- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਦਾਲਤ ਨਾਲ ਲੁਕਾ-ਛਿਪੀ ਦੀ ਖੇਡ ਨਾ ਖੇਡੇ ਸਰਕਾਰ : ਸੁਪਰੀਮ ਕੋਰਟ
ਕੇਂਦਰ ਦੀ ਅਪੀਲ ’ਤੇ ਸੁਣਵਾਈ ਟਾਲਣ ਤੋਂ ਇਨਕਾਰ
ਨਵੀਂ ਦਿਲੀ – ਸੁਪਰੀਮ ਕੋਰਟ ਨੇ ਰਾਫੇਲ ਡੀਲ ਮਾਮਲੇ ’ਚ ਕੇਂਦਰ ਸਰਕਾਰ ਨੂੰ ਸਖ਼ਤ ਫਟਕਾਰ ਲਗਾਈ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ’ਤੇ ਕਥਿਤ ਰੂਪ ’ਚ ਚੋਣ ਜ਼ਾਬਤਾ ਉਲੰਘਣ ਦੇ ਮਾਮਲੇ ’ਚ ਅਭਿਸ਼ੇਕ ਮਨੂ ਸਿੰਘਵੀ ਨੂੰ ਵੀ ਫਟਕਾਰ ਲਗਾਉਂਦੇ ਹੋਏ ਸੀ.ਜੇ.ਆਈ. ਰੰਜਨ ਗੋਗੋਈ ਨੇ ਕਿਹਾ ਕਿ ਸਾਰੇ ਅਦਾਲਤ ਨਾਲ ਲੁਕਾ-ਛਿਪੀ ਦੀ ਖੇਡ ਕਿਉਂ ਖੇਲ ਰਹੇ ਹਨ? ਅਜਿਹਾ ਨਹੀਂ ਚਲੇਗਾ। ਰਾਫੇਲ ਡੀਲ ਮਾਮਲੇ ’ਚ ਕੇਂਦਰ ਸਰਕਾਰ ਨੇ ਜਵਾਬੀ ਹਲਫਨਾਮੇ ਲਈ ਹੌਰ ਵਕਤ ਮੰਗਿਆ, ਜਿਸ ਨੂੰ ਕਿ ਬਾਅਦ ਵਿਚ ਅਦਾਲਤ ਨੇ ਮੰਜ਼ੂਰ ਕਰ ਲਿਆ ਪਰ ਮੰਗਲਵਾਰ ਨੂੰ ਹੋਣ ਵਾਲੀ ਸੁਣਵਾਈ ਟਾਲੇ ਜਾਣ ਤੋਂ ਇਨਕਾਰ ਕਰ ਦਿਤਾ। ਜ਼ਿਕਰਯੋਗ ਹੈ ਕਿ ਪਹਿਲੇ ਕੇਂਦਰ ਸਰਕਾਰ ਵਲੋਂ ਹਲਫ਼ਨਾਮੇ ਲਈ ਹੌਰ ਸਮਾਂ ਮੰਗੇ ਜਾਣ ਦੇ ਨਾਲ ਹੀ ਮੰਗਲਵਾਰ ਨੂੰ ਹੋਣ ਵਾਲੀ ਸੁਣਵਾਈ ਟਾਲਣ ਦੀ ਮੰਗ ਕੀਤੀ ਸੀ। ਇਸ ਦੌਰਾਨ ਮੇਂਸ਼ਨਿੰਗ ’ਚ ਨਾਮ ਨਾ ਬੋਲਣ ’ਤੇ ਬੈਂਚ ਵਿਚ ਸ਼ਾਮਿਲ ਸੀ.ਜੇ.ਆਈ. ਨਾਰਾਜ ਹੋ ਗਏ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਦੇ ਵਕੀਲ ਨੂੰ ਲੰਬੇ ਹਾਥੀਂ ਲਿਆ। ਸੀ.ਜੇ.ਆਈ. ਨੇ ਕਿਹਾ ਕਿ ਕੇਂਦਰ ਦੇ ਵਕੀਲ ਕਿਹ ਰਹੇ ਹਨ ਕਿ ਉਹ ਜਵਾਬੀ ਹਲਫਨਾਮਾ ਦਾਖਿਲ ਕਰਨਾ ਚਾਹੁੰਦੇ ਹਨ ਪਰ ਇਹ ਨਹੀਂ ਦਸ ਰਹੇ ਕਿ ਉਹ ਰਾਫੇਲ ਮਾਮਲੇ ’ਚ ਹਲਫਨਾਮਾ ਦਾਖਿਲ ਕਰਨਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਹੌਰ ਸਮਾਂ ਚਾਹੀਦਾ ਹੈ। ਉਹ ਸੁਣਵਾਈ ਟਾਲਨਾ ਚਾਹੁੰਦੇ ਹਨ। ਮੁਖ ਜਜ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੇ ਕੇਂਦਰ ਸਰਕਾਰ ਦੇ ਵਕੀਲ ਨੂੰ ਅਪੀਲ ਪੇਸ਼ ਕਰਨ ਦੀ ਇਜਾਜ਼ਤ ਦਿਤੀ।
4


