- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਨੇ ਸੂਬੇ ਦੇ ਤਿੰਨ ਨਵੇਂ ਬਲਾਕਾਂ ਨੂੰ ਸਕਸ਼ਮ ਬਲਾਕ ਹੋਣ ਦਾ ਐਲਾਨ ਕੀਤਾ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੇ ਤਿੰਨ ਨਵੇਂ ਬਲਾਕਾਂ ਨੂੰ ਸਕਸ਼ਮ ਬਲਾਕ ਹੋਣ ਦਾ ਐਲਾਨ ਕੀਤਾ ਹੈ| ਇਸ ਤੋਂ ਪਹਿਲਾਂ 18 ਬਲਾਕ ਸਕਸ਼ਮ ਬਲਾਕ ਹੋ ਚੁੱਕੇ ਹਨ ਅਤੇ ਜਲਦ ਹੀ ਹੋਰ 15 ਬਲਾਕ ਸਕਸ਼ਮ ਬਲਾਕ ਬਣ ਜਾਣਗੇ| ਉਨਾਂ ਦਸਿਆ ਕਿ ਰਾਜ ਦੇ ਸਰਕਾਰੀ ਸਕੂਲਾਂ ਵਿਚ ਸਿਖਿਆ ਦੀ ਗੁਣਵੱਤਾ ਦਿਨੋਂ-ਦਿਨ ਵੱਧ ਰਹੀ ਹੈ| ਸਿਖਿਆ ਵਿਭਾਗ ਦੇ ਸਹਿਯੋਗ ਨਾਲ ਮੁੱਖ ਮੰਤਰੀ ਦਫਤਰ ਵੱਲੋਂ ਸਕਸ਼ਮ ਹਰਿਆਣਾ ਨਾਮਕ ਰਾਜ ਪੱਧਰੀ ਮੁਹਿੰਮ ਆਪਣੇ ਟੀਚੇ ਵੱਲ ਤੇਜੀ ਨਾਲ ਅੱਗੇ ਵੱਧ ਰਹੀ ਹੈ| ਇਸ ਮੁਹਿੰਮ ਦੇ ਤਹਿਤ ਪਹਿਲੇ ਬਲਾਕ, ਫਿਰ ਜਿਲਾ ਅਤੇ ਉਸ ਤੋਂ ਬਾਅਦ ਪੂਰੇ ਸੂਬੇ ਵਿਚ ਸਕਸ਼ਮ ਕਰਨਾ ਦਾ ਟੀਚਾ ਹੈ| ਇਸ ਦੇ ਤਹਿਤ ਸਰਕਾਰੀ ਸਕੂਲਾਂ ਦੀ ਤੀਜੀ, ਪੰਜਵੀਂ ਤੇ ਸਤਵੀਂ ਜਮਾਤ ਦੇ ਬੱਚਿਆਂ ਦਾ ਹਿੰਦਾ ਭਾਸ਼ਾ ਤੇ ਗਣਿਤ ਵਿਸ਼ਾ ਵਿਚ ਉਨਾਂ ਦੀ ਜਮਾਤ ਅਨੁਸਾਰ ਪ੍ਰਾਪਤ ਪੱਧਰ ਦਾ ਆਂਕਲਨ ਕੀਤਾ ਜਾਂਦਾ ਹੈ| ਮੁੱਖ ਮੰਤਰੀ ਨੇ ਦਸਿਆ ਕਿ ਲਰਨਿੰਗ ਅਨਹਾਂਸਮੈਂਟ ਪ੍ਰੋਗ੍ਰਾਮ ਦੇ ਤਹਿਤ ਸਿਖਿਆ ਨੂੰ ਗੁਣਵੱਤਾ ਪਰਕ ਬਣਾਇਆ ਜਾ ਰਿਹਾ ਹੈ ਅਤੇ ਨਕਲ ਨੂੰ ਰੋਕਣ ਲਈ ਸਟੂਡੇਂਟ-ਅਸੇਸਮੈਂਟ ਟੈਸਟ ਵਿਚ ਸੁਧਾਰ ਕੀਤਾ ਜਾ ਰਿਹਾ ਹੈ| ਸਮੀਖਿਆ ਅਤੇ ਆਂਕਲਨ ਕਰਨ ਦੀ ਤਕਨੀਕ ਨੂੰ ਮਜਬੂਤ ਕੀਤਾ ਜਾ ਰਿਹਾ ਹੈ| ਉਨਾਂ ਦਸਿਆ ਕਿ ਜੇਕਰ ਕਿਸੇ ਬਲਾਕ ਨੂੰ ਇਹ ਲਗਦਾ ਹੈ ਕਿ ਉਸ ਦੇ 80 ਫੀਸਦੀ ਵਿਦਿਆਰਥੀ ਆਪਣੇ ਗ੍ਰੇਡ ਲੇਵਲ ਨੂੰ ਹਾਸਲ ਕਰ ਚੁੱਕੇ ਹਨ ਤਾਂ ਉਹ ਆਪਣੇ ਆਪ ਨੂੰ ਸਕਸ਼ਮ ਐਲਾਨ ਦੇ ਤਹਿਤ ਨੋਮੀਨੇਟ ਕਰ ਦਿੰਦੇ ਹਨ| ਇਸ ਤੋਂ ਬਾਅਦ ਥਰਡ ਪਾਰਟੀ ਅਸੇਸਮੈਂਟ ਰਾਹੀਂ ਉਨਾਂ ਦੇ ਨੋਮੀਨੇਸ਼ਨ ਦੀ ਜਾਂਚ ਕੀਤੀ ਜਾਂਦੀ ਹੈ| ਉਨਾਂ ਦਸਿਆ ਕਿ ਜਾਂਚ ਲਈ ਸਾਈਟਿਫਿਕ ਸੈਪਲਿੰਗ ਤਰੀਕੇ ਨਾਲ ਕੁਝ ਅਜਿਹੇ ਸਕੂਲਾਂ ਦੀ ਚੋਣ ਕੀਤੀ ਜਾਂਦੀ ਹੈ, ਜਿਸ ਵਿਚ ਪੇਂਡੂ, ਸ਼ਹਿਰੀ, ਲੜਕੀਆਂ, ਲੜਕਿਆਂ, ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਦੀ ਬਰਾਬਰ ਹਿੱਸੇਦਾਰੀ ਹੋ ਜਾਂਦੀ ਹੈ| ਥਰਡ ਪਾਰਟੀ ਅਸੇਸਮੈਂਟ ਦੇ ਆਧਾਰ ‘ਤੇ ਫੈਸਲਾ ਕੀਤਾ ਜਾਂਦਾ ਹੈ ਕਿ ਉਹ ਬਲਾਕ ਸਕਸ਼ਮ ਬਲਾਕ ਬਣ ਗਏ ਹਨ ਜਾਂ ਨਹੀਂ| ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਦਸਿਆ ਕਿ ਤਾਜੇ ਨਤੀਜਿਆਂ ਦੇ ਆਧਾਰ ‘ਤੇ ਬਲਾਕ ਖਰਖੌਦਾ (ਸੋਨੀਪਤ), ਸਾਂਪਲਾ (ਰੋਹਤਕ) ਤੇ ਪਾਣੀਪਤ ਬਲਾਕ ਨੂੰ ਸਕਸ਼ਮ ਬਲਾਕ ਐਲਾਨ ਕੀਤਾ ਜਾ ਰਿਹਾ ਹੈ| ਉਨਾਂ ਦਸਿਆ ਕਿ ਪਹਿਲੇ ਤਿੰਨ ਰਾਊਂਡ ਵਿਚ ਇਸ ਤੋਂ ਪਹਿਲਾਂ 18 ਬਲਾਕ ਸਕਸ਼ਮ ਬਲਾਕ ਐਲਾਨ ਕੀਤੇ ਜਾ ਚੁੱਕੇ ਹਨ ਅਤੇ ਨਵੇਂ 15 ਬਲਾਕ ਛੇਤੀ ਹੀ ਸਕਸ਼ਮ ਬਲਾਕ ਬਣਾਉਣ ਦੀ ਦਿਸ਼ਾ ਵੱਲ ਵੱਧ ਰਹੇ ਹੈ| ਉਨਾਂ ਦਸਿਆ ਕਿ ਰਾਜ ਸਰਕਾਰ ਦਾ ਟੀਚਾ ਪੂਰੇ ਹਰਿਆਣਾ ਨੂੰ ਸਕਸ਼ਮ ਬਣਾਉਣ ਦਾ ਹੈ| ਸ੍ਰੀ ਸ਼ਰਮਾ ਨੇ ਸਕਸ਼ਮ ਹਰਿਆਣਾ ਮੁਹਿੰਮ ਦੇ ਤਹਿਤ ਸਕਸ਼ਮ ਬਲਾਕ ਵਿਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਸਾਰੇ ਅਧਿਆਪਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੱਧਾਈ ਦਿੱਤੀ ਹੈ ਅਤੇ ਕਿਹਾ ਕਿ ਉਨਾਂ ਨੂੰ ਪੂਰੀ ਉਮੀਦ ਹੈ ਕਿ ਉਹ ਸਕੂਲ ਸਿਖਿਆ ਦੀ ਗੁਣਵੱਤਾ ਵਿਚ ਸੁਧਾਰ ਲਈ ਚੁੱਕੇ ਜਾ ਰਹੇ ਕਦਮਾਂ ਨੂੰ ਹੋਰ ਅੱਗੇ ਵੱਧਾਉਂਦੇ ਰਹਿਣਗੇ|


