ਹਰਿਆਣਾ ਦੇ ਮੁੱਖ ਮੰਤਰੀ ਨੇ ਹਰਿਆਣਾ ਰੋਡਵੇਜ ਦੇ ਹੜਤਾਲੀ ਕਰਮਚਾਰੀਆਂ ‘ਤੇ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਹਰਿਆਣਾ ਟ੍ਰਾਂਸਪੋਰਟ ਦੀ ਦੋ ਦਿਨ ਤੋਂ ਚੱਲ ਰਹੀ ਰੋਡਵੇਜ ਦੇ ਕਰਮਚਾਰੀਆਂ ਦੀ ਹੜਤਾਲ ਦੇ ਕਾਰਨ ਜਨਤਾ ਨੂੰ ਹੋ ਰਹੀ ਅਸੁਵਿਧਾਵਾਂ ਦੇ ਮੱਦੇਨਜਰ ਕੜਾ ਫ਼ੈਸਲਾ ਲੈਂਦੇ ਹੋਏ ਅੱਜ ਸਮੀਖਿਆ ਮੀਟਿੰਗ ਕੀਤੀ ਅਤੇ ਹੜਤਾਲੀ ਕਰਮਚਾਰੀਆਂ ਦੇ ਨਾਲ-ਨਾਲ ਅਧਿਕਾਰੀਆਂ ਨੂੰ ਵੀ ਮੁਅੱਤਲ ਕਰਨ ਦੇ ਆਦੇਸ਼ ਦਿੱਤੇ| ਸਮੀਖਿਆ ਮੀਟਿੰਗ ਵਿਚ ਇਸ ਗਲ ਦਾ ਵੀ ਫ਼ੈਸਲਾ ਕੀਤਾ ਗਿਆ ਕਿ ਪ੍ਰੋਬੇਸ਼ਨ ਸਮੇਂ ‘ਤੇ ਚੱਲ ਰਹੇ ਜਿਨਾਂ ਡਰਾਈਵਰਾਂ ਨੇ ਕਲ ਤੇ ਅੱਜ ਦੀ ਹੜਤਾਲ ਵਿਚ ਹਿੱਸਾ ਲਿਆ, ਉਨਾਂ ਦੀ ਸੇਵਾਵਾਂ ਨੂੰ ਬਿਨਾਂ ਕਾਰਨ ਦੱਸੋ ਨੋਟਿਸ ਦੇ ਅੱਜ ਤੋਂ ਹੀ ਖਤਮ ਕੀਤਾ ਜਾਵੇਗਾ| ਇਸ ਤਰਾਂ, ਆਊਟਸੋਰਸਿੰਗ ਪਾਲਿਸੀ-2 ਦੇ ਤਹਿਤ ਠੇਕੇ ਦੇ ਲੱਗੇ 252 ਡਰਾਈਵਰਾਂ ਜਿਨਾਂ ਨੇ ਹੜਤਾਲ ਵਿਚ ਹਿੱਸਾ ਲਿਆ ਹੈ, ਉਨਾਂ ਦੀਆਂ ਸੇਵਾਵਾਂ ਵੀ ਅੱਜ ਤੋਂ ਹੀ ਸਮਾਪਤ ਕੀਤੀਆਂ ਜਾਣਗੀਆਂ| ਮੁੱਖ ਮੰਤਰੀ ਨੇ ਕਰਮਚਾਰੀਆਂ ਦੇ ਨਾਲ-ਨਾਲ ਅਧਿਕਾਰੀਆਂ ‘ਤੇ ਵੀ ਕੜਾ ਫ਼ੈਸਲਾ ਲਿਆ ਅਤੇ ਪਲਵਲ ਦੇ ਜਰਨਲ ਮੈਨੇਜਰ ਤੇ ਬਹਾਦੁਰਗੜ ਦੇ ਵਰਕਰ ਮੈਨੇਜਰ ਨੂੰ ਵੀ ਮੁਅਤਲ ਕਰਨ ਦੇ ਵੀ ਨਿਰਦੇਸ਼ ਦਿੱਤੇ| ਇਸ ਤੋਂ, ਇਲਾਵਾ, ਹੋਰ ਅਧਿਕਾਰੀਆਂ ਦੀ ਪਰਦੇ ਦੇ ਪਿੱਛੇ ਹੜਤਾਲ ਵਿਚ ਰਹੀ ਭੂਮਿਕਾ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ| ਇਸ ਤੋਂ ਇਲਾਵਾ, ਪ੍ਰੋਬੇਸ਼ਨ ‘ਤੇ ਚੱਲ ਰਹੇ ਜਿਨਾਂ ਨਵ-ਨਿਯੁਕਤ ਕਲਰਕਾਂ ਨੇ ਹੜਤਾਲ ਵਿਚ ਹਿੱਸਾ ਲਿਆ ਉਨਾਂ ਨੂੰ ਵੀ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਗਿਆ| ਮੀਟਿੰਗ ਵਿਚ ਇਸ ਗੱਲ ਦਾ ਵੀ ਫ਼ੈਸਲਾ ਕੀਤਾ ਗਿਆ ਕਿ ਆਊਟਸੋਰਸਿੰਗ ਪਾਲਿਸੀ-੦੦ ਦੇ ਤਹਿਤ 930 ਕੰਡਕਟਰਾਂ ਤੇ 500 ਡਰਾਈਵਰਾਂ ਦੀ ਨਵੀਂ ਭਰਤੀ ਲਈ ਅੱਜ ਹੀ ਇਸ਼ਤਿਹਾਰ ਜਾਰੀ ਕਰ ਬਿਨੈ ਮੰਗੇ ਜਾਣਗੇ| ਮੀਟਿੰਗ ਵਿਚ ਟ੍ਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਟ੍ਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਧਨਖਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜ਼ੂਦ ਸਨ|

VIA PUNJAB