- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸ੍ਰੀਲੰਕਾ ਨੇ 12 ਸਾਲ ਮਗਰੋਂ ਦੱਖਣੀ ਅਫਰੀਕਾ ਤੋਂ ਟੈਸਟ ਲੜੀ ਜਿੱਤੀ
ਕੋਲੰਬੋ – ਸ੍ਰੀਲੰਕਾਈ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਨੂੰ 199 ਦੌੜਾਂ ਨਾਲ ਹਰਾ ਕੇ ਦੂਜੇ ਕ੍ਰਿਕਟ ਟੈਸਟ ਦੇ ਪੰਜਵੇਂ ਦਿਨ ਅੱਜ ਦੁਪਹਿਰ ਤੱਕ ਮੈਚ ਜਿੱਤ ਲਿਆ। ਇਸ ਦੇ ਨਾਲ ਹੀ ਮੇਜ਼ਬਾਨ ਟੀਮ ਨੇ ਦੋ ਟੈਸਟ ਮੈਚਾਂ ਦੀ ਲੜੀ ’ਤੇ 2-0 ਨਾਲ ਕਬਜ਼ਾ ਕਰ ਲਿਆ। ਸ੍ਰੀਲੰਕਾ ਦੀ 2006 ਮਗਰੋਂ ਇਸ ਮਹਿਮਾਨ ਟੀਮ ’ਤੇ ਪਹਿਲੀ ਜਿੱਤ ਹੈ। ਸ੍ਰੀਲੰਕਾ ਨੇ 12 ਸਾਲ ਪਹਿਲਾਂ ਦੱਖਣੀ ਅਫਰੀਕਾ ਨੂੰ ਟੈਸਟ ਲੜੀ ਵਿੱਚ 2-0 ਨਾਲ ਹਰਾਇਆ ਸੀ, ਜਿਸ ਮਗਰੋਂ ਉਸ ਨੇ ਪਹਿਲੀ ਵਾਰ ਟੈਸਟ ਲੜੀ ਵਿੱਚ ਉਸ ਦਾ ਸਫ਼ਾਇਆ ਕੀਤਾ ਹੈ। ਕੋਲੰਬੋ ਦੇ ਸਿੰਘਲੀਜ਼ ਸਪੋਰਟਸ ਕਲੱਬ ਗਰਾਉਂਡ ’ਤੇ ਖੇਡੇ ਗਏ ਦੂਜੇ ਟੈਸਟ ਵਿੱਚ 490 ਦੌੜਾਂ ਦੇ ਵੱਡੇ ਟੀਚੇ ਦਾ ਸਾਹਮਣਾ ਕਰ ਰਹੀ ਦੱਖਣੀ ਅਫਰੀਕੀ ਟੀਮ ਨੇ ਆਖ਼ਰੀ ਦਿਨ ਸਵੇਰ ਦੇ ਸੈਸ਼ਨ ਵਿੱਚ ਥੋੜ੍ਹਾ ਜਿਹਾ ਜੁਝਾਰੂਪਣ ਵਿਖਾਇਆ, ਪਰ ਆਖ਼ਰੀ ਪੰਜ ਵਿਕਟਾਂ ਛੇਤੀ ਗੁਆ ਲਈਆਂ। ਪੂਰੀ ਟੀਮ ਦੂਜੀ ਪਾਰੀ ਵਿੱਚ 86.5 ਓਵਰਾਂ ਵਿੱਚ 290 ’ਤੇ ਢੇਰ ਹੋ ਗਈ। ਦੱਖਣੀ ਅਫਰੀਕਾ ਲਈ ਥਿਊਨਿਸ ਡਿ ਬਰੂਨ ਨੇ ਸਭ ਤੋਂ ਵੱਧ 101 ਦੌੜਾਂ ਦੀ ਪਾਰੀ ਖੇਡੀ। ਉਸ ਨੇ 232 ਗੇਂਦਾਂ ਵਿੱਚ 12 ਚੌਕੇ ਮਾਰੇ। ਤੇਂਬਾ ਬਾਵੂਮਾ ਨੇ 98 ਗੇਂਦਾਂ ਵਿੱਚ ਚਾਰ ਚੌਕੇ ਮਾਰ ਕੇ 63 ਦੌੜਾਂ ਬਣਾਈਆਂ। ਦੱਖਣੀ ਅਫਰੀਕੀ ਟੀਮ ਦਾ ਇਹ ਦੂਜਾ ਮੌਕਾ ਸੀ, ਜਦੋਂ ਉਸ ਨੇ ਸ੍ਰੀਲੰਕਾਈ ਧਰਤੀ ’ਤੇ ਫ਼ਿਰਕੀ ਗੇਂਦਬਾਜ਼ਾਂ ਹੱਥੋਂ ਮੈਚ ਦੀਆਂ ਸਾਰੀਆਂ ਦਸ ਵਿਕਟਾਂ ਗੁਆਈਆਂ। ਸਵੇਰੇ ਦੱਖਣੀ ਅਫਰੀਕੀ ਟੀਮ ਨੇ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕੱਲ੍ਹ ਦੀਆਂ 139 ਦੌੜਾਂ ’ਤੇ ਪੰਜ ਵਿਕਟਾਂ ਨਾਲ ਕੀਤੀ ਸੀ, ਪਰ ਉਸ ਨੇ ਮੁੜ ਕੁੱਝ ਸੰਘਰਸ਼ ਕਰਦਿਆਂ 151 ਦੌੜਾਂ ਹੋਰ ਬਣਾਈਆਂ। ਬੱਲੇਬਾਜ਼ ਬਰੂਨ ਨੇ 45 ਦੌੜਾਂ ਅਤੇ ਬਾਵੁਮਾ ਨੇ 14 ਦੌੜਾਂ ਤੋਂ ਆਪਣੀਆਂ ਪਾਰੀਆਂ ਨੂੰ ਅੱਗੇ ਵਧਾਇਆ। ਉਨ੍ਹਾਂ ਨੇ 123 ਦੌੜਾਂ ਦੀ ਸਾਂਝੇਦਾਰੀ ਕਰਕੇ ਸਕੋਰ ਨੂੰ ਕੁੱਝ ਸਨਮਾਨਜਕ ਪੱਧਰ ’ਤੇ ਪਹੁੰਚਾਇਆ। ਸ੍ਰੀਲੰਕਾ ਦੇ ਰੰਗਨਾ ਹੈਰਾਤ ਨੇ 98 ਦੌੜਾਂ ਦੇ ਕੇ ਸਭ ਤੋਂ ਵੱਧ ਛੇ ਵਿਕਟਾਂ ਲਈਆਂ। ਇਸ ਤੋਂ ਇਲਾਵਾ ਦਿਲਰੂਵਾਨ ਪਰੇਰਾ ਅਤੇ ਅਕੀਲਾ ਧਨੰਜਯ ਨੇ ਦੋ-ਦੋ ਵਿਕਟਾਂ ਲਈਆਂ।


