- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਵਸਦੇ ਲੇਖਕ ਸਰਬਪ੍ਰੀਤ ਸਿੰਘ ਵੱਲੋਂ ਲਿਖੀ ਪੁਸਤਕ ਦੀ ਘੁੰਡ ਚੁਕਾਈ
ਪਰਦੇਸ ਵਸਦੇ ਪੰਜਾਬੀਆਂ ਦੇ ਮਨਾਂ ਵਿੱਚ ਪੰਜਾਬ ਦੇ ਇਤਿਹਾਸ, ਵਿਰਸੇ, ਭਾਸ਼ਾ ਅਤੇ ਸੱਭਿਆਚਾਰ ਨੂੰ ਜਾਨਣ ਦੀ ਪ੍ਰਬਲ ਕਾਮਨਾ: ਡਾ. ਸੁਰਜੀਤ ਪਾਤਰ
ਚੰਡੀਗੜ – ਪੰਜਾਬ ਕਲਾ ਪਰਿਸ਼ਦ ਵੱਲੋਂ ਆਪਣੇ ਪ੍ਰੋਗਰਾਮ ‘ਤੇਰੇ ਸਨਮੁੱਖ’ ਤਹਿਤ ਬੋਸਟਨ (ਅਮਰੀਕਾ) ਵਿੱਚ ਵਸਦੇ ਲੇਖਕ ਸਰਬਪ੍ਰੀਤ ਸਿੰਘ ਹੋਰਾਂ ਨਾਲ ਸੰਵਾਦ ਦਾ ਇੱਕ ਸ਼ਾਨਦਾਰ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਸਰਬਪ੍ਰੀਤ ਸਿੰਘ ਹੋਰਾਂ ਨੇ ਆਪਣੇ ਪਰਵਾਸ ਦੇ ਅਨੁਭਵਾਂ ਦੇ ਨਾਲ-ਨਾਲ ਆਪਣੀ ਹੁਣੇ ਛਪੀ ਬਹੁਤ ਦਿਲਚਸਪ ਅਤੇ ਸਾਰਥਕ ਅੰਗਰੇਜ਼ੀ ਪੁਸਤਕ ”“he 3amel Merchant of Philadelphia” (ਫ਼ਿਲੇਡਿਲਫ਼ੀਆ ਤੋਂ ਆਇਆ ਊਠਾਂ ਦਾ ਵਪਾਰੀ) ਬਾਰੇ ਭਰਪੂਰ ਜਾਣਕਾਰੀ ਦਿੱਤੀ। ਇਸ ਪੁਸਤਕ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਦਰਬਾਰ ਨਾਲ ਸੰਬੰਧਿਤ ਬਹੁਤ ਸਾਰੀਆਂ ਕਥਾਵਾਂ ਦਾ ਬਿਆਨ ਕੀਤਾ ਗਿਆ ਹੈ, ਜਿਨਾਂ ਤੋਂ ਸਾਨੂੰ ਮਹਾਰਾਜਾ ਰਣਜੀਤ ਸਿੰਘ ਤੇ ਉਸ ਦੇ ਦਰਬਾਰੀਆਂ ਬਾਰੇ ਬਹੁਤ ਗਹਿਰੀ ਜਾਣਕਾਰੀ ਮਿਲਦੀ ਹੈ। ਇਸ ਪੁਸਤਕ ਦਾ ਆਖ਼ਰੀ ਅਧਿਆਇ ਸਿੱਖ ਰਾਜ ਦੀਆਂ ਸ਼ਾਮਾਂ ਬਾਰੇ ਹੈ, ਜਿਸ ਵਿੱਚ ਸਾਨੂੰ ਉਸ ਸਮੇਂ ਕਈ ਅੰਗਰੇਜ਼ ਅਫ਼ਸਰਾਂ ਤੇ ਕਈ ਦਰਬਾਰੀਆਂ ਤੇ ਜਰਨੈਲਾਂ ਵੱਲੋ ਨਿਭਾਏ ਗਏ ਨਾਂਹ ਮੁਖੀ ਭੂਮਿਕਾ ਦੀ ਬਹੁਤ ਪੁਖ਼ਤਾ ਜਾਣਕਾਰੀ ਮਿਲਦੀ ਹੈ। ਸਰਬਪ੍ਰੀਤ ਸਿੰਘ ਬਹੁਤ ਛੋਟੀ ਉਮਰ ਵਿੱਚ ਅਮਰੀਕਾ ਚਲੇ ਗਏ ਸਨ ਤੇ ਬਹੁਤ ਚਿਰ ਉਹ ਆਪਣੇ ਵਿਰਸੇ ਦੀ ਜਾਣਕਾਰੀ ਤੋਂ ਅਣਭਿੱਜ ਰਹੇ। ਉਨਾਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ, ”ਅਮਰੀਕਨ ਸਿੱਖਾਂ ਨੂੰ ਕੀਰਤਨ ਕਰਦਿਆਂ ਦੇਖ ਕੇ ਮੈਨੂੰ ਮਹਿਸੂਸ ਕੀਤਾ ਕਿ ਮੈਂ ਇਸ ਵਿਰਸੇ ਦਾ ਹਿੱਸਾ ਹੋ ਕੇ ਇਸ ਤੋਂ ਦੂਰ ਹਾਂ ਤੇ ਇਹ ਲੋਕ ਇਸ ਵਿਰਸੇ ਦੀ ਖਿੱਚ ਕਾਰਣ ਇਸ ਦਾ ਹਿੱਸਾ ਬਣ ਗਏ। ਵੱਡੀ ਗਿਣਤੀ ਵਿੱਚ ਪਹੁੰਚੇ ਦਾ ਨਿਸ਼ਵਰ ਸਰੋਤਿਆਂ ਦੇ ਜਿਗਿਆਸਾ ਭਰੇ ਸਵਾਲਾਂ ਅਤੇ ਸਰਬਪ੍ਰੀਤ ਸਿੰਘ ਹੋਰਾਂ ਦੇ ਜਾਣਕਾਰੀ ਭਰੇ ਜਵਾਬਾਂ ਨੇ ਸਮਾਗਮ ਦੀ ਦਿਲਚਸਪੀ ਨੂੰ ਦੁੱਗਣੀ ਕਰ ਦਿੱਤਾ। ਇਸ ਸਮਾਗਮ ਦੇ ਸ਼ੁਰੂ ਵਿੱਚ ਪੰਜਾਬ ਕਲਾ ਪਰਿਸ਼ਦ ਦੇ ਚੇਅਰਪਰਸਨ ਡਾ. ਸੁਰਜੀਤ ਪਾਤਰ ਹੋਰਾਂ ਨੇ ਸਰਬਪ੍ਰੀਤ ਸਿੰਘ ਅਤੇ ਸਰੋਤਿਆਂ ਨੂੰ ਜੀ ਆਇਆਂ ਨੂੰ ਕਿਹਾ ਕਿ, ”ਪਰਦੇਸ ਵਸਦੇ ਪੰਜਾਬੀਆਂ ਦੇ ਮਨਾਂ ਵਿੱਚ ਪੰਜਾਬ ਦੇ ਇਤਿਹਾਸ, ਵਿਰਸੇ, ਭਾਸ਼ਾ ਅਤੇ ਸੱਭਿਆਚਾਰ ਨੂੰ ਜਾਨਣ ਦੀ ਪ੍ਰਬਲ ਕਾਮਨਾ ਹੈ।” ਉਨਾਂ ਕਿਹਾ ਕਿ, ”ਮੈਂ ਸਮਝਦਾ ਹਾਂ ਕਿ ਆਉਣ ਵਾਲੇ ਸਮਿਆਂ ਵਿੱਚ ਤਿੰਨਾਂ ਪੰਜਾਬਾਂ (ਪਰਦੇਸੀ ਪੰਜਾਬ, ਚੜਦਾ ਪੰਜਾਬ ਤੇ ਲਹਿੰਦਾ ਪੰਜਾਬ) ਦਾ ਆਪਸੀ ਸੰਵਾਦ ਪੰਜਾਬੀਅਤ ਨੂੰ ਹੋਰ ਅਮੀਰ ਕਰੇਗਾ।”ਸਮਾਗਮ ਦੇ ਅਖ਼ੀਰ ਵਿੱਚ ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਸ੍ਰੀ ਦੀਵਾਨ ਮਾਨਾ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇ ਬਹੁਤ ਛੋਟੀ ਉਪਰ ਵਿੱਚ ਪਰਦੇਸ ਗਏ ਪੰਜਾਬੀ ਵੀ ਏਨੀ ਸੁਹਣੀ ਪੰਜਾਬੀ ਬੋਲ ਸਕਦੇ ਹਨ ਤਾਂ ਮੈਂ ਸਮਝਦਾ ਹਾਂ ਕਿ ਪੰਜਾਬੀ ਦੇ ਭਵਿੱਖ ਨੂੰ ਕੋਈ ਖ਼ਤਰਾ ਨਹੀਂ। ਇਸ ਸਮਾਗਮ ਵਿੱਚ ਰਾਜ ਸੂਚਨਾ ਅਫ਼ਸਰ ਨਿਧੜਕ ਸਿੰਘ ਬਰਾੜ ਤੇ ਅ. ਸ. ਕਲੇਰ ਤੋਂ ਇਲਾਵਾ ਹੋਰ ਬਹੁਤ ਸਾਰੇ ਲੇਖਕਾਂ, ਕਲਾਕਾਰਾਂ ਤੇ ਦਾਨਿਸ਼ਵਰਾਂ ਨੇ ਹਿੱਸਾ ਲਿਆ।


