ਹਰਿਆਣਾ ਦੇ ਖੇਤੀਬਾੜੀ ਨੇ ਖੇਤੀਬਾੜੀ ਕਿਊਸਕ ਦਾ ਉਦਘਾਟਨ ਕੀਤਾ

ਚੰਡੀਗੜ – ਹਰਿਆਣਾ ਦੇ ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਅੱਜ ਖੇਤੀਬਾੜੀ ਭਵਨ ਪੰਚਕੂਲਾ ਤੋਂ ਡਿਜੀਟਲ ਕਿਸਾਨ ਸਹੂਲਤ ਸ਼ੁਰੂ ਕਰਦੇ ਹੋਏ ਖੇਤੀਬਾੜੀ ਕਿਊਸਕ ਦਾ ਉਦਘਾਟਨ ਕੀਤਾ| ਇਸ ਕਿਊਸਕ ਰਾਹੀਂ ਕਿਸਾਨ ਨਾ ਸਿਰਫ਼ ਖੇਤੀਬਾੜੀ ਵਿਭਾਗ ਦੀ ਯੋਜਨਾਵਾਂ ਦੀ ਜਾਣਕਾਰੀ ਲੈ ਸਕਣਗੇ ਸਗੋ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦੇ ਕਲੇਮ ਸਬੰਧਿਤ ਰਸਮੀ ਕਾਰਵਾਈ ਵੀ ਇਸ ਰਾਹੀਂ ਪੂਰੀ ਕਰਵਾਈ ਜਾ ਸਕਦੀਆਂ ਹਨ| ਉਨਾ ਦਸਿਆ ਕਿ ਇਸ ਕਿਊਸਕ ਨੂੰ ਸੂਬੇ ਦੇ ਸਾਰੇ 22 ਜਿਲਿਆਂ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਨਾਲ ਜੋੜਿਆ ਗਿਆ ਹੈ ਅਤੇ ਇਸ ਕਿਊਸਕ ਵਿਚ ਹਾਟ ਲਾਇਨ ਟੈਲੀਫ਼ੋਨ ਸਹੂਲਤ ਵੀ ਮਹੁਈਆ ਕਰਵਾਈ ਗਈ ਹੈ ਤਾਂ ਜੋ ਕਿਸਾਨ ਟੈਲੀਫ਼ੋਨ ਰਾਹੀਂ ਰਾਜ ਮੁੱਖ ਦਫ਼ਤਰ ਤਕ ਆਪਣੀ ਗਲ ਪਹੁੰਚਾ ਸਕੇ| ਖੇਤੀਬਾੜੀ ਮੰਤਰੀ ਨੇ ਅੱਜ ਖੇਤੀਬਾੜੀ ਭਵਨ ਤੋਂ ਹੀ ਪ੍ਰਚਾਰ ਰੱਥ ਸਹੂਲਤ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ| ਉਨਾਂ ਨੇ ਕਿਹਾ ਕਿ ਇਸ ਪ੍ਰਚਾਰ ਰੱਥ ਰਾਹੀਂ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਕਿ ਉਹ ਫ਼ਸਲ ਅਵਸ਼ੇਸ਼ ਨਾ ਜਲਾ ਕੇ, ਵਿਗਿਆਨਿਕ ਤਰੀਕੇ ਨਾਲ ਇੰਨਾਂ ਨੂੰ ਜਮੀਨ ਵਿਚ ਹੀ ਗਲਾਉਣ| ਇੰਨਾਂ ਦੇ ਗਲਾਉਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਵਧਾ ਕੇ ਵੱਧ ਮੁਨਾਫ਼ਾ ਕਮਾਇਆ ਜਾ ਸਕਦਾ ਹੈ| ਉਨਾਂ ਨੇ ਚੌਗਿਰਦਾ ਨੂੰ ਸਵੱਛ ਬਨਾਉਣ ਲਈ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮਾਚਿਸ ਦੀ ਥਾਂ ‘ਤੇ ਖੇਤੀਬਾੜੀ ਸਮੱਗਰੀ ਦੀ ਵਰਤੋ ਕਰ ਸਰਕਾਰ ਵੱਲੋਂ ਮਹੁਈਆ ਕਰਵਾਏ ਜਾ ਰਹੇ ਖੇਤੀਬਾੜੀ ਸਮੱਗਰੀਆਂ ‘ਤੇ 50 ਫ਼ੀਸਦੀ ਸਬਸਿਡੀ ਪ੍ਰਾਪਤ ਕਰਨ| ਉਨਾਂ ਨੇ ਕਿਹਾ ਕਿ ਸਰਕਾਰ ਨੇ ਡਿਜੀਟਲ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਕਿਸਾਨ ਹਰਿਆਣਾ ਐਪ ਬਣਾਇਆ ਹੈ| ਕਿਸਾਨ ਇਸ ਐਪ ਰਾਹੀਂ ਸਾਰੀ ਸਕੀਮਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ| ਉਨਾਂ ਨੇ ਇਸ ਮੌਕੇ ‘ਤੇ ਐਗਰੀ ਸਕੋਪ ਨਾਂਅ ਦੀ ਪੁਸਤਕ ਦੀ ਘੁੰਡ ਚੁਕਾਈ ਕੀਤੀ| ਉਨਾਂ ਨੇ ਕਿਹਾ ਕਿ ਵਿਦਿਆਰਥੀ ਸੱਭ ਤੋਂ ਪ੍ਰਭਾਵੀ ਸੰਦੇਸ਼ ਵਾਹਕ ਦੀ ਭੂਕਿਮਾ ਅਦਾ ਕਰ ਸਕਦੇ ਹਨ ਇਸ ਲਈ ਇਸ ਪ੍ਰਚਾਰ ਮੁਹਿੰਮ ਵਿਚ ਵਿਦਿਆਰਥੀਆਂ ਨੂੰ ਸ਼ਾਮਿਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ| ਇਸ ਦੇ ਲਈ ਵਿਦਿਆਰਥੀ ਲੇਵਲ ‘ਤੇ ਕਲਾਸ 5 ਤੋਂ 8 ਤਕ ਪੇਟਿੰਗ ਅਤੇ 8 ਤੋਂ 12 ਤਕ ਪੇਟਿੰਗ, ਸਲੋਗਨ, ਕਵਿਤਾ ਲੇਖਨ ਤੇ ਭਾਸ਼ਨ ਮੁਕਾਬਲੇ ਆਦਿ ਕਰਵਾਈ ਜਾਣਗੇ| ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਨੂੰ 500 ਰੁਪਏ ਅਤੇ ਹੋਰ ਬੱਚਿਆਂ ਨੂੰ ਪ੍ਰੋਤਸਾਹਨ ਅਤੇ ਵਾਤਾਵਰਣ ਨੂੰ ਪ੍ਰੋਤਸਾਹਨ ਦੇਣ ਲਈ ਸੀਡ ਪੇਂਸਿਲ ਪੁਰਸਕਾਰ ਵਜੋ ਦਿੱਤੇ ਜਾਣਗੇ| ਇਸ ਪੇਂਸਿਲ ਦੀ ਵਰਤੋ ਕਰਨ ਦੇ ਬਾਅਦ ਵਿਦਿਆਰਥੀ ਪੇਂਸਿਲ ਦੇ ਨਾਲ ਲੱਗੇ ਇਸ ਬੀਜ ਨੂੰ ਜਿੱਥੇ ਵੀ ਲਗਾਉਣਗੇ, ਉੱਥੇ ਪੌਧਾ ਪਨਪੇਗਾ ਤੇ ਵਾਤਾਵਰਣ ਬਿਹਤਰ ਹੋਵੇਗਾ| ਉਨਾਂ ਨੇ ਦਸਿਆ ਕਿ ਵਿਭਾਗ ਵੱਲੋਂ ਇਸ ਸੀਡ ਪੇਂਸਿਲ ਦੇ ਪਿੱਛੇ ਤੁਲਸੀ ਦਾ ਬੀਜ ਲਗਾਇਆ ਗਿਆ ਹੈ| ਉੂਨਾਂ ਨੇ ਦਸਿਆ ਕਿ ਜੁਲਾਈ ਮਹੀਨੇ ਤੋਂ ਸੂਬੇ ਦੇ ਸਾਰੇ ਜਿਲਿਆਂ ਵਿਚ ਪ੍ਰਚਾਰ ਪ੍ਰਸਾਰ ਤਹਿਤ 22 ਗੱਡੀਆਂ ਚਲਾਈ ਜਾਂਣਗੀਆਂ| ਇਸ ਤੋਂ ਇਲਾਵਾ, ਗੁੜਗਾਂਉ ਤੇ ਪੰਚਕੂਲਾ ਵਿਚ ਕਲਸਟਰ ਪੱਧਰ ‘ਤੇ ਇਕ-ਇਕ ਸੂਜਨਾ ਰੱਥ ਚਲਾਇਆ ਗਿਆ ਹੈ, ਜਿਸ ਦੇ ਰਾਹੀਂ ਕਿਸਾਨਾਂ ਨੂੰ ਯੋਜਨਾਵਾਂ ਦੇ ਬਾਰੇ ਵਿਚ ਜਾਗਰੁਕ ਕੀਤਾ ਜਾਵੇਗਾ| ਇਹ ਇਹ ਗੱਡੀਆਂ ਸਾਲਭਰ ਪੂਰੇ ਸੂਬੇ ਦਾ ਦੌਰਾ ਕਰਨਗੀਆਂ ਅਤੇ ਫ਼ਸਲ ਅਵਸ਼ੇਸ਼ ਪ੍ਰਬੰਧਨ ਦੇ ਨਾਲ-ਨਾਲ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨ, ਭਾਵਾਂਤਰ ਭਰਪਾਈ ਯੋਜਨਾ, ਜਲ ਹੀ ਜੀਵਨ ਯੋਜਨਾ ਤੇ ਵਿਭਾਗ ਦੀ ਹੋਰ ਯੋਜਨਾਵਾਂ ਦੀ ਜਾਣਕਾਰੀ ਮਹੁਈਆ ਕਰਵਾਈ ਜਾਵੇਗੀ| ਇਸ ਮੌਕੇ ‘ਤੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਨਾਲ ਸਾਨੂੰ ਦੋਹਰੀ ਚਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਕ ਹੋਰ ਜਹਿਰਲੀ ਗੈਸ ਨਾਲ ਵਾਧੂ ਜੰਗਲ ਜੀਵ ਖਤਮ ਹੋ ਰਹੇ ਹਨ, ਉੱਥੇ ਦੂਸਰੇ ਪਾਸੇ ਕਿਸਾਨ ਖੇਤਾਂ ਵਿਚ ਪਰਾਲੀ ਜਲਾ ਕੇ ਥਾਂ ਦੀ ਉਪਜਾਊ ਸ਼ਕਤੀ ਨੂੰ ਵੀ ਘੱਟ ਕਰ ਰਹੇ ਹਨ| ਊਨਾ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਸੋਸ਼ਲ ਮੀਡੀਆ ਵੀ ਪ੍ਰਚਾਰ ਦਾ ਇਕ ਪ੍ਰਭਾਵੀ ਮਾਧਿਅਮ ਹੈ ਅਤੇ ਫ਼ੇਸਬੁੱਕ ਤੇ ਇੰਸਟਾਗ੍ਰਾਮ ਰਾਹੀਂ ਸੂਬਾਵਾਸੀਆਂ ਤਕ ਇਸ ਵਿਭਾਗ ਦੀ ਯੋਜਨਾਵਾਂ ਅਤੇ ਖੇਤੀਬਾੜੀ ਖੇਤਰ ਦੀ ਚਨੌਤੀਆਂ ਦੀ ਜਾਣਕਾਰੀ ਪਹੁੰਚਾਈ ਜਾਵੇਗੀ| ਇਸ ਮੌਕੇ ‘ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਜਨਰਲ ਅਜੀਤ ਬਾਲਾਜੀ ਜੋਸ਼ੀ ਸਮੇਤ ਖੇਤੀਬਾੜੀ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਰਹੇ|

VIA PUNJAB