- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸੱਕਰੀ ਕਰਨ ਵਾਲੇ ਦੋ ਅਪਰਾਧੀਆਂ ਨੂੰ ਫੜਿਆ
ਚੰਡੀਗੜ – ਹਰਿਆਣਾ ਪੁਲਿਸ ਦੀ ਅਪਰਾਧ ਜਾਂਚ ਸ਼ਾਖਾ ਵੱਲੋਂ ਜਿਲਾ ਸਿਰਸਾ ਤੋਂ ਦੋ ਵੱਖ-ਵੱਖ ਮਾਮਲਿਆਂ ਵਿਚ ਦੋ ਅਪਰਾਧੀਆਂ ਨੂੰ ਗ੍ਰਿਫਤਾਰ ਕਰਕੇ ਉਨਾਂ ਦੇ ਕਬਜੇ ਤੋਂ 3.690 ਕਿਲੋਗ੍ਰਾਮ ਗਾਂਜਾ ਤੇ 24.27 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ| ਪੁਲਿਸ ਵਿਭਾਗ ਦੇ ਬੁਲਾਰੇ ਨੇ ਅੱਜ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਫੜੇ ਗਏ ਅਪਰਾਧੀਆਂ ਦੀ ਪਛਾਣ ਵਿਜੈ ਵਾਸੀ ਚੰਡੀਗਡਿਆ ਮਹੁੱਲਾ ਵਾਰਡ ਨੰਬਰ 31 ਜੇ.ਜੇ.ਕਾਲੋਨੀ ਤੇ ਰਾਜ ਕੁਮਾਰ ਉਰਫ ਰਜਿਆ ਵਾਸੀ ਵਾਰਡ ਨੰਬਰ 27 ਜੇ.ਜੇ. ਕਾਲੋਨੀ ਸਿਰਸਾ ਵੱਜੋਂ ਹੋਈ ਹੈ| ਵਿਜੈ ਦੇ ਕਬਜੇ ‘ਚੋ 3.690 ਕਿਲੋਗ੍ਰਾਮ ਗਾਂਜਾ ਬਰਾਰਮਦ ਕੀਤਾ ਹੈ, ਜਦੋਂ ਕਿ ਰਾਜ ਕੁਮਾਰ ਉਰਫ ਰਜਿਆ ਨੂੰ 24.27 ਗ੍ਰਾਮ ਹੀਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ| ਪੁਲਿਸ ਨੇ ਫੜੇ ਗਏ ਅਪਰਾਧੀਆਂ ਤੋਂ ਸਪਲਾਇਰ ਬਾਰੇ ਨਾਂਅ ਪਤਾ ਪੁੱਛ ਕੇ ਇਸ ਸਬੰਧ ਵਿਚ ਸਬੰਧਤ ਥਾਣੇ ਵਿਚ ਨਸ਼ੀਲੇ ਪਦਾਰਥ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਸਪਲਾਇਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ| ਅਪਰਾਧੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤੀ ਜਾਵੇਗੀ| ਰਿਮਾਂਡ ਸਮੇਂ ਦੌਰਾਨ ਇਸ ਨੈਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕਰਕੇ ਉਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ|


