ਸ਼ੇਨ ਵਾਟਸਨ ਨੇ ਬਿਗ ਬੈਸ਼ ਲੀਗ ਤੋਂ ਸੰਨਿਆਸ ਲਿਆ

ਸਿਡਨੀ – ਆਸਟਰੇਲੀਆ ਦੇ ਸਾਬਕਾ ਹਰਫ਼ਨਮੌਲਾ ਸ਼ੇਨ ਵਾਟਸਨ ਨੇ ਬਿੱਗ ਬੈਸ਼ ਲੀਗ ਨੂੰ ਅਲਵਿਦਾ ਕਹਿ ਦਿੱਤਾ, ਜਿਸ ਨਾਲ ਆਪਣੇ ਦੇਸ਼ ਵਿੱਚ ਉਸ ਦਾ ਪੇਸ਼ੇਵਰ ਕਰੀਅਰ ਖ਼ਤਮ ਹੋ ਗਿਆ ਹੈ। ਆਈਪੀਐਲ ਵਿੱਚ ਖੇਡ ਰਿਹਾ 37 ਸਾਲ ਦਾ ਵਾਟਸਨ ਬੀਤੇ ਤਿੰਨ ਸੈਸ਼ਨਾਂ ਤੋਂ ਸਿਡਨੀ ਥੰਡਰਜ਼ ਟੀਮ ਦਾ ਕਪਤਾਨ ਸੀ। ਉਸ ਨੇ 2016 ਵਿੱਚ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ। ਵਾਟਸਨ ਨੇ ਬਿਆਨ ਵਿੱਚ ਕਿਹਾ, ‘‘ਮੈਂ ਸਿਡਨੀ ਥੰਡਰਜ਼ ਵਿੱਚ ਸਾਰਿਆਂ ਨੂੰ ਤਹਿ-ਦਿਲੋਂ ਧੰਨਵਾਦ ਕਰਦਾ ਹਾਂ। ਪਿਛਲੇ ਚਾਰ ਸੈਸ਼ਨਾਂ ਦੀਆਂ ਸ਼ਾਨਦਾਰ ਯਾਦਾਂ ਹਨ, ਜੋ ਹਮੇਸ਼ਾ ਮੇਰੇ ਦਿਲ ’ਚ ਰਹਿਣਗੀਆਂ।’’ ਚੇਨੱਈ ਸੁਪਰ ਕਿੰਗਜ਼ ਦੇ ਸਲਾਮੀ ਬੱਲੇਬਾਜ਼ ਵਾਟਸਨ ਨੇ ਆਈਪੀਐਲ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ 96 ਦੌੜਾਂ ਬਣਾਈਆਂ।

VIA PUNJAB