- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੁਨੀਤਾ ਵਿਲੀਅਮਸ ਨੂੰ ਨਾਸਾ ਨੇ ਦਿੱਤੀ ਖਾਸ ਜ਼ਿੰਮੇਵਾਰੀ
ਹਿਊਸਟਨ – ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਸਮੇਤ 9 ਹੋਰ ਨੂੰ ਅਮਰੀਕੀ ਏਜੰਸੀ ਨਾਸਾ ਨੇ ਅਗਲੇ ਸਾਲ ਕਮਰਸ਼ੀਅਲ ਰਾਕੇਟ ਅਤੇ ਪੁਲਾੜ ਯਾਨ ਤੋਂ ਪਹਿਲਾਂ ਮਿਸ਼ਨ ਲਈ ਚੁਣਿਆ ਹੈ। ਸੁਨੀਤਾ ਇਸ ਤੋਂ ਪਹਿਲਾਂ 2 ਮਿਸ਼ਨ ਦੌਰਾਨ ਅੰਤਰਰਾਸ਼ਟਰੀ ਸਪੇਸ਼ ਸਟੇਸ਼ਨ (ਆਈ. ਐੱਸ. ਐੱਸ.) ‘ਚ 321 ਦਿਨ ਬਿਤਾ ਚੁੱਕੀ ਹੈ ਅਤੇ ਉਨ੍ਹਾਂ ਦਾ ਦੂਜਾ ਮਿਸ਼ਨ 2012 ‘ਚ ਖਤਮ ਹੋਇਆ ਸੀ। ਏਜੰਸੀ ਨੇ ‘ਲਾਂਚ ਅਮਰੀਕਾ ਪ੍ਰੋਗਰਾਮ’ ‘ਚ ਕਮਰਸ਼ੀਅਲ ਪੁਲਾੜ ਯਾਨ ਤੋਂ ਪਹਿਲਾਂ ਮਿਸ਼ਨ ਦੇ ਚਾਲਕ ਦਲਾਂ ਦਾ ਐਲਾਨ ਕੀਤਾ। ਚੁੱਣੇ ਗਏ ਚਾਲਕ ਦਲ ‘ਚੋਂ 8 ਨਾਸਾ ਦੇ ਸਰਗਰਮ ਅਤੇ 1 ਸਾਬਕਾ ਪੁਲਾੜ ਯਾਤਰੀ ਹੈ। 2019 ਦੀ ਸ਼ੁਰੂਆਤ ‘ਚ ਇਨ੍ਹਾਂ ਨੂੰ ਦਿ ਬੋਇੰਗ ਕੰਪਨੀ ਨੇ ਸੀ. ਐੱਸ. ਟੀ.-100 ਸਟਾਰਲਾਈਨਰ ਅਤੇ ਐਲਨ ਮਸਕ ਦੀ ਸਪੇਸ ਐਕਸ ਦੇ ਡ੍ਰੈਗਨ ਕੈਪਸਿਉਲ ‘ਤੇ ਆਈ. ਐੱਸ. ਐੱਸ. ਭੇਜਿਆ ਜਾਵੇਗਾ। ਪੁਲਾੜ ਯਾਨ ਦੇ ਡਿਜ਼ਾਈਨ ਅਤੇ ਪ੍ਰੀਖਣ ਲਈ ਨਾਸਾ ਨੇ ਦੋਹਾਂ ਕੰਪਨੀਆਂ ਨਾਲ ਮਿਲ ਕੇ ਕੰਮ ਕੀਤਾ ਹੈ। ਦੱਸ ਦਈਏ ਕਿ 2011 ‘ਚ ਸਪੇਸ ਸ਼ਟਲ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਅਮਰੀਕਾ ਪਹਿਲੀ ਵਾਰ ਚਾਲਕ ਦਲ ਦੇ ਨਾਲ ਕੋਈ ਮਿਸ਼ਨ ਲਾਂਚ ਕਰਨ ਜਾ ਰਿਹਾ ਹੈ। ਸ਼ਟਲ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਨਾਸਾ ਦੇ ਯਾਤਰੀਆਂ ਨੂੰ ਰੂਸ ਦੇ ਸੋਯਿਊਜ ਪੁਲਾੜ ਯਾਨ ‘ਤੇ ਲਾਂਚ ਕੀਤਾ ਜਾਂਦਾ ਸੀ। ਨਾਸਾ ਪ੍ਰਬੰਧਕ ਨੇ ਆਖਿਆ ਕਿ 2011 ਤੋਂ ਬਾਅਦ ਅਸੀਂ ਅਮਰੀਕੀ ਪੁਲਾੜ ਯਾਤਰੀਆਂ ਨੂੰ ਅਮਰੀਕੀ ਧਰਤੀ ਤੋਂ ਅਮਰੀਕੀ ਪੁਲਾੜ ਯਾਨ ‘ਤੇ ਲਾਂਚ ਕਰਨ ਤੋਂ ਕੁਝ ਹੀ ਕਦਮ ਦੂਰ ਹਾਂ। ਇਸ ਮਿਸ਼ਨ ਨਾਲ ਪੁਲਾੜ ‘ਚ ਅਮਰੀਕਾ ਦੀ ਅਗਵਾਈ ਮਜ਼ਬੂਤ ਹੋਵੇਗੀ। ਸੁਨੀਤਾ ਵਿਲੀਅਮਸ (52) ਅਤੇ ਜੋਸ਼ ਕਸਾਡਾ (45) ਨਾਲ ਸਟਾਰਲਾਈਨਰ ਮਿਸ਼ਨ ‘ਤੇ ਉਡਾਣ ਭਰੇਗੀ। ਕਸਾਡਾ ਦਾ ਇਹ ਪਹਿਲਾਂ ਪੁਲਾੜ ਮਿਸ਼ਨ ਹੈ।


