ਕੇਰਲਾ ਹੜ੍ਹ ਪੀੜਤ ਔਰਤਾਂ ਲਈ ‘ਗਰਲਜ਼ ਰਾਈਜ਼ ਫਾਰ ਮੁਹਾਲੀ’ ਨੇ ‘ਖ਼ਾਲਸਾ ਏਡ’ ਦੀ ਮਦਦ ਨਾਲ ਭੇਜੇ 52000 ਸੈਨੇਟਰੀ ਪੈਡ ਦੇ ਪੈਕੇਟ

ਐਸ ਏ ਐਸ ਨਗਰ – ਸੰਸਥਾ ‘ਗਰਲਜ਼ ਰਾਈਜ਼ ਫਾਰ ਮੁਹਾਲੀ’ ਕੇਰਲਾ ਹੜ੍ਹ ਪੀੜਤ ਔਰਤਾਂ ਦੀ ਮਦਦ ਲਈ ਅੱਗੇ ਆਈ ਹੈ ਅਤੇ ਸੰਸਥਾ ਦੇ ਮੈਂਬਰਾਂ ਨੇ ਓਥੋਂ ਦੀਆਂ ਔਰਤਾਂ ਦੀ ਨਿਜ਼ੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਦਾਨੀ ਸੱਜਣਾਂ ਤੋਂ ਸੈਨੇਟਰੀ ਪੈਡ ਦੇ ਪੈਕੇਟ ਇਕੱਠੇ ਕੀਤੇ ਹਨ| 52000 ਸੈਨੇਟਰੀ ਪੈਡ ਦੇ ਪੈਕਟਾਂ ਦੀ ਵੱਡੀ ਖੇਪ ‘ਖ਼ਾਲਸਾ ਏਡ’ ਦੀ ਮੱਦਦ ਨਾਲ ਕੇਰਲਾ ਭੇਜੇ ਜਾ ਰਹੇ ਹਨ| ਦਿਵਿਆ ਹਾਈਜ਼ੀਨ ਪ੍ਰਾਈਵੇਟ ਲਿਮਿਟੇਡ ਨੇ ਵੱਡੀ ਸੰਖਿਆ ਵਿੱਚ ਸੈਨੇਟਰੀ ਪੈਡ ਦੇ ਪੈਕੇਟ ਕੇਰਲਾ ਹੜ੍ਹ ਔਰਤਾਂ ਦੇ ਸਹਿਯੋਗ ਵਜੋਂ ਭੇਜੇ ਹਨ| ਸੰਸਥਾ ਦੀ ਪ੍ਰਧਾਨ ਬੀਬੀ ਉਪਿੰਦਰ ਪ੍ਰੀਤ ਕੌਰ, ਕੌਂਸਲਰ ਨੇ ਦੱਸਿਆ ਕਿ ਹੁਣ ਸੰਸਥਾ ਬੱਚਿਆਂ ਲਈ ਬੇਬੀ ਫੂਡ, ਮੱਛਰਦਾਨੀਆਂ ਅਤੇ ਡਾਇਪਰ ਜੁਟਾ ਕਰ ਰਹੀ ਹੈ|

VIA PUNJAB