- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸ਼ਾਸਤਰੀ ਮਾਡਲ ਸਕੂਲ ਦੇ ਬੱਚਿਆਂ ਨੇ ਰੱਖੜੀ ਦਾ ਤਿਉਹਾਰ ਮਨਾਇਆ
ਐਸ ਏ ਐਸ ਨਗਰ – ਸ਼ਾਸਤਰੀ ਮਾਡਲ ਸਕੂਲ, ਫੇਜ਼-1, ਮੁਹਾਲੀ ਦੇ ਵਿਦਿਆਰਥੀਆਂ ਨੇ ਰੱਖੜੀ ਦਾ ਤਿਉਹਾਰ ਆਪਣੇ ਸਹਿਪਾਠੀਆਂ ਦੇ ਨਾਲ ਮਨਾਇਆ| ਇਸ ਮੌਕੇ ਨਰਸਰੀ ਤੋਂ ਯੂ.ਕੇ.ਜੀ. ਦੀਆਂ ਲੜਕੀਆਂ ਨੇ ਆਪਣੀ ਜਮਾਤ ਦੇ ਲੜਕਿਆਂ ਦੇ ਗੁੱਟ ਤੇ ਰੱਖੜੀ ਬੰਨ੍ਹੀ ਤੇ ਚੰਦਨ ਦਾ ਤਿਲਕ ਲਗਾਇਆਂ| ਲੜਕਿਆਂ ਨੇ ਰੱਖੜੀ ਬਨ੍ਹਾਉਣ ਤੋਂ ਬਾਅਦ ਲੜਕੀਆਂ ਨੂੰ ਚਾਕਲੇਟ ਦਿੱਤੀ| ਸਭ ਨੇ ਮਿਲ ਕੇ ਡਾਂਸ ਪਾਰਟੀ ਦਾ ਆਨੰਦ ਵੀ ਮਾਣਿਆ| ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਆਰ. ਬਾਲਾ ਨੇ ਦੱਸਿਆ ਕਿ ਰੱਖੜੀ ਦਾ ਤਿਉਹਾਰ ਸਾਰੇ ਤਿਉਹਾਰਾਂ ਵਿੱਚੋਂ ਅਨੋਖਾ ਤਿਉਹਾਰ ਹੀ ਨਹੀਂ, ਬਲਕਿ ਭਾਰਤ ਦੇ ਸਭਿਆਚਾਰ ਵਿੱਚ ਭੈਣ-ਭਰਾ ਦੇ ਪਿਆਰ ਭਰੇ ਰਿਸ਼ਤੇ ਨੂੰ ਵੀ ਉਜਾਗਰ ਕਰਨ ਵਾਲਾ ਤਿਉਹਾਰ ਹੈ| ਇਸ ਦਿਨ ਦੀ ਉਡੀਕ ਭੈਣਾਂ ਬੇਸਬਰੀ ਨਾਲ ਕਰਦੀਆਂ ਹਨ| ਭੈਣਾਂ ਭਰਾਵਾਂ ਦੇ ਤਿਲਕ ਲੱਗਾ ਕੇ ਰੱਖੜੀ ਬੰਨ੍ਹ ਕੇ ਲੰਮੀ ਉਮਰ ਦੀ ਅਰਦਾਸ ਕਰਦੀਆਂ ਹਨ| ਆਪਸ ਵਿੱਚ ਮਿਠਾਈ ਖਵਾ ਕੇ ਇਸ ਰਿਸ਼ਤੇ ਦੀ ਮਿਠਾਸ ਵੰਡੀ ਜਾਦੀ ਹੈ| ਭਰਾ ਵੀ ਆਪਣੀ ਭੈਣ ਦੀ ਹਰ ਪੱਖੋਂ ਰੱਖਿਆ ਕਰਨ ਅਤੇ ਅੰਗ-ਸੰਗ ਰਹਿਣ ਦਾ ਪ੍ਰਣ ਕਰਦਾ ਹੈ|


