ਸ਼੍ਰੀਲੰਕਾ ਦੇ ਗੁਣਾਥਿਲਾਕਾ ‘ਤੇ 6 ਮੈਚਾਂ ਦੀ ਪਾਬੰਦੀ

ਕੋਲੰਬੋ – ਸ਼੍ਰੀਲੰਕਾਈ ਆਲਰਾਊਂਡਰ ਦਾਨੁਸ਼ਕਾ ਗੁਣਾਥਿਲਾਕਾ ਨੂੰ ਖੇਡ ਜ਼ਾਬਤਾ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ 6 ਕੌਮਾਂਤਰੀ ਕ੍ਰਿਕਟ ਮੈਚਾਂ ਤੋਂ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਹੈ। ਸ਼੍ਰੀਲੰਕਾਈ ਕ੍ਰਿਕਟ ਬੋਰਡ (ਐੱਸ. ਐੱਲ. ਸੀ.) ਨੇ ਸ਼ੁੱਕਰਵਾਰ ਇਸ ਦੀ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਰਾਸ਼ਟਰੀ ਬੋਰਡ ਨੇ ਗੁਣਾਥਿਲਾਕਾ ‘ਤੇ ਕਥਿਤ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਦੀ ਜਾਂਚ ਕੀਤੀ ਸੀ, ਜਿਸ ਤੋਂ ਬਾਅਦ ਉਸ ਦੇ ਵਿਰੁੱਧ ਦੋਸ਼ਾਂ ਨੂੰ ਸਹੀ ਪਾਇਆ ਗਿਆ। ਸ਼੍ਰੀਲੰਕਾਈ ਕ੍ਰਿਕਟਰ ਹੁਣ ਦੱਖਣੀ ਅਫਰੀਕਾ ਵਿਰੁੱਧ ਦੂਜੇ ਕ੍ਰਿਕਟ ਟੈਸਟ ਦੀ ਸਮਾਪਤੀ ਤੋਂ ਬਾਅਦ ਸਾਰੇ ਸਵਰੂਪਾਂ ਦੇ ਅਗਲੇ 6 ਕੌਮਾਂਤਰੀ ਮੈਚਾਂ ਤੋਂ ਪਾਬੰਦੀਸ਼ੁਦਾ ਹੋ ਜਾਵੇਗਾ।

VIA PUNJAB