- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੇਰੇਨਾ, ਨਡਾਲ ਅਤੇ ਮਰੇ ਖੇਡਣਗੇ ਆਸਟਰੇਲੀਆਈ ਓਪਨ ਚ
ਮੈਲਬੋਰਨ – ਸੇਰੇਨਾ ਵਿਲੀਅਮਸ 2017 ਦੇ ਬਾਅਦ ਆਸਟਰੇਲੀਆਈ ਓਪਨ ‘ਚ ਵਾਪਸੀ ਕਰੇਗੀ ਜਦਕਿ ਸੱਟਾਂ ਦਾ ਸਾਹਮਣਾ ਕਰ ਰਹੇ ਨਡਾਲਰ ਅਤੇ ਐਂਡੀ ਮਰੇ ਵੀ ਸਾਲ ਦਾ ਪਹਿਲਾ ਗ੍ਰੈਂਡਸਲੈਮ ਖੇਡਣਗੇ। ਸੇਰੇਨਾ ਨੇ ਆਪਣੇ ਪਹਿਲੇ ਬੱਚੇ ਦੇ ਜਨਮ ਦੇ ਬਾਅਦ ਵਾਪਸੀ ਕਰਕੇ ਵਿੰਬਲਡਨ ਅਤੇ ਅਮਰੀਕੀ ਓਪਨ 2018 ਦੇ ਫਾਈਨਲ ‘ਚ ਜਗ੍ਹਾ ਬਣਾਈ ਪਰ ਦੋਹਾਂ ‘ਚ ਹਾਰ ਗਈ। ਆਸਟਰੇਲੀਆਈ ਓਪਨ ਆਯੋਜਕਾਂ ਨੇ ਦੱਸਿਆ ਕਿ ਉਹ ਇਸ ਵਾਰ ਟੂਰਨਾਮੈਂਟ ਖੇਡੇਗੀ। ਸੇਰੇਨਾ ਦੇ ਨਾਂ ਫਿਲਹਾਲ 23 ਗ੍ਰੈਂਡਸਲੈਮ ਖਿਤਾਬ ਹਨ ਅਤੇ ਉਹ ਮਾਰਗਰੇਟ ਕੋਰਟ ਦੇ 24 ਖਿਤਾਬ ਦੇ ਰਿਕਾਰਡ ਦੀ ਬਰਾਬਰੀ ਤੋਂ ਇਕ ਖਿਤਾਬ ਦੂਰ ਹਨ। ਰੋਜਰ ਫੈਡਰਰ ਅਤੇ ਕੈਰੋਲਿਨ ਵੋਜ਼ਨਿਕਾਈ ਆਪਣਾ ਪਹਿਲਾ ਖਿਤਾਬ ਬਰਕਰਾਰ ਰਖਣ ਦੀ ਕੋਸ਼ਿਸ ‘ਚ ਹੋਣਗੇ। ਆਯੋਜਕਾਂ ਨੇ ਦੱਸਿਆ ਕਿ ਪੁਰਸ਼ ਵਰਗ ‘ਚ ਚੋਟੀ ਦੇ 101 ‘ਚ ਸ਼ਾਮਲ ਸਾਰੇ ਖਿਡਾਰੀਆਂ ਨੇ ਅਤੇ ਮਹਿਲਾ ਵਰਗ ‘ਚ 102 ਨੇ ਖੇਡਣ ਦੀ ਪੁਸ਼ਟੀ ਕੀਤੀ ਹੈ।


