ਪਾਕਿ ਸਰਕਾਰ ਨੇ ਸਾਬਕਾ ਵਿੱਤ ਮੰਤਰੀ ਦਾ ਡਿਪਲੋਮੈਟਿਕ ਪਾਸਪੋਰਟ ਕੀਤਾ ਮੁਅੱਤਲ

ਇਸਲਾਮਾਬਾਦ – ਪਾਕਿਸਤਾਨ ਸਰਕਾਰ ਨੇ ਸਾਬਕਾ ਵਿੱਤ ਮੰਤਰੀ ਇਸਹਾਰ ਡਾਰ ਦਾ ਡਿਪਲੋਮੈਟਿਕ ਪਾਸਪੋਰਟ ਮੁਅੱਤਲ ਕਰ ਦਿੱਤਾ ਹੈ। ਪਨਾਮਾ ਪੇਪਰ ਨਾਲ ਜੁੜੇ ਇਕ ਮਾਮਲੇ ਵਿਚ ਉਨ੍ਹਾਂ ਨੂੰ ਫਰਾਰ ਐਲਾਨ ਕਰ ਦਿੱਤਾ ਗਿਆ ਹੈ। ਸੁਪਰੀਮ ਕੋਰਟ ਨੇ ਬੀਤੇ ਹਫਤੇ 68 ਸਾਲਾ ਡਾਰ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਸੀ। ਪਨਾਮਾ ਪੇਪਰ ਮਾਮਲੇ ਵਿਚ ਸੀਨੀਅਰ ਅਦਾਲਤ ਦੇ ਜੁਲਾਈ 2017 ਦੇ ਫੈਸਲੇ ਦੇ ਮੱਦੇਨਜ਼ਰ ਆਪਣੇ ਵਿਰੁੱਧ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਅਦਾਲਤੀ ਕਾਰਵਾਈ ਸ਼ੁਰੂ ਹੋਣ ਦੇ ਤੁਰੰਤ ਬਾਅਦ ਉਹ ਦੇਸ਼ ਤੋਂ ਬਾਹਰ ਚਲੇ ਗਏ ਸਨ। ਵਿਦੇਸ਼ ਦਫਤਰ ਨੇ ਬ੍ਰਿਟੇਨ ਵਿਚ ਰਹਿ ਰਹੇ ਡਾਰ, ਉਸ ਦੀ ਪਤਨੀ ਦਾ ਡਿਪਲੋਮੈਟਿਕ ਪਾਸਪੋਰਟ ਰੱਦ ਕਰ ਦਿੱਤਾ। ਕਾਨੂੰਨ ਦੇ ਤਹਿਤ ਫੈਡਰਲ ਵਿੱਤ ਮੰਤਰੀ ਦਾ ਅਹੁਦਾ ਛੱਡਣ ਦੇ 30 ਦਿਨ ਦੇ ਅੰਦਰ ਹੀ ਉਨ੍ਹਾਂ ਨੇ ਆਪਣਾ ਅਤੇ ਪਤਨੀ ਦਾ ਡਿਪਲੋਮੈਟਿਕ ਪਾਸਪੋਰਟ ਸੌਂਪਣਾ ਸੀ। ਡਿਪਲੋਮੈਟਿਕ ਪਾਸਪੋਰਟ ਸੌਂਪੇ ਜਾਣ ਦੇ ਬਾਅਦ ਉਨ੍ਹਾਂ ਨੂੰ ਸਧਾਰਨ ਪਾਸਪੋਰਟ ਮਿਲ ਸਕਦਾ ਹੈ।

VIA PUNJAB