- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਾਡੀ ਕੋਸ਼ਿਸ਼ 5-0 ਨਾਲ ਸੀਰੀਜ਼ ਜਿੱਤਣ ਦੀ ਹੋਵੇਗੀ ਪਾਂਡੇ
ਭਾਰਤੀ ਮੱਧਕ੍ਰਮ ਦੇ ਬੱਲੇਬਾਜ਼ ਮਨੀਸ਼ ਪਾਂਡੇ ਨੇ ਨਿਊਜ਼ੀਲੈਂਡ ਵਿਰੁੱਧ ਲਗਾਤਾਰ ਦੂਜੇ ਮੈਚ ‘ਚ ਸੁਪਰ ਓਵਰ ‘ਚ ਮਿਲੀ ਜਿੱਤ ਨੂੰ ਟੀਮ ਦਾ ਕਦੀ ਹਾਰ ਨਾ ਮੰਨਣ ਵਾਲੇ ਜ਼ਜਬਾ ਕਰਾਰ ਦਿੰਦੇ ਹੋਏ ਕਿਹਾ ਕਿ ਉਸਦੀ ਕੋਸ਼ਿਸ ਸੀਰੀਜ਼ ਨੂੰ 5-0 ਨਾਲ ਜਿੱਤਣ ਦੀ ਹੋਵੇਗੀ। ਨਿਊਜ਼ੀਲੈਂਡ ਦੀ ਟੀਮ ਨੇ ਇਕ ਬਾਰ ਫਿਰ ਤੋਂ ਆਸਾਨੀ ਨਾਲ ਟੀਚੇ ਹਾਸਲ ਕਰਨ ਵਾਲੀ ਸਥਿਤੀ ਨਾਲ ਸ਼ੁੱਕਰਵਾਰ ਨੂੰ ਇੱਥੇ ਮੈਚ ਗੁਆ ਦਿੱਤਾ, ਜਿਸ ਨਾਲ ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ‘ਚ ਭਾਰਤ ਦੀ ਬੜ੍ਹਤ 4-0 ਦੀ ਹੋ ਗਈ ਹੈ। ਦੋਵੇਂ ਟੀਮਾਂ ਐਤਵਾਰ ਨੂੰ ਸੀਰੀਜ਼ ਦਾ ਆਖਰੀ ਮੁਕਾਬਲਾ ਮਾਊਟ ਮੌਨਗਾਨੁਈ ‘ਚ ਖੇਡੇਗੀ। ਪਾਂਡੇ ਨੇ ਟੀਮ ਨੂੰ ਖਰਾਬ ਸ਼ੁਰੂਆਤ ਤੋਂ ਕੱਢ ਕੇ 36 ਗੇਂਦਾਂ ‘ਚ ਅਜੇਤੂ 50 ਦੌੜਾਂ ਬਣਾਈਆਂ। ਜਿਸ ਦੌਰਾਨ ਭਾਰਤ ਨੇ 8 ਵਿਕਟਾਂ ‘ਤੇ 165 ਦੌੜਾਂ ਬਣਾਈਆਂ ਸਨ।ਪਾਂਡੇ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਸਾਡਾ ਮੰਤਰ ਹੈ, ਸਿਰਫ ਇਨ੍ਹਾਂ ਦੋ ਮੈਚਾਂ ‘ਚ ਨਹੀਂ ਅਸੀਂ ਕਿਸੇ ਵੀ ਮੈਚ ‘ਚ ਆਖਰੀ ਗੇਂਦ ਤਕ ਹਾਰ ਨਹੀਂ ਮੰਨਾਂਗੇ। ਜੇਕਰ ਤੁਸੀਂ ਇਸ ਮਾਨਸਿਕਤਾ ਨਾਲ ਖੇਡੋਗੇ ਤਾਂ ਤੁਹਾਨੂੰ ਇਸ ਤਰ੍ਹਾਂ ਦੇ ਸੁਪਰ ਓਵਰ ਵਾਲੇ ਮੈਚ ਮਿਲਣਗੇ ਤੇ ਤੁਹਾਡੇ ਕੋਲ ਉੱਥੇ ਮੈਚ ਜਿੱਤਣ ਦਾ ਮੌਕਾ ਹੋਵੇਗਾ।


