ਸ਼੍ਰੀਨਗਰ ਤੋਂ ਆ ਰਹੀ ਬੱਸ ਖੱਡ ਵਿੱਚ ਡਿੱਗਣ ਕਾਰਨ 6 ਵਿਅਕਤੀਆਂ ਦੀ ਮੌਤ, 31 ਜ਼ਖਮੀ

ਉਧਮਪੁਰ – ਜੰਮੂ ਅਤੇ ਕਸ਼ਮੀਰ ਜ਼ਿਲੇ ਦੇ ਉਧਮਪੁਰ ਜਿਲੇ ਵਿੱਚ ਇਕ ਪ੍ਰਾਈਵੇਟ ਬੱਸ ਸੜਕ ਤੋਂ ਫਿਸਲ ਕੇ ਡੂੰਘੇ ਖੱਡ ਵਿੱਚ ਡਿੱਗਣ ਕਾਰਨ 6 ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਅਤੇ 31 ਹੋਰ ਜ਼ਖਮੀ ਹੋ ਗਏ| ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹਾਦਸਾ ਅੱਧੀ ਰਾਤ ਨੂੰ ਸੁਰੀਨਸਰ ਦੇ ਕੋਲ ਚੰਦੇਹ ਪਿੰਡ ਵਿੱਚ ਵਾਪਰਿਆ| ਡਰਾਈਵਰ ਤੋਂ ਬੱਸ ਅਨਕੰਟਰੋਲ ਹੋ ਗਈ ਅਤੇ ਫਿਸਲ ਕੇ ਡੂੰਘੇ ਖੱਡ ਵਿੱਚ ਡਿੱਗ ਗਈ| ਉਨ੍ਹਾਂ ਨੇ ਦੱਸਿਆ ਕਿ ਜੰਮੂ ਅਤੇ ਕਸ਼ਮੀਰ ਰਾਸ਼ਟਰੀ ਰਾਜਮਾਰਗ ਤੇ ਪਾਬੰਦੀ ਕਾਰਨ ਆਵਾਜਾਈ ਪੁਲੀਸ ਤੋਂ ਬਚਣ ਲਈ ਡਰਾਈਵਰ ਨੇ ਕਥਿਤ ਤੌਰ ਤੇ ਕਿਸੇ ਹੋਰ ਰਸਤੇ ਰਾਹੀਂ ਬੱਸ ਲਿਜਾ ਰਿਹਾ ਸੀ|

VIA PUNJAB