ਸਮਿੱਥ ਤੇ ਵਾਰਨਰ ਆਸਟਰੇਲੀਆ ਟੀਮ ’ਚ ਵਾਪਸੀ ਲਈ ਤਿਆਰ

ਸਟੀਵ ਸਮਿੱਥ ਅਤੇ ਡੇਵਿਡ ਵਾਰਨਰ ਬਿਮਾਰ ਹੋਣ ਦੇ ਬਾਵਜੂਦ ਇਸ ਹਫ਼ਤੇ ਆਸਟਰੇਲਿਆਈ ਟੀਮ ਵੱਲੋਂ ਪਹਿਲੀ ਵਾਰ ਖੇਡਣ ਲਈ ਤਿਆਰ ਹਨ। ਸਮਿੱਥ ਅਤੇ ਵਾਰਨਰ ਦੋਵੇਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਤੋਂ ਪਰਤਣ ਮਗਰੋਂ ਬਿਮਾਰ ਹਨ, ਪਰ ਅੱਜ ਉਨ੍ਹਾਂ ਨੈੱਟ ਅਭਿਆਸ ਵਿੱਚ ਹਿੱਸਾ ਲਿਆ। ਕੇਪਟਾਊਨ ਵਿੱਚ ਗੇਂਦ ਨਾਲ ਛੇੜਛਾੜ ਮਾਮਲੇ ਕਾਰਨ ਇੱਕ ਸਾਲ ਦੀ ਪਾਬੰਦੀ ਝੱਲਣ ਵਾਲੇ ਇਨ੍ਹਾਂ ਦੋਵਾਂ ਖਿਡਾਰੀਆਂ ਦਾ ਪਿਛਲੇ ਹਫ਼ਤੇ ਬ੍ਰਿਸਬਨ ਵਿੱਚ ਵਿਸ਼ਵ ਕੱਪ ਤੋਂ ਪਹਿਲਾਂ ਤਿਆਰੀ ਕੈਂਪ ਦੌਰਾਨ ਕੌਮੀ ਟੀਮ ਵਿੱਚ ਸਵਾਗਤ ਕੀਤਾ ਗਿਆ ਸੀ। ਟੀਮ ਨੇ ਕੱਲ੍ਹ ਤੋਂ ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਅਭਿਆਸ ਮੈਚ ਖੇਡਣੇ ਹਨ।

VIA PUNJAB