ਜੋ ਨੇਤਾ ਆਪਣੀ ਪਾਰਟੀ ਨੂੰ ਠੀਕ ਨਹੀਂ ਰੱਖ ਸਕਦਾ, ਉਹ ਦੇਸ਼ ਤੇ ਸੂਬੇ ਲਈ ਕੀ ਕਰ ਸਕਦਾ ਹੈ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਕਿਹਾ ਕਿ ਜੋ ਨੇਤਾ ਆਪਣੀ ਪਾਰਟੀ ਨੂੰ ਠੀਕ ਨਹੀਂ ਰੱਖ ਸਕਦਾ, ਉਹ ਦੇਸ਼ ਤੇ ਸੂਬੇ ਲਈ ਕੀ ਕਰ ਸਕਦਾ ਹੈ, ਇਹ ਸਮਾਜ ਨੂੰ ਵੇਖਣਾ ਹੈ| ਮੁੱਖ ਮੰਤਰੀ ਨੇ ਇਹ ਵਿਚਾਰ ਅੱਜ ਗੁਰੂਗ੍ਰਾਮ ਵਿਚ ਪੱਤਰਕਾਰਾਂ ਦੇ ਜਵਾਬ ਦਿੰਦੇ ਹੋਏ ਪ੍ਰਗਟਾਏ| ਉਹ ਅੱਜ ਗੁਰੂਗ੍ਰਾਮ ਵਿਚ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਹਰਿਆਣਾ ਵੱਲੋਂ ਤਿਆਰ ਕਰਵਾਈ ਗਈ ਵਿਕਾਸ ਗੀਤ ਸੀ.ਡੀ. ਦੀ ਘੁੰਡ ਚੁੱਕਾਈ ਦੇ ਮੌਕੇ ‘ਤੇ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ| ਜਦੋਂ ਕਿ ਮੀਡਿਆ ਕਰਮਚਾਰੀ ਨੇ 7 ਅਕਤੂਬਰ ਐਤਵਾਰ ਨੂੰ ਗੋਹਾਣਾ ਵਿਚ ਆਯੋਜਿਤ ਇੰਡਿਆ ਨੈਸ਼ਨਲ ਲੋਕਦਲ ਦੀ ਰੈਲੀ ਵਿਚ ਮੰਚ ‘ਤੇ ਹੋਏ ਝਗੜੇ ‘ਤੇ ਮੁੱਖ ਮੰਤਰੀ ਤੋਂ ਟਿਪੱਣੀ ਮੰਗੀ ਤਾਂ ਉਨਾਂ ਕਿਹਾ ਕਿ ਇਹ ਸਾਰੀਆਂ ਨੇ ਵੇਖਿਆ ਕਿ ਮੰਚ ‘ਤੇ ਝਗੜਾ ਹੋਇਆ| ਉਨਾਂ ਕਿਹਾ ਕਿ ਉਹ ਕਿਸੀ ਦੀ ਆਲੋਚਨਾ ਕਰਨ ਵਿਚ ਘੱਟ ਭਰੋਸਾ ਰੱਖਦੇ ਹਨ ਅਤੇ ਸਿੱਧੇ-ਸਿੱਧੇ ਆਪਣਾ ਕੰਮ ਕਰਦੇ ਰਹਿੰਦੇ ਹਨ, ਲੇਕਿਨ ਸਵਾਲ ਕੀਤਾ ਹੈ ਤਾਂ ਜਵਾਬ ਵੀ ਦੇਣਗੇ| ਉਨਾਂ ਕਿਹਾ ਕਿ ਜੋ ਨੇਤਾ ਆਪਣੀ ਪਾਰਟੀ ਨੂੰ ਠੀਕ ਨਾਲ ਨਹੀਂ ਰੱਖੇ ਸਕਦਾ, ਉਹ ਦੇਸ਼ ਅਤੇ ਸੂਬੇ ਲਈ ਕੀ ਕਰ ਸਕਦਾ ਹੈ, ਇਹ ਸਮਾਜ ਨੁੰ ਵੇਖਣਾ ਅਤੇ ਸਮਝਨਾ ਹੈ| ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਮਾਮਲੇ ਨੂੰ ਆਮ ਜਨਤਾ ਲਈ ਹੀ ਛੱਡ ਦੇਣਾ ਚਾਹੀਦਾ ਹੈ ਕਿ ਉਹ ਇਸ ਘਟਨਾ ਨੂੰ ਵੇਖ ਕੇ ਕੀ ਫੈਸਲਾ ਲੈਂਦੀ ਹੈ| ਜਦੋਂ ਮੁੱਖ ਮੰਤਰੀ ਤੋਂ ਚਾਰ ਸਾਲ ਪੂਰੇ ਹੋਣ ‘ਤੇ ਉਨਾਂ ਦੇ ਸਾਹਮਣੇ ਚੁਣੌਤਿਆਂ ਬਾਰੇ ਪੁੱਛਿਆ ਗਿਆ ਤਾਂ ਉਨਾਂ ਕਿਹਾ ਕਿ ਕਿਸੇ ਵੀ ਸਰਕਾਰ ਦੇ ਕੰਮ ਵਿਚ ਪੂਰਨਤਾ ਤਾਂ ਆਉਂਦੀ ਨਹੀਂ, ਫਿਰ ਵੀ ਮੌਜ਼ੂਦਾ ਭਾਜਪਾ ਸਰਕਾਰ ਨੇ ਸੂਬਾ ਵਾਸੀਆਂ ਨੂੰ ਰਾਹਤ ਪੁੱਜਣ ਲਈ ਕਈ ਕੰਮ ਕੀਤੇ ਹਨ| ਉਨਾਂ ਕਿਹਾ ਕਿ ਇਜ ਆਫ ਡੂਇੰਗ ਬਿਜਲੈਸ ਵਿਚ ਹਰਿਆਣਾ ਦੇਸ਼ ਵਿਚ 14ਵੇਂ ਨੰਬਰ ‘ਤੇ ਸੀ ਅਤੇ ਸਾਡੀ ਸਰਕਾਰ ਆਉਣ ਤੋਂ ਬਾਅਦ ਅਸੀਂ 6ਵੇਂ ਨੰਬਰ ‘ਤੇ ਲੈ ਕੇ ਆਏ ਅਤੇ ਹੁਣ ਦੇਸ਼ ਵਿਚ ਤੀਜੇ ਨੰਬਰ ‘ਤੇ ਹੈ|

VIA PUNJAB