ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵਿਕਾਸ ਗੀਤ ਦੀ ਸੀ.ਡੀ. ਲਾਂਚ ਕੀਤੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ, ਹਰਿਆਣਾ ਵੱਲੋਂ ਤਿਆਰ ਕੀਤੀ ਗਈ ਵਿਕਾਸ ਗੀਤ ਦੀ ਸੀ.ਡੀ. ਗੁਰੂਗ੍ਰਾਮ ਵਿਚ ਲਾਂਚ ਕੀਤੀ| ਲਗਭਗ 7 ਮਿੰਟ ਦੀ ਇਸ ਆਡਿਓ-ਵੀਡਿਓ ਸੀ.ਡੀ. ਵਿਚ ਸੂਬਾ ਸਰਕਾਰ ਦੀ 40 ਵੱਖ-ਵੱਖ ਯੋਜਨਾਵਾਂ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਹੈ| ਗੁਰੂਗ੍ਰਾਮ ਦੇ ਲੋਕ ਨਿਰਮਾਣ ਗੈਸਟ ਹਾਊਸ ਵਿਚ ਆਯੋਜਿਤ ਸੀ.ਡੀ. ਲਾਂਚ ਪ੍ਰੋਗ੍ਰਾਮ ਵਿਚ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਚੋਣ ਮਨੋਰੱਥ ਪੱਤਰ ਵਿਚ ਛੋਟੇ-ਵੱਡੇ 176 ਵਾਅਦੇ ਸਨ, ਜਿੰਨਾਂ ਵਿਚੋਂ ਅਸੀਂ 160 ਪੂਰੇ ਕਰ ਦਿੱਤੇ ਹਨ ਜਾਂ ਉਨਾਂ ‘ਤੇ ਕੰਮ ਚਲ ਰਿਹਾ ਹੈ|
ਉਨਾਂ ਕਿਹਾ ਕਿ ਇਹ ਵਿਕਾਸ ਗੀਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਗਲਵਾਰ ਨੂੰ ਸਾਂਪਲਾ ਵਿਚ ਹੋਣ ਵਾਲੀ ਦੀਨਬੰਧੂ ਛੋਟੂ ਰਾਮ ਦੀ ਮੂਰਤੀ ਦੀ ਘੁੰਡ ਚੁਕਾਈ ਸਮਾਰੋਹ ਵਿਚ ਵੀ ਗੰਜੇਗਾ| ਇਹ ਹਰਿਆਣਵੀਂ ਗੀਤ ਸੋਮਵੀਰ ਕੁਠਰਵਾਲ ਵੱਲੋਂ ਗਾਏ ਗਏ ਹਨ, ਜਦੋਂ ਕਿ ਇਸ ਦੇ ਕੋ-ਡਾਇਰੈਕਟਰ ਰਿਸ਼ਭ ਵਰਮਾ ਹਨ| ਮੁੱਖ ਮੰਤਰੀ ਨੇ ਵਿਕਾਤ ਗੀਤ ਵਿਚ ਵਰਣਨ ਕੁਝ ਯੋਜਨਾਵਾਂ ਦਾ ਵੀ ਵਰਣਨ ਕਰਦੇ ਹੋਏ ਕਿਹਾ ਕਿ ਅਸੀਂ ਪੂਰੇ ਹਰਿਆਣਾ ਨੂੰ ਇਕ ਇਕਾਈ ਮੰਨਦੇ ਹਨ ਅਤੇ ਸਾਰੇ ਸਮਾਜ ਨੂੰ ਇਕ ਕਰਕੇ ਚਲਾਉਣਾ ਚਾਹੁੰਦੇ ਹਨ| ਉਨਾਂ ਕਿਹਾ ਕਿ 30 ਨਵੰਬਰ ਤਕ ਮੈਟ੍ਰੋ ਦੀ ਡੀ.ਪੀ.ਆਰ. ਤਿਆਰ ਹੋ ਜਾਵੇਗੀ| ਇਹ ਲਗਭਗ 1700 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਅਤੇ ਗੁਰੂਗ੍ਰਾਮ ਵਿਚ ਮੈਟ੍ਰੋ ਦੇ ਇਸ ਪ੍ਰੋਜੈਕਟ ‘ਤੇ ਜਲਦ ਹੀ ਕੰਮ ਸ਼ੁਰੂ ਕੀਤਾ ਜਾਵੇਗਾ| ਉਨਾਂ ਕਿਹਾ ਕਿ ਸੂਬੇ ਵਿਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਭ੍ਰਿਸ਼ਟਾਚਾਰ ਵਿਚ 70 ਫੀਸਦੀ ਦੀ ਕਮੀ ਆਈ ਹੈ ਅਤੇ ਬਾਕੀ 30 ਫੀਸਦੀ ਨੂੰ ਵੀ ਖਤਮ ਕਰਨ ਲਈ ਸਰਕਾਰ ਯਤਨਸ਼ੀਲ ਹਨ| ਹਰਿਆਣਾ ਵਿਚ ਦੇਸ਼ ਵਿਚ ਪਹਿਲੀ ਪੜੀ-ਲਿਖੀ ਪੰਚਾਇਤਾਂ ਬਣੀ ਅਤੇ ਅੱਜ ਸੂਬੇ ਦੇ 2800 ਪਿੰਡਾਂ ਵਿਚ 24 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ| ਉਨਾਂ ਕਿਹਾ ਕਿ ਸੂਬੇ ਵਿਚ ਬਿਜਲੀ ਦੇ ਲਾਈਨ ਲੋਸਿਜ ਵਿਚ 13 ਫੀਸਦੀ ਦੀ ਕਮੀ ਆਈ ਹੈ| ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚੌਧਰੀ ਬੰਸੀ ਲਾਲ ਨੇ ਸੂਬੇ ਵਿਚ 24 ਘੰਟੇ ਬਿਜਲੀ ਪੁੱਜਣ ਦਾ ਯਤਨ ਕੀਤੀ ਸੀ, ਲੇਕਿਨ ਉਹ 150 ਪਿੰਡਾਂ ਵਿਚ ਹੀ ਪਹੁੰਚਾਏ ਪਾਏ ਸਨ| ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਲੋਕ ਹਿੱਤ ਲਈ ਸਰਕਾਰ ਵਿਚ ਕਈ ਤਜਰਬੇ ਕੀਤੇ, ਜਿੰਨਾਂ ਵਿਚ ਵਿਚਾਰ-ਵਟਾਂਦਰਾ ਵੀ ਇਕ ਸੀ| ਵਿਚਾਰ-ਵਟਾਂਦਰੇ ਕਰਕੇ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਲੋਕ ਹਿੱਤ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਪਹਿਲਾਂ ਨਿਰਧਾਰਿਤ ਕਰਕੇ ਇਕ ਟੀਮ ਵੱਜੋਂ ਕੰਮ ਕਰਨ ਦਾ ਖਾਕਾ ਬਣਾਇਆ| ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਾਇਨੇਮਿਕ ਲੀਡਰਸ਼ਿਪ ਵਿਚ ਕਈ ਨਵੇਂ ਮਾਮਲੇ ਵੀ ਆਉਂਦੇ ਹਨ, ਜੋ ਐਲਾਨ ਪੱਤਰ ਵਿਚ ਸ਼ਾਮਿਲ ਨਹੀਂ ਸਨ| ਮੁੱਖ ਮੰਤਰੀ ਨੇ ਕਿਹਾ ਕਿ ਅਸੀਂ 47 ਸੀਨੀਅਰ ਅਧਿਕਾਰੀ ਦੀ ਡਿਊਟੀ ਬਲਾਕ ਵਿਚ ਲਗਾਈ, ਜਿੰਨਾਂ ਵਿਚੋਂ ਕੁਝ ਕੇਂਦਰ ਵਿਚ ਡੈਪੂਟੇਸ਼ਨ ‘ਤੇ ਚਲੇ ਗਏ ਹਨ ਅਤੇ 36 ਰਹਿੰਦੇ ਹਨ| ਇੰਨਾਂ ਅਧਿਕਾਰੀਆਂ ਵਿਚ 11 ਵੱਖ-ਵੱਖ ਪੈਰਾਮੀਟਰ ‘ਤੇ ਮੁਕਾਬਲਸ ਚੱਲ ਰਿਹਾ ਹੈ| ਹਰੇਕ ਅਧਿਕਾਰੀ ਆਪਣੇ ਬਲਾਕ ਨੂੰ ਵਧੀਆ ਬਣਾਉਣ ਲਈ ਲੱਗਿਆ ਹੋਇਆ ਹੈ| ਉਨਾਂ ਇਹ ਵੀ ਦਸਿਆ ਕਿ ਲੋਕ ਹਿੱਤ ਵਿਚ ਸਾਡੇ ਵੱਡੇ ਫੈਸਲੇ ਵੀ ਲਏ ਹਨ| ਉਦਾਹਰਣ ਵੱਜੋਂ ਮਾਲੀਆ ਕੋਰਟ ਵਿਚ ਪਟਵਾਰੀ ਤੋਂ ਸ਼ੁਰੂ ਹੋ ਕੇ ਸੰਪ-ਸੀਡੀ ਦਾ ਖੇਡ ਚਲਦਾ ਸੀ, ਉਸ ਨੂੰ ਅਸੀਂ ਖਤਮ ਕੀਤਾ ਹੈ| ਮਾਲੀਆ ਅਦਾਲਤ ਵਿਚ ਪਟਵਾਰੀ ਤੋਂ ਲੈਕੇ ਕਾਨੂੰਨਗੋ, ਤਹਿਸੀਦਾਰ, ਐਸ.ਡੀ.ਐਮ., ਸਿਟੀ ਮੈਜੀਸਟ੍ਰੇਟ, ਮੰਡਲ ਕਮਿਸ਼ਨਰ ਆਦਿ ਦੀ ਅਦਾਲਤਾਂ ਵਿਚ ਜਮੀਨ ਸਬੰਧੀ ਮਾਮਲੇ ਸਾਲਾਂ ਚਲਦੇ ਰਹਿੰਦੇ ਸਨ, ਜਿੰਨਾਂ ਵਿਚ ਪੁਸ਼ਤਾਂ ਲੱਗ ਜਾਂਦੀ ਸੀ| ਮੁੱਖ ਮੰਤਰੀ ਨੇ ਕਿਹਾ ਕਿ ਹੁਣ ਮਾਲੀਆ ਅਦਾਲਤ ਸਾਨੂੰ ਰਿਮਾਂਡ ਖਤਮ ਕਰ ਦਿੱਤਾ ਅਤੇ ਉਨਾਂ ਮਾਮਲਿਆਂ ਵਿਚ ਕਾਨੂੰਨੀ ਅਦਾਲਤ ਵਿਚ ਫੈਸਲਾ ਹੋਵੇ, ਅਜਿਹੀ ਵਿਵਸਥਾ ਕੀਤੀ ਹੈ| ਇਹ ਸਾਡੇ ਚੋਣ ਮਨੋਰਥ ਪੱਤਰ ਵਿਚ ਸ਼ਾਮਿਲ ਨਹੀਂ ਸੀ| ਇਸ ਤਰਾਂ, ਸਿਸਟਮ ਵਿਚ ਸੁਧਾਰ ਲਿਆਉਣ ਲਈ ਅਸੀਂ ਕਈ ਆਨਲਾਈਨ ਬਦਲਾਅ ਕੀਤੇ| ਟਰਾਂਸਫਰ ਨੀਤੀ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਪਿਛਲੀ ਸਰਕਾਰਾਂ ਨੇ ਇਸ ਵੱਲ ਕਦੇ ਧਿਆਨ ਨਹੀਂ ਦਿੱਤਾ, ਲੇਕਿਨ ਅਸੀਂ ਟਰਾਂਸਫਰ ਪ੍ਰਕ੍ਰਿਆ ਨੂੰ ਆਨਲਾਈਨ ਕੀਤਾ, ਤਾਂ ਜੋ ਅਧਿਆਪਕਾਂ ਨੂੰ ਚੰਡੀਗੜਦੇ ਚੱਕਰ ਨਾ ਲਗਾਏ ਪੈਣ| ਉਨਾਂ ਕਿਹਾ ਕਿ ਭਾਜਪਾ ਸਮੇਂ ਆਪਣੇ ਆਨਲਾਈਨ ਸਹੂਲਤਾਂ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ| ਗੁਰੂਗ੍ਰਾਮ ਵਿਚ ਹੋਏ ਵਿਕਾਸ ਕੰਮਾਂ ‘ਤੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਵੇਖਦੇ ਹੋਏ ਅਸੀਂ ਜਿਲਾ ਵਿਚ ਸਿਟੀ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਹੈ| ਕਰਨਾਲ ਵਿਚ ਵੀ ਇਸ ਤਰਾਂ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਫਰੀਦਾਬਾਦ ਵਿਚ ਵੀ ਸ਼ੁਰੂ ਕੀਤੀ ਜਾਵੇਗੀ| ਉਨਾਂ ਕਿਹਾ ਕਿ ਗੁਰੂਗ੍ਰਾਮ ਵਿਚ ਲੋਕਾਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਨਿਜਾਮ ਦਿਵਾਉਣ ਲਈ ਅੰਡਰ ਪਾਸ ਬਣਾਏ ਗਏ| ਸੂਬਾ ਸਰਕਾਰ ਨੇ ਗੁਰੂਗ੍ਰਾਮ ਮਹਾਨਗਰ ਅਥਾਰਿਟੀ ਬਣਾ ਕੇ ਜਿਲਾ ਵਾਸੀਆਂ ਦੀ 30 ਸਾਲ ਪੁਰਾਣੀ ਮੰਗ ਨੂੰ ਪੂਰਾ ਕੀਤਾ ਹੈ| ਦੁਵਾਰਕਾ ਐਕਸ ਪ੍ਰੈਸ ਵੇ ‘ਤੇ ਬੋਲਦੇ ਹੋਏ ਉਨਾਂ ਕਿਹਾ ਕਿ ਐਕਸਪ੍ਰੈਸ ਵੇ ਦਾ ਨਿਰਮਾਣ ਨੈਸ਼ਲਲ ਹਾਈ ਵੇ ਅਥਾਰਿਟੀ ਆਫ ਇੰਡਿਆ ਵੱਲੋਂ ਕੀਤਾ ਜਾਵੇਗਾ| ਇਸ ਐਕਸ ਪ੍ਰੈਸ ਵੇ ਦੇ ਨਿਰਮਾਣ ਨੂੰ ਲੈ ਕੇ ਆ ਰਹੀ ਮੁਸ਼ਕਲਾਂ ਦੂਰੀ ਹੋ ਚੁੱਕੀ ਹੈ ਅਤੇ ਇਸ ਦੇ ਨਿਰਮਾਣ ਦਾ ਕੰਮ ਦਿਵਾਲੀ ਤਕ ਸ਼ੁਰੂ ਹੋ ਜਾਵੇਗਾ| ਮਹਿਲਾ ਸੁਰੱਖਿਆ ਸਬੰਧੀ ਮਾਮਲੇ ‘ਤੇ ਬੋਲਦੇ ਹੋਏ ਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਹਿਲਾਵਾਂ ਨੂੰ ਸੁਰੱਖਿਅਤ ਮਾਹੌਲ ਦੇਣ ਲਈ ਮਹਿਲਾ ਥਾਣੇ ਖੋਲੇ ਗਏ ਹਨ| ਇੰਨਾਂ ਹੀ ਨਹੀਂ, ਵਿਧਵਾ ਮਹਿਲਾ ਦੀ ਕੁੜੀ ਦੇ ਵਿਆਹ ਹੋਣ ‘ਤੇ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਵਿਆਹ ਸ਼ਗੂਨ ਯੋਜਨਾ ਦੇ ਤਹਿਤ ਉਸ ਨੂੰ 51,000 ਰੁਪਏ ਦੀ ਰਕਮ ਦਿੱਤੀ ਜਾਂਦੀ ਹੈ| ਸੂਬਾ ਸਰਕਾਰ ਨੇ ਮਹਿਲਾ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੁਕਰਮ ਵਿਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ ਫਾਂਸੀ ਦੀ ਸਜਾ ਦੇਣ ਦਾ ਵੀ ਪ੍ਰਵਧਾਨ ਕੀਤਾ ਹੈ| ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਲਈ ਭਾਵਾਂਤਰ ਭਰਪਾਈ ਯੋਜਨਾ ਸ਼ੁਰੂ ਕੀਤੀ| ਇਸ ਯੋਜਨਾ ਦੇ ਤਹਿਤ ਪਹਿਲੇ ਜਿੱਥੇ ਸਿਰਫ ਸਬਜੀਆਂ ਨੂੰ ਹੀ ਸ਼ਾਮਿਲ ਕੀਤਾ ਗਿਆ ਸੀ, ਹੁਣ ਇਸ ਵਿਚ ਬਾਜਰੇ ਦੀ ਫਸਲ ਨੂੰ ਵੀ ਸ਼ਾਮਿਲ ਕਰ ਦਿੱਤਾ ਗਿਆ ਹੈ| ਕਿਸਾਨਾਂ ਦੇ ਬਾਜਰੇ ਦੀ ਖਰੀਦ 1950 ਰੁਪਏ ਦੇ ਘੱਟੋਂ ਘੱਟ ਸਹਾਇਕ ਮੁੱਲ ‘ਤੇ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ, ਭਾਵੇਂ ਹੀ ਉਹ ਬਾਜਰੇ ਨੂੰ ਨਿੱਜੀ ਖਰੀਦਦਾਰ ਨੂੰ ਵੇਚਣ| ਉਨਾਂ ਕਿਹਾ ਕਿ ਹੁਣ ਉਹ ਰੋਜਾਨਾ ਡੈਸ਼ਬੋਰਡ ‘ਤੇ ਬਾਜਰਾ ਖਰੀਦ ਦੀ ਸਥਿਤੀ ਨੂੰ ਲਾਈਵ ਵੇਖ ਸਕਦੇ ਹਨ| ਉਨਾਂ ਨੇ ਕਿਹਾ ਕਿ ਹੁਣ ਤਕ ਸੂਬੇ ਦੇ 16,219 ਕਿਸਾਨ ਸੂਬੇ ਦੇ ਮੰਡੀਆਂ ਵਿਚ ਪੁੱਜ ਚੁੱਕੇ ਹਨ| ਸਰਕਾਰ ਨੇ ਹੁਣ ਤਕ 44,955 ਮੀਟ੍ਰਿਕ ਟਨ ਬਾਜਰੇ ਦੀ ਖਰੀਦ ਚੁੱਕੀ ਹੈ| ਮੁੱਖ ਮੰਤਰੀ ਨ ਕਿਹਾ ਕਿ ਹਰ ਪਰਿਵਾਰ ਨੂੰ ਗੈਸ ਕੁਨੈਕਸ਼ਨ ਮਿਲੇ ਇਸ ਲਈ ਉੱਜਵਲਾ ਯੋਜਨਾ ਦੇ ਤਹਿਤ ਮੁੜ ਸਰਵੇਖਣ ਕਰਵਾਇਆ ਜਾ ਰਿਹਾ ਹੈ| ਜਿੰਨਾਂ ਘਰਾਂ ਵਿਚ ਗੈਸ ਕੁਨੈਕਸ਼ਨ ਨਹੀਂ ਹੈ| ਉੱਥੇ ਗੈਸ ਕੁਨੈਕਸ਼ਨ ਦਿੱਤਾ ਜਾ ਰਿਹਾ ਹੈ ਅਤੇ ਜਲਦ ਹੀ ਹਰਿਅਣਾ ਵਿਚ ਇਹ ਐਲਾਨ ਕਰ ਦਿੱਤੀ ਜਾਵੇਗੀ ਕਿ ਇੱਥੇ 100 ਫੀਸਦੀ ਘਰਾਂ ਵਿਚ ਗੈਸ ਕੁਨੈਕਸ਼ਨ ਹਨ| ਉਨਾਂ ਕਿਹਾ ਕਿ ਹੁਣ ਜਮੀਨ ਐਕਵਾਇਰ ਕਿਸਾਨ ਦੀ ਸਹਿਮਤੀ ਨਾਲ ਕੀਤਾ ਜਾਵੇਗਾ| ਇਸ ਲਈ ਸਰਕਾਰ ਨੇ ਈ ਭੂਮੀ ਪੋਟਰਲ ਸ਼ੁਰੂ ਕੀਤਾ ਹੈ| ਉਨਾਂ ਦਸਿਆ ਕਿ ਨੰਗਲ ਚੌਧਰੀ ਵਿਚ ਲਾਜਿਸਿਟਕ ਹੱਬ ਲਈ ਵੀ ਕਿਸਾਨਾਂ ਨਾਲ ਨੋਗੋਸਿਏਸ਼ਏਬਲ ਨਾਲ ਜਮੀਨ ਦੀ ਖਰੀਦ ਕੀਤੀ ਗਈ ਸੀ|

VIA PUNJAB