ਵਿੰਬਲਡਨ: ਜੋਕੋਵਿਚ ਤੇ ਫੈਡਰਰ ਅਗਲੇ ਗੇੜ ’ਚ ਦਾਖ਼ਲ

ਵਿਸ਼ਵ ਦਾ ਅੱਵਲ ਨੰਬਰ ਖਿਡਾਰੀ ਨੋਵਾਕ ਜੋਕੋਵਿਚ ਤੇ ਦਿੱਗਜ ਰੌਜਰ ਫੈਡਰਰ ਅੱਜ ਇਥੇ ਆਪੋ ਆਪਣੇ ਮੁਕਾਬਲੇ ਜਿੱਤ ਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਅਗਲੇ ਗੇੜ ਵਿੱਚ ਦਾਖ਼ਲ ਹੋ ਗਏ। ਜੌਹਨ ਇਸਨਰ ਤੇ ਮਾਰਿਨ ਸਿਲਿਚ ਨੂੰ ਉਲਟਫੇਰ ਦਾ ਸ਼ਿਕਾਰ ਹੋਣਾ ਪਿਆ। ਉਧਰ ਮਹਿਲਾ ਵਰਗ ਵਿੱਚ ਮੌਜੂਦਾ ਚੈਂਪੀਅਨ ਏਂਜਲਿਕ ਕੇਰਬਰ ਦਾ ਸਫ਼ਰ ਦੂਜੇ ਦੌਰ ਵਿੱਚ ਹੀ ਖ਼ਤਮ ਹੋ ਗਿਆ। ਜਰਮਨੀ ਦੀ ਕੇਰਬਰ ਨੂੰ ਅਮਰੀਕਾ ਦੀ ਲਾਰੇਨ ਡੇਵਿਸ ਨੇ 2-6, 6-2, 6-1 ਨਾਲ ਹਰਾਇਆ। ਸਵਿਟਰਜ਼ਲੈਂਡ ਦੇ ਫੈਡਰਰ ਨੇ ਬ੍ਰਿਟੇਨ ਦੇ ਜੇ.ਕਲਾਰਕ ਨੂੰ 6-1, 7-6, 6-2 ਦੀ ਸ਼ਿਕਸਤ ਦਿੰਦਿਆਂ ਨੌਵੀਂ ਵਾਰ ਇਸ ਖਿਤਾਬ ਨੂੰ ਜਿੱਤਣ ਵਲ ਮਜ਼ਬੂਤੀ ਨਾਲ ਕਦਮ ਵਧਾਏ। ਫੈਡਰਰ ਨੇ ਵਿੰਬਲਡਨ ਵਿਚ 17ਵੀਂ ਵਾਰ ਤੀਜੇ ਦੌਰ ਵਿੱਚ ਥਾਂ ਬਣਾਉਂਦਿਆਂ ਜਿਮੀ ਕੌਨਰਜ਼ ਦੇ ਰਿਕਾਰਡ ਦੀ ਬਰਾਬਰੀ ਕੀਤੀ। ਚਾਰ ਵਾਰ ਦੇ ਚੈਂਪੀਅਨ ਜੋਕੋਵਿਚ ਨੇ ਅਮਰੀਕਾ ਦੇ ਕੇ.ਡੈਨਿਸ ਕੁਡਲਾ ਖ਼ਿਲਾਫ਼ 6 -3, 6-2, 6-2 ਨਾਲ ਬਾਹਰ ਦਾ ਰਾਹ ਵਿਖਾਇਆ। ਜੋਕੋਵਿਚ ਨੇ ਮੈਚ ਦੌਰਾਨ 13 ਏਸ ਤੇ 37 ਵਿਨਰ ਲਗਾਏ। ਨੌਵਾਂ ਦਰਜਾ ਇਸਨਰ ਨੂੰ ਕਜ਼ਾਖ਼ਿਸਤਾਨ ਦੇ ਗੈਰਦਰਜਾ ਮਿਖਾਇਲ ਕੁਕੁਸ਼ਕਿਨ ਨੇ 6-4, 6-7, 4-6, 6-1, 6-4 ਨਾਲ ਹਰਾਇਆ। ਸਿਲਿਚ ਨੂੰ 2017 ਦੇ ਉਪ ਜੇਤੂ ਪੁਰਤਗਾਲ ਦੇ ਜੋਓ ਸੋਸਾ ਕੋਲੋਂ ਸਿੱਧੇ ਸੈੱਟਾਂ ਵਿੱਚ 6-4, 6-4 ਨਾਲ ਹਾਰ ਦਾ ਮੂੰਹ ਵੇਖਣਾ ਪਿਆ। ਜਪਾਨ ਦੇ ਕੇਈ ਨਿਸ਼ੀਕੋਰੀ ਨੇ ਬ੍ਰਿਟੇਨ ਦੇ ਕੈਮਰਨ ਨੋਰੀ ਨੂੰ ਹਰਾਇਆ।

VIA PUNJAB