- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਤਿਵਾਦੀਆਂ ਵੱਲੋਂ ਅਰੁਣਾਚਲ ਦੇ ਵਿਧਾਇਕ ਸਮੇਤ 11 ਵਿਅਕਤੀਆਂ ਦੀ ਹੱਤਿਆ
ਅਰੁਣਾਚਲ ਪ੍ਰਦੇਸ਼ ਦੇ ਤਿਰਾਪ ਜ਼ਿਲ੍ਹੇ ’ਚ ਅੱਜ ਐੱਨਐੱਸਸੀਐੱਲ ਦੇ ਸ਼ੱਕੀ ਅਤਿਵਾਦੀਆਂ ਨੇ ਮੌਜੂਦਾ ਵਿਧਾਇਕ ਅਤੇ ਐੱਨਪੀਪੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਤਿਰੌਂਗ ਅਬੋਹ ਤੇ ਦਸ ਹੋਰ ਵਿਅਕਤੀਆਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕਾਂ ’ਚ ਵਿਧਾਇਕ ਦਾ ਪੁੱਤਰ ਤੇ ਸੁਰੱਖਿਆ ਕਰਮੀ ਵੀ ਸ਼ਾਮਲ ਹਨ।ਪੁਲੀਸ ਨੇ ਦੱਸਿਆ ਕਿ ਖੌਂਸਾ ਪੱਛਮੀ ਹਲਕੇ ਤੋਂ ਵਿਧਾਇਕ 41 ਸਾਲਾ ਅਬੋਹ ਮੁੜ ਚੋਣਾਂ ਦੀ ਮੰਗ ਕਰ ਰਹੇ ਸਨ। ਮੁੱਢਲੀਆਂ ਰਿਪੋਰਟਾਂ ’ਚ ਦੱਸਿਆ ਗਿਆ ਸੀ ਕਿ ਇਸ ਹਮਲੇ ’ਚ ਸੱਤ ਵਿਅਕਤੀਆਂ ਦੀ ਮੌਤ ਹੋਈ ਹੈ, ਪਰ ਡੀਜੀਪੀ ਐੱਸਬੀਕੇ ਸਿੰਘ ਨੇ ਬਾਅਦ ਵਿੱਚ 11 ਮੌਤਾਂ ਦੀ ਪੁਸ਼ਟੀ ਕੀਤੀ। ਅਬੋਹ ਪਰਿਵਾਰ ਸਮੇਤ ਅਸਾਮ ਤੋਂ ਆਪਣੇ ਹਲਕੇ ਵੱਲ ਜਾ ਰਹੇ ਸੀ ਅਤੇ ਉਨ੍ਹਾਂ ਨਾਲ ਤਿੰਨ ਸੁਰੱਖਿਆ ਕਰਮੀ ਦੇ ਚੋਣ ਏਜੰਟ ਵੀ ਸੀ। ਜ਼ਿਲ੍ਹੇ ਦੇ 12 ਮੀਲ ਇਲਾਕੇ ’ਚ ਸਵੇਰੇ 11.30 ਵਜੇ ਦੇ ਕਰੀਬ ਸ਼ੱਕੀ ਐੱਨਐੱਸਸੀਐੱਨ ਦੇ ਬਾਗੀਆਂ ਨੇ ਉਨ੍ਹਾਂ ਦੇ ਵਾਹਨ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਹਾਦਸੇ ’ਚ ਗੰਭੀਰ ਜ਼ਖ਼ਮੀ ਹੋਏ ਇੱਕ ਸੁਰੱਖਿਆ ਅਫਸਰ ਨੂੰ ਡਿਬਰੂਗੜ੍ਹ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਜਦਕਿ ਵਿਧਾਇਕ ਤੇ ਦਸ ਹੋਰ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।ਇਸ ਘਟਨਾ ’ਤੇ ਦੁੱਖ ਜ਼ਾਹਿਰ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਬਖਸ਼ੇ ਨਹੀਂ ਜਾਣਗੇ। ਐੱਨਪੀਪੀ ਪ੍ਰਧਾਨ ਤੇ ਮੇਘਾਲਿਆ ਦੇ ਮੁੱਖ ਮੰਤਰੀ ਕਰਨਾਡ ਕੇ ਸੰਗਮਾ ਨੇ ਪ੍ਰਧਾਨ ਮੰਤਰੀ ਦਫ਼ਤਰ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਾਮਲੇ ’ਚ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।


