ਅਭਿਨੇਤਾ ਬਿਕਰਮਜੀਤ ਕੰਵਰਪਾਲ ਦਾ ਕੋਰੋਨਾ ਨਾਲ ਦੇਹਾਂਤ

ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਲਗਾਤਾਰ ਲੋਕਾਂ ਨੂੰ ਨਿਗਲ ਰਹੀ ਹੈ। ਇਸ ਕਾਰਨ ਹੁਣ ਤਕ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਆਮ ਹੋਵੇ ਜਾਂ ਖ਼ਾਸ ਇਹ ਬਿਮਾਰੀ ਕਿਸੇ ਨੂੰ ਵੀ ਨਹੀਂ ਛੱਡ ਰਹੀ। ਇਹ ਮਹਾਮਾਰੀ ਕਈ ਲੋਕਾਂ ਤੇ ਕਾਲ ਬਣ ਕੇ ਆਈ ਹੈ। ਇਸ ਦੌਰਾਨ ਹੁਣ ਬਾਲੀਵੁੱਡ ਫਿਲਮ ਇੰਡਸਟਰੀ ਦੇਮੰਨੇ-ਪ੍ਰਮੰਨੇ ਅਦਾਕਾਰ ਬਿਕਰਮਜੀਤ ਕੰਵਰਪਾਲ ਦਾ ਕੋਰੋਨਾ ਨਾਲ ਦੇਹਾਂਤ ਹੋ ਗਿਆ। 52 ਸਾਲ ਦੇ ਬਿਕਰਮਜੀਤ ਦੇ ਦੇਹਾਂਤ ਦੀ ਖ਼ਬਰ ਨੇ ਸਾਰਿਆਂ ਨੂੰ ਸਦਮੇ ਵਿੱਚ ਪਾ ਦਿੱਤਾ। ਉਨ੍ਹਾਂ ਦੇ ਦੇਹਾਂਤ ਨਾਲ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਬਲਕਿ ਪੂਰੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਐਕਟਰ ਦੇ ਦੇਹਾਂਤ ਤੇ ਲਗਾਤਾਰ ਦਰਸ਼ਕ ਅਤੇ ਸਟਾਰਸ ਸੋਸ਼ਲ ਮੀਡੀਆ ਤੇ ਦੁੱਖ ਪ੍ਰਗਟਾ ਰਹੇ ਹਨ।

VIA PUNJAB