ਅਮਿਤ ਸ਼ਾਹ ਵੱਲੋਂ ਕਾਂਗਰਸ ਉੱਤੇ ‘ਨਕਸਲੀਆਂ ਦਾ ਪੱਖ ਪੂਰਨ’ ਦੇ ਦੋਸ਼

ਨਵੀਂ ਦਿੱਲੀ – ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਕਤਲ ਦੀ ਸਾਜ਼ਿਸ਼ ਘੜ ਰਹੇ ਸ਼ਹਿਰੀ ਨਕਸਲੀਆਂ’ ਦਾ ਪੱਖ ਪੂਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਲੋਕਾਂ ਦਾ ਸਮਰਥਨ ਖੁੱਸ ਜਾਣ ਕਾਰਨ ਸ੍ਰੀ ਗਾਂਧੀ ਆਪਣਾ ਦਿਮਾਗ਼ੀ ਸੰਤੁਲਨ ਗੁਆ ਬੈਠੇ ਹਨ। ਉਨ੍ਹਾਂ ਕਿਹਾ, ‘‘ਸਾਡੇ ਕੋਲ ਮੂਰਖਾਂ ਦੀ ਸਿਰਫ਼ ਇਕ ਥਾਂ ਹੈ ਤੇ ਉਹ ਹੈ ਕਾਂਗਰਸ।’’ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਟੈਂਡ ਦਾ ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ‘ਪਰਦਾਫ਼ਾਸ਼’ ਹੋ ਗਿਆ ਹੈ, ਕਿਉਂਕਿ ਸਿਖਰਲੀ ਅਦਾਲਤ ਨੇ ਆਪਣੇ ਫ਼ੈਸਲੇ ਰਾਹੀਂ ਭੀਮਾ-ਕੋਰੇਗਾਓਂ ਹਿੰਸਾ ਸਬੰਧੀ ਕੇਸ ਵਿੱਚ ਪੰਜ ਸਮਾਜਿਕ ਕਾਰਕੁਨਾਂ ਦੀ ਗ੍ਰਿਫ਼ਤਾਰੀ ਦੇ ਮਾਮਲੇ ’ਚ ਕੋਈ ਦਖ਼ਲ ਦੇਣ ਤੋਂ ਨਾਂਹ ਕਰ ਦਿੱਤੀ ਹੈ।

VIA PUNJAB