- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਿੰਦੂ-ਫੋਬੀਆ ਨੂੰ ਹੱਲਾ-ਸ਼ੇਰੀ ਦੇ ਰਹੇ ਨੇ ਨੇਤਾ ਤੁਲਸੀ ਗਬਾਰਡ
ਹਵਾਈ ਤੋਂ ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਤੁਲਸੀ ਗਬਾਰਡ ਨੇ ਅਮਰੀਕਾ ਵਿਚ ਹਿੰਦੂਫੋਬੀਆ ਨੂੰ ਲੈ ਕੇ ਟਿੱਪਣੀ ਕੀਤੀ ਹੈ। ਤੁਲਸੀ ਗਬਾਰਡ ਨੇ ਟਵਿੱਟਰ ‘ਤੇ ਆਪਣੀ ਪੋਸਟ ਵਿਚ ਆਖਿਆ ਕਿ ਬਦਕਿਸਮਤੀ ਨਾਲ ਹਿੰਦੂਫੋਬੀਆ ਅਸਲ ਵਿਚ ਹੈ। ਕਾਂਗਰਸ (ਅਮਰੀਕੀ ਸੰਸਦ) ਅਤੇ ਰਾਸ਼ਟਰਪਤੀ ਅਹੁਦੇ ਦੀ ਇਸ ਦੌਡ਼ ਦੇ ਹਰ ਅਭਿਆਨ ਵਿਚ ਮੈਂ ਇਸ ਨੂੰ ਸਿੱਧੇ ਤੌਰ ‘ਤੇ ਅਨੁਭਵ ਕੀਤਾ ਹੈ। ਇਹ ਤਾਂ ਸਿਰਫ ਇਕ ਉਦਾਹਰਣ ਹੈ, ਜਿਸ ਦਾ ਹਿੰਦੂ ਸਾਡੇ ਦੇਸ਼ ਵਿਚ ਹਰ ਦਿਨ ਸਾਹਮਣਾ ਕਰਦੇ ਹਨ। ਦੁਖ ਵਾਲੀ ਗੱਲ ਹੈ ਕਿ ਸਾਡੇ ਨੇਤਾ ਅਤੇ ਮੀਡੀਆ ਨਾ ਸਿਰਫ ਇਸ ਨੂੰ ਬਰਦਾਸ਼ਤ ਕਰਦੇ ਹਨ, ਬਲਕਿ ਇਸ ਨੂੰ ਭਡ਼ਕਾਉਂਦੇ ਹਨ।ਤੁਲਸੀ ਗਬਾਰਡ ਨੇ ਇਕ ਓਬਰ ਚਾਲਕ ਦੇ ਨਾਲ ਅਨੁਭਵ ਸਬੰਧੀ ਕਿਸੇ ਵਿਅਕਤੀ ਦੀ ਫੇਸਬੁੱਕ ਪੋਸਟ ਦੇ ਉਦਾਹਰਣ ਦੇ ਤੌਰ ‘ਤੇ ਰੀ-ਟਵੀਟ ਵੀ ਕੀਤਾ। ਓਬਰ ਚਾਲਕ ਨੇ ਉਸ ਵਿਅਕਤੀ ਨਾਲ ਗੱਲਬਾਤ ਵਿਚ ਦਿੱਲੀ ਹਿੰਸਾ ਵਿਚ ਮੁਸਲਮਾਨਾਂ ਦੀ ਹੱਤਿਆ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਤੁਲਸੀ ਗਬਾਰਡ ਟਵੀਟ ਨੂੰ ਲੈ ਕੇ ਹੁਣ ਖੁਦ ਆਲੋਚਕਾਂ ਨੇ ਨਿਸ਼ਾਨੇ ‘ਤੇ ਆ ਗਈ ਹੈ।ਅਮਰੀਕੀ ਮਹਿਲਾ ਕਾਂਗਰਸ ਮੈਂਬਰ ਤੁਲਸੀ ਗਬਾਰਡ 2020 ਦੀਆਂ ਰਾਸ਼ਟਰਪਤੀ ਚੋਣਾਂ ਲਈ ਹਵਾਈ ਤੋਂ ਰਸਮੀ ਰੂਪ ਤੋਂ ਆਪਣੇ ਪ੍ਰਚਾਰ ਅਭਿਆਨ ਦੀ ਸ਼ੁਰੂਆਤ ਕਰ ਦਿੱਤੀ ਹੈ। ਇਰਾਕੀ ਜੰਗ ਵਿਚ ਦਿੱਗਜ਼ ਸਿਪਾਹੀ ਰਹੀ ਗਬਾਰਡ 2016 ਵਿਚ ਵਰਮੋਂਟ ਤੋਂ ਸੈਨੇਟਰ ਬਣੀ ਅਤੇ ਸੈਂਡ੍ਰਸ ਦੇ 2016 ਚੋਣ ਪ੍ਰਚਾਰ ਅਭਿਆਨ ਵਿਚ ਇਕ ਪ੍ਰਮੁੱਖ ਸਮਰਥਕ ਦੇ ਰੂਪ ਵਿਚ ਸੁਰਖੀਆ ਵਿਚ ਆਈ ਸੀ। ਹਾਲ ਹੀ ਵਿਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਹੋਈਆਂ ਪ੍ਰਾਇਮਰੀ ਚੋਣਾਂ ਵਿਚ ਤੁਲਸੀ ਗਬਾਰਡ ਨੂੰ ਇਕ ਵੀ ਸੀਟ ਹਾਸਲ ਨਾ ਹੋਈ। ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਅਤੇ ਬਰਨੀ ਸੈਂਡ੍ਰਸ ਦੌਡ਼ ਵਿਚ ਸਭ ਤੋਂ ਅੱਗੇ ਹਨ।


