ਅਮੇਠੀ ਵਿੱਚ ਰਾਹੁਲ ਗਾਂਧੀ ਦੇ ਨਾਮਜ਼ਦਗੀ ਪੱਤਰ ਦੀ ਜਾਂਚ 22 ਅਪ੍ਰੈਲ ਤੱਕ ਟਲੀ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਤੋਂ ਲੋਕ ਸਭਾ ਚੋਣਾਂ ਲੜ ਰਹੇ ਹਨ| ਉਨ੍ਹਾਂ ਨੇ ਇਸ ਦੇ ਲਈ ਆਪਣਾ ਜੋ ਨਾਮਜ਼ਦਗੀ ਪੱਤਰ ਭਰਿਆ ਹੈ, ਉਸ ਦੀ ਜਾਂਚ ਰਿਟਰਨਿੰਗ ਅਫਸਰ ਨੇ 22 ਅਪ੍ਰੈਲ ਤੱਕ ਟਾਲ ਦਿੱਤੀ| ਇਸ ਤੋਂ ਬਾਅਦ ਭਾਜਪਾ ਨੇ ਰਾਹੁਲ ਗਾਂਧੀ ਦੀ
ਨਾਗਰਿਕਤਾ ਤੇ ਸਵਾਲ ਤੇ ਚੁੱਕੇ| ਰਿਪੋਰਟ ਮੁਤਾਬਕ ਭਾਜਪਾ ਬੁਲਾਰੇ ਜੀ. ਵੀ. ਐਲ ਨਰਸਿਮ੍ਹਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਰਾਹੁਲ ਗਾਂਧੀ ਤੋਂ ਉਨ੍ਹਾਂ ਦੀ ਨਾਗਰਿਕਤਾ ਨੂੰ ਲੈ ਕੇ ਜਵਾਬ ਮੰਗਿਆ ਹੈ| ਉਨ੍ਹਾਂ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਦੱਸੇ ਕਿ ਉਹ ਬ੍ਰਿਟਿਸ਼ ਨਾਗਰਿਕ ਹੈ ਜਾਂ ਨਹੀਂ? ਉਨ੍ਹਾਂ ਦੋਸ਼ ਲਗਾਇਆ ਹੈ ਕਿ ਇਕ ਕੰਪਨੀ ਵਿੱਚ ਰਾਹੁਲ ਦੀ ਨਾਗਰਿਕਤਾ ਬ੍ਰਿਟਿਸ਼ ਦਰਜ ਹੈ| ਭਾਜਪਾ ਬੁਲਾਰੇ ਜੀ. ਵੀ. ਐਲ. ਨਰਸਿਮ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਵਕੀਲ ਰਾਹੁਲ ਕੌਸ਼ਿਕ ਅਮੇਠੀ ਵਿੱਚ ਨਾਮਜ਼ਦਗੀ ਪੱਤਰ ਤੇ ਰਿਟਰਨਿੰਗ ਅਫਸਰ ਦੇ ਇਤਰਾਜ਼ ਦਾ ਜਵਾਬ ਨਹੀ ਦੇ ਸਕੇ| ਉਨ੍ਹਾਂ ਨੂੰ 22 ਅਪ੍ਰੈਲ ਦੀ ਤਾਰੀਕ ਤੱਕ ਸਮਾਂ ਦਿੱਤਾ ਗਿਆ ਹੈ| ਇਹ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਕੋਲ ਜਵਾਬ ਨਹੀਂ ਸੀ| ਕਾਂਗਰਸ ਅਤੇ ਰਾਹੁਲ ਨੂੰ ਜਵਾਬ ਦੇਣਾ ਪਵੇਗਾ|

VIA PUNJAB