- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫ਼ੋਰਸ ਨੇ ਹੱਤਿਆ ਤੇ ਡਕੈਤੀ ਦੇ ਮਾਮਲਿਆਂ ਵਿਚ ਫ਼ਰਾਰ ਚੱਲ ਰਹੇ ਤਿੰਨ ਵਾਟੇਂਡ ਬਦਮਾਸ਼ਾਂ ਨੂੰ ਫ਼ੜਿਆ
ਚੰਡੀਗੜ – ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫ਼ੋਰਸ ਨੇ ਹੱਤਿਆ ਤੇ ਡਕੈਤੀ ਦੇ ਮਾਮਲਿਆਂ ਵਿਚ ਫ਼ਰਾਰ ਚੱਲ ਰਹੇ ਤਿੰਨ ਵਾਟੇਂਡ ਇਨਾਮੀ ਗੈਂਗਸਟਰ ਬਦਮਾਸ਼ਾਂ ਨਾਲ ਝੜੱਪ ਦੇ ਬਾਅਦ ਜਿਲਾ ਰੋਹਤਕ ਤੋਂ ਗਿਰਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ| ਪੁਲਿਸ ਵਿਭਾਗ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਪੈਸ਼ਲ ਟਾਸਕ ਫ਼ੋਰਸ ਦੀ ਟੀਮ ਨੂੰ ਸੂਚਨਾ ਮਿਲੀ ਕਿ ਸੋਨੀਪਤ ਜਿਲਾ ਤੋਂ ਪ੍ਰਵੀਣ, ਸਨੀ, ਪੰਕਜ ਜੋ ਇਨਾਮੀ ਬਦਮਾਸ਼ ਹਨ, ਤਿੰਨਾਂ ਆਈ.ਐਮ.ਟੀ. ਚੌਂਕ ਰੋਹਤਕ ਦੇ ਕੋਲ ਕਿਸੇ ਗੱਡੀ ਨੂੰ ਲੁੱਟਣ ਦੀ ਫ਼ਿਰਾਕ ਵਿਚ ਘੁੰਮ ਰਹੇ ਹਨ| ਤਿੰਨਾਂ ਬਦਮਾਸ਼ਾਂ ਨੂੰ ਝੱੜਪ ਦੇ ਬਾਅਦ ਆਈ.ਐਮ.ਟੀ. ਚੌਂਕ ਦੇ ਨੇੜੇ ਖੇੜੀ ਸਾਧ ਬਾਈਪਾਸ ਤੋਂ ਕਾਬੂ ਕੀਤਾ ਗਿਆ| ਇਹ ਤਿੰਨੋਂ ਬਦਮਾਸ਼ ਹੱਤਿਆ, ਹੱਤਿਆ ਦਾ ਯਤਨ ਤੇ ਡਕੈਤੀ ਦੇ ਮਾਮਲੇ ਵਿਚ ਸਾਲ 2016-17 ਤੋਂ ਫ਼ਰਾਰ ਚੱਲ ਰਹੇ ਸਨ| ਬੁਲਾਰੇ ਨੇ ਦਸਿਆ ਕਿ ਪ੍ਰਵੀਣ ਉਰਫ਼ ਸੋਨੂ ਨਿਵਾਸੀ ਪਿੰਡ ਭਦਾਣਾ ਜਿਲਾ ਸੋਨੀਪਤ 50 ਹਜਾਰ ਰੁਪਏ ਦਾ ਇਨਾਮੀ ਬਦਮਾਸ਼ ਹੈ ਜਦੋਂ ਕਿ ਸਨੀ ਨਿਵਾਸੀ ਭਦਾਣਾ ਜਿਲਾ ਸੋਨੀਪਤ ‘ਤੇ 5 ਹਜਾਰ ਰੁਪਏ ਦਾ ਇਨਾਮ ਰੱਖਿਆ ਗਿਆ ਹੈ| ਤੀਸਰੇ ਬਦਮਾਸ਼ ਪੰਕਜ ਉਰਫ਼ ਸੋਨੂ ਪਿੰਡ ਮੁੰਡਲਾਨਾ ਹਾਲ ਗਲੀ ਨੰਬਰ 14 ਮਯੂਰ ਵਿਹਾਰ ਸੋਨੀਪਤ ਜੋ ਪਿੰਡ ਭਦਾਣਾ ਵਿਚ 2016 ਵਿਚ ਸਰਪੰਚ ਦੇ ਲੜਕੇ ਕਾਲਾ ਉਰਫ਼ ਸਿਤੇਂਦਰ ਦੇ ਮਡਰ ਤੇ ਗਨੌਰ ਜੀ.ਟੀ. ਰੋਡ ਚੋਖੀ ਢਾਣੀ ਦੇ ਕੋਲ ਤੋਂ ਨਿੱਕੀ ਜਵੈਲਰਸ ਵਾਸੀ ਸੋਨੀਪਤ ਤੋਂ 1.5 ਕਰੋੜ ਰੁਪਏ ਦੀ ਸੋਨੇ ਦੀ ਲੁੱਟ ਤੇ ਪਿੰਡ ਭਦਾਣਾ ਵਿਚ ਸ਼ਰਾਬ ਠੇਕੇਦਾਰ ਪ੍ਰਵੀਣ ਤੇ ਸਰਪੰਚ ਵੇਦ ਦੇ ਘਰ ‘ਤੇ ਗੋਲੀਆਂ ਚਲਾਈਆਂ ਸਨ ਜਿਸ ਵਿਚ ਫ਼ਰਾਰ ਚੱਲ ਰਿਹਾ ਸੀ| ਆਰੋਪੀ ਸਨੀ 23 ਅਗਸਤ, 2017 ਨੂੰ ਰੋਹਤਕ ਜੇਲ ਤੋਂ ਪੈਰੋਲ ‘ਤੇ ਆਇਆ ਸੀ ਅਤੇ ਹੁਣ ਫ਼ਰਾਰ ਚੱਲ ਰਿਹਾ ਸੀ|\ਆਰੋਪੀ ਪ੍ਰਵੀਣ ਉਰਫ਼ ਸੋਨੂ ਇਕ ਹੋਰ ਮੁਕਦਮੇ ਵਿਚ ਪੁਲਿਸ ਦਾ ਅਪਰਾਧੀ ਹੈ| ਸਨੀ ਤੇ ਪ੍ਰਵੀਣ ਦੋਨੋ ਸੋਨੀਪਤ ਜੇਲ ਬ੍ਰੇਕ ਕਾਂਡ ਦੇ ਮੁੱਖ ਆਰੋਪੀ ਰਹੇ ਹਨ| ਤਿੰਨੌ ਆਰੋਪੀਆਂ ਨੂੰ ਅਦਾਲਤ ਵਿਚ ਪੇਸ਼ ਕਰ ਪੁਲਿਸ ਰਿਮਾਂਡ ‘ਤੇ ਲਿਆ ਜਾਵੇਗਾ ਤਾਂ ਜੋ ਪੁੱਛ-ਗਿੱਛ ਕਰ ਆਰੋਪੀਆਂ ਤੋਂ ਹੋਰ ਵਰਦਾਤਾਂ ਬਾਰੇ ਖੁਲਾਸਾ ਹੋ ਸਕੇ| ਡੀ.ਜੀ.ਪੀ. ਬੀ.ਐਸ. ਸੰਧੂ ਨੇ ਖਤਰਨਾਕ ਅਪਰਾਧੀਆਂ ‘ਤੇ ਵੱਡੀ ਕਾਰਵਾਈ ਕਰਨ ਲਈ ਐਸ.ਟੀ.ਐਫ਼. ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਰਾਜ ਪੁਲਿਸ ਸੂਬੇ ਦੀ ਜਨਤਾ ਦੀ ਸੇਵਾ ਅਤੇ ਸੁਰੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਰਾਜ ਵਿਚ ਵਿਸ਼ੇਸ਼ਕਰ ਐਨ.ਸੀ.ਆਰ. ਖੇਤਰਾਂ ਵਿਚ ਸੰਗਠਿਤ ਅਪਰਾਧ ਦੇ ਖਤਰੇ ਤੋਂ ਨਿਪਟਨ ਲਈ ਐਸ.ਟੀ.ਐਫ਼. ਦਾ ਗਠਨ ਕੀਤਾ ਗਿਆ ਹੈ|


