ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੇ ਜਲਵਾਯੂ ਪਰਿਵਰਤਨ ਲਈ ਕੀਤਾ ਜਾਗਰੂਕ

ਸੰਯੁਕਤ ਰਾਸ਼ਟਰ – ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤੇਰਸ ਨੇ ਕੇਰਲ ‘ਚ ਹਾਲ ਹੀ ‘ਚ ਆਏ ਹੜ੍ਹ ਅਤੇ ਪੋਰਟੋ ਰੀਕੋ ‘ਚ ਪਿਛਲੇ ਸਾਲ ਆਏ ਤੂਫਾਨ ਦਾ ਹਵਾਲਾ ਦਿੰਦੇ ਹੋਏ ਜਲਵਾਯੂ ਪਰਿਵਰਤਨ ਦੇ ਨਤੀਜਿਆਂ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਜਲਵਾਯੂ ਪਰਿਵਰਤਨ ਦੀ ਦਿਸ਼ਾ ਬਦਲਣ ਨੂੰ ਮੋੜਨ ਲਈ ਅਗਵਾਈ ਅਤੇ ਵਧੇਰੇ ਇੱਛਾ ਸ਼ਕਤੀ ਪੈਦਾ ਕਰਨ ਦੀ ਅਪੀਲ ਕੀਤੀ। ਗੁਤੇਰਸ ਨੇ ਸੋਮਵਾਰ ਨੂੰ ਇੱਥੇ ਜਲਵਾਯੂ ਪਰਿਵਰਤਨ ਰੋਕਣ ‘ਤੇ ਅਹਿਮ ਭਾਸ਼ਣ ‘ਚ ਕਿਹਾ ਕਿ ਜਲਵਾਯੂ ਪਰਿਵਰਤਨ ਸਾਡੇ ਲਈ ਇਕ ਅਹਿਮ ਮੁੱਦਾ ਹੈ ਅਤੇ ਅਸੀਂ ਇਕ ਮਹੱਤਵਪੂਰਣ ਮੋੜ ‘ਤੇ ਹਾਂ। ਜਲਵਾਯੂ ਪਰਿਵਰਤਨ ਤੇਜ਼ ਹੋ ਰਿਹਾ ਹੈ। ਉਨ੍ਹਾਂ ਨੇ ਜਲਵਾਯੂ ਪਰਿਵਰਤਨ ਦੀ ਦਿਸ਼ਾ ਮੋੜਨ ਲਈ ਕੋਸ਼ਿਸ਼ ਕਰਨ ਦੀ ਜ਼ਰੂਰਤ ਦੱਸੀ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੇ ਜਲਵਾਯੂ ਪਰਿਵਰਤਨ ਤੇ ਜਲਵਾਯੂ ਸੰਕਟ ਨੂੰ ਰੇਖਾਂਕਿਤ ਕਰਨ ਲਈ ਕੇਰਲ ‘ਚ ਆਏ ਹੜ੍ਹ ਸਮੇਤ ਦੁਨੀਆ ਭਰ ਦੀਆਂ ਵੱਖ-ਵੱਖ ਕੁਦਰਤੀ ਆਫਤਾਂ ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਬੇਹੱਦ ਗਰਮੀ, ਜੰਗਲਾਂ ‘ਚ ਅੱਗ, ਤੂਫਾਨ ਅਤੇ ਹੜ੍ਹ ਵਰਗੀਆਂ ਆਫਤਾਂ ਆਪਣੇ ਪਿੱਛੇ ਮੌਤਾਂ ਅਤੇ ਤਬਾਹੀ ਲਿਖ ਜਾਂਦੀਆਂ ਹਨ। ਪਿਛਲੇ ਮਹੀਨੇ ਭਾਰਤ ਦੇ ਕੇਰਲ ਸੂਬੇ ‘ਚ ਇਤਿਹਾਸ ਦੀ ਸਭ ਤੋਂ ਵੱਧ ਤਬਾਹੀ ਮਚਾਉਣ ਵਾਲਾ ਹੜ੍ਹ ਆਇਆ, ਜਿਸ ‘ਚ 400 ਲੋਕਾਂ ਦੀ ਮੌਤ ਹੋ ਗਈ ਅਤੇ 10 ਲੱਖ ਤੋਂ ਜ਼ਿਆਦਾ ਲੋਕ ਬੇਘਰ ਹੋ ਗਏ।

VIA PUNJAB