇ ਵਿਚ ਸੂਬਾ ਸਰਕਾਰ ਨੇ 1.15 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਸੀ, ਜਦੋਂ ਕਿ ਅਗਲਾ ਬਜਟ ਇਸ ਤੋਂ ਵੀ ਵੱਧ ਰਕਮ ਦਾ ਹੋਵੇਗਾ| ਮੁੱਖ ਮੰਤਰੀ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਨੇ ਵਿਕਾਸ ਦੇ ਨਾਲ-ਨਾਲ ਵਿਵਸਥਾ ਬਦਲਣ ਦਾ ਕੰਮ ਕੀਤਾ ਹੈ| ਅਸੀਂ ਕਰਮਚਾਰੀਆਂ ਦੀ ਭਰਤੀ ਨੂੰ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਕੀਤਾ| ਹੁਣ ਯੋਗ ਨੌਜੁਆਨਾਂ ਨੂੰ ਨੌਕਰੀ ਲਈ ਨੇਤਾਵਾਂ ਦੇ ਪਿੱਛੇ ਚੱਕਰ ਨਹੀਂ ਕੱਟਣੇ ਪੈਂਦੇ ਹਨ, ਸਗੋਂ ਘਰ ਬੈਠੇ ਸਿਫਰ ਪੜਾਈ ਦੇ ਜ਼ੋਰ ‘ਤੇ ਉਨਾਂ ਨੂੰ ਬਿਨਾਂ ਕਿਸੇ ਭੇਦਭਾਅ ਦੇ ਨੌਕਰੀ ਦਿੱਤੀ ਜਾ ਰਹੀ ਹੈ| ਉਨਾਂ ਕਿਹਾ ਕਿ ਸਿਖਿਆ ਵਿਭਾਗ ਸਮੇਤ ਹੋਰ ਵਿਭਾਗਾਂ ਵਿਚ ਤਬਾਦਲਾ ਪ੍ਰਕ੍ਰਿਆ ਨੂੰ ਆਨਲਾਈਨ ਕੀਤਾ ਹੈ, ਜਿਸ ਨਾਲ 93 ਫੀਸਦੀ ਤੋਂ ਵੱਧ ਅਧਿਆਪਕਾਂ ਨੂੰ ਆਪਣੀ ਇੱਛਾ ਦੇ ਸਟੇਸ਼ਨਾਂ ‘ਤੇ ਨਿਯੁਕਤੀ ਮਿਲ ਹੈ ਅਤੇ ਉਹ ਇਸ ਨਾਲ ਖੁਸ਼ ਹਨ| ਉਨਾਂ ਕਿਹਾ ਕਿ ਸਕਾਰ ਨੇ ਸਮਾਰ ਵਿਚ ਸੁਧਾਰ ਦੀ ਪ੍ਰਕ੍ਰਿਆ ਨੂੰ ਵੀ ਆਪਣੇ ਹੱਥ ਵਿਚ ਲਿਆ| ਸਵੱਛਤਾ ਮੁਹਿੰਮ ਚਲਾ ਕੇ ਲੋਕਾਂ ਨੂੰ ਸਫਾਈ ਦਾ ਮਹੱਤਵ ਸਮਝਿਆ| ਸੂਬੇ ਵਿਚ ਸਕੂਲੀ ਵਿਦਿਆਰਥੀਆਂ ਨੂੰ ਪੌਧਾਰੋਪਣ ਦੇ ਪ੍ਰਤੀ ਸੁਚੇਤ ਕਰਨ ਲਈ 6ਵੀਂ ਤੋਂ 12ਵੀਂ ਜਮਾਤ ਦੇ ਬੱਚਿਆਂ ਲਈ ਪੌਧਾਗਿਰੀ ਯੋਜਨਾ ਸ਼ੁਰੂ ਕੀਤੀ ਗਈ, ਜਿਸ ਰਾਹੀਂ ਬੱਚਿਆਂ ਨੇ ਸੂਬੇ ਵਿਚ 24 ਲੱਖ ਪੌਧੇ ਲਗਾਏ ਹਨ| ਮੁੱਖ ਮੰਤਰੀ ਨੇ ਦਸਿਆ ਕਿ ਅੱਜ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਜੈਯੰਤੀ ਹੈ, ਜਿੰਨਾਂ ਨੇ ਦੇਸ਼ ਦੀ 562 ਰਿਆਸਤਾਂ ਨੂੰ ਜੋੜ ਕੇ ਭਾਰਤ ਨੂੰ ਇਕ ਸੂਤਰ ਵਿਚ ਪਿਰੋਇਆ| ਉਨਾਂ ਨੇ ਸਰਦਾਰ ਪਟੇਲ ਦੇ ਜੀਵਨ ਅਤੇ ਮਜ਼ਬੂਤ ਇਰਾਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ, ਉਨਾਂ ਨੂੰ ਸ਼ਰਧਾਂਜਲੀ ਦਿੱਤੀ| ਹਰਿਆਣਾ ਦੇ ਸਾਰੇ ਸੂਬਿਆਂ ਵਿਚ ਅੱਜ ਰਨ ਫਾਰ ਯੂਨਿਟੀ ਦਾ ਆਯੋਜਨ ਕੀਤਾ ਗਿਆ ਹੈ ਅਤੇ ਨੌਜੁਆਨਾਂ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਏ ਰੱਖਣ ਅਤੇ ਨਸ਼ੇ ਦੀ ਆਦਤ ਤੋਂ ਦੂਰ ਰਹਿਣ ਦੀ ਸੁੰਹ ਦਿਵਾਈ ਗਈ| ਇਸ ਮੌਕੇ ‘ਤੇ ਭਾਜਪਾ ਸੂਬਾ ਪ੍ਰਧਾਨ ਸੁਭਾਸ਼ ਬਰਾਲਾ, ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਣ ਬੇਦੀ ਅਤੇ ਕਿਰਤ ਤੇ ਰੁਜ਼ਗਾਰ ਰਾਜ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ|

VIA PUNJAB