ਚੌਕਸੀ ਜਾਗਰੂਕਤਾ ਸਪਤਾਹ ਤਹਿਤ ਰਾਜਪਾਲ ਬਦਨੌਰ ਨੇ ਆਮਦਨ ਦਰ ਵਿਭਾਗ, ਚੰਡੀਗੜ ਦੀ ਵਾਕਾਥੌਨ ਨੂੰ ਹਰੀ ਝੰਡੀ ਦਿਖਾਈ

ਚੰਡੀਗੜ – ਪੰਜਾਬ ਦੇ ਰਾਜਪਾਲ ਅਤੇ ਚੰਡੀਗੜ ਦੇ ਪ੍ਰਸ਼ਾਸਕ ਸ਼੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ 29 ਅਕਤੂਬਰ ਤੋਂ 3 ਨਵੰਬਰ, 2018 ਤੱਕ ਚੱਲ ਰਹੇ ਚੌਕਸੀ ਜਾਗਰੂਕਤਾ ਸਪਤਾਹ ਤਹਿਤ ਆਮਦਨ ਕਰ ਵਿਭਾਗ, ਚੰਡੀਗੜ ਦੀ ਵਾਕਾਥੌਲ ਨੂੰ ਹਰੀ ਝੰਡੀ ਦਿਖਾਈ। ਆਈਆਰਐੱਸ ਬੀ.ਕੇ. ਝਾਅ ਦੀ ਅਗਵਾਈ ਵਿੱਚ ਵਿਭਾਗ ਦੇ ਅਧਿਕਾਰੀਆਂ, ਸਟਾਫ, ਸੇਵਾ ਮੁਕਤ ਸੀਨੀਅਰ ਅਧਿਕਾਰੀਆਂ, ਕਰਦਾਤਿਆਂ ਅਤੇ ਕਰ ਸਲਾਹਕਾਰਾਂ ਨੇ ਇਸ ਵਿੱਚ ਹਿੱਸਾ ਲਿਆ। ਇਸ ਸਾਲ ਦੇਸ਼ ਦੀ ਸਰਵਉੱਚ ਏਕੀਕ੍ਰਿਤ ਸੰਸਥਾ ਸੀਵੀਸੀ ਨੇ ਚੌਕਸੀ ਜਾਗਰੂਕਤਾ ਸਪਤਾਹ ਦੀ ਥੀਮ ‘ਭ੍ਰਿਸ਼ਟਾਚਾਰ ਹਟਾਓ-ਨਵਾਂ ਭਾਰਤ ਬਣਾਓ’ ਚੁਣੀ ਹੈ। ਸ਼੍ਰੀ ਬੀ.ਕੇ. ਝਾਅ ਨੇ ਰਾਜਪਾਲ ਦਾ ਸਵਾਗਤ ਕਰਦਿਆਂ ਦੱਸਿਆ ਕਿ ਵਾਕਥੌਨ ਵਿਭਾਗ ਨੂੰ ਆਪਣੇ ਸਾਰੇ ਹਿੱਤਧਾਰਕਾਂ ਤੱਕ ਪਹੁੰਚ ਬਣਾਉਣ ਅਤੇ ਭ੍ਰਿਸ਼ਟਾਚਾਰ ਖਿਲਾਫ਼ ਲੜਾਈ ਲੜਨ ਲਈ ਉਨਾਂ ਵਿੱਚ ਸੰਵੇਦਨਸ਼ੀਲਤਾ ਪੈਦਾ ਕਰਨ ਦਾ ਮੌਕਾ ਹੈ। ਪੰਜਾਬ ਦੇ ਰਾਜਪਾਲ ਨੇ ਆਮਦਨ ਕਰ ਵਿਭਾਗ ਨੂੰ ਪ੍ਰੋਤਸਾਹਿਤ ਕੀਤਾ ਕਿ ਨਾਗਰਿਕ ਉਨਾਂ ਤੋਂ ਉਮੀਦ ਕਰਦੇ ਹਨ ਅਤੇ ਅਸਲ ਵਿੱਚ ਅਖੰਡਤਾ, ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਮੰਗ ਕਰਦੇ ਹਨ। ਭ੍ਰਿਸ਼ਟਾਚਾਰ ਲਈ ਜ਼ੀਰੋ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ। ਸ਼੍ਰੀ ਝਾਅ ਨੇ ਕਿਹਾ ਕਿ ਆਮਦਨ ਕਰ ਵਿਭਾਗ ਵੱਲੋਂ ਭ੍ਰਿਸ਼ਟਾਚਾਰ ਖਤਮ ਕਰਨ ਲਈ ਇੱਕ ਬਹੁਆਯਾਮੀ ਦ੍ਰਿਸ਼ਟੀਕੋਣ ਦਾ ਉਪਯੋਗ ਕੀਤਾ ਜਾ ਰਿਹਾ ਹੈ ਜਿਸ ਵਿੱਚ ਈ-ਫਾਈਲਿੰਗ, ਈ-ਮੁਲਾਂਕਣ, ਈ-ਖਰੀਦ, ਈ-ਨਿਵਾਰਨ, ਸੀਪ੍ਰੋਗਰਾਮ ਅਤੇ ਆਟੋਮੇਸ਼ਨ ਆਦਿ ਸ਼ਾਮਲ ਹਨ।

VIA PUNJAB