- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਰਥਚਾਰੇ ਦੇ ਟੀਚੇ ਦੀ ਨਿਖੇਧੀ ਕਰਨ ਵਾਲੇ ਪੇਸ਼ੇਵਰ ਨਿਰਾਸ਼ਾਵਾਦੀ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਭਾਰਤੀ ਅਰਥਚਾਰੇ ਦੇ ਅਗਲੇ 5 ਪੰਜ ਸਾਲਾਂ ਵਿੱਚ 5 ਖਰਬ ਡਾਲਰ ਦੇ ਹੋਣ ਸਬੰਧੀ ਟੀਚੇ ਬਾਰੇ ਖਦਸ਼ਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਪੂਰੀ ਤਰ੍ਹਾਂ ਸੰਭਵ ਹੈ ਤੇ ਇਸ ਦੀ ਨਿਖੇਧੀ ਕਰਨ ਵਾਲੇ ਪੇਸ਼ੇਵਰ ਨਿਰਾਸ਼ਾਵਾਦੀ ਹਨ। ਉਨ੍ਹਾਂ ਇਹ ਗੱਲ ਵਾਰਾਨਸੀ ਵਿੱਚ ਸ਼ਿਆਮਾ ਪ੍ਰਸਾਦ ਮੁਖਰਜੀ ਦੇ 118ਵੇਂ ਜਨਮ ਦਿਨ ਦੇ ਮੌਕੇ ’ਤੇ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਹੀ।ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ 2019-20 ਦਾ ਬਜਟ ਭਾਰਤੀ ਅਰਥਚਾਰੇ ਦੇ ਅਗਲੇ ਪੰਜ ਵਰ੍ਹਿਆਂ ਵਿੱਚ 5 ਖਰਬ ਡਾਲਰ ਦੇ ਹੋਣ ਦਾ ਰੋਡਮੈਪ ਹੈ। ਉਨ੍ਹਾਂ ਕਿਹਾ, ‘‘ਕੇਕ ਦੇ ਸਾਈਜ਼ ਦਾ ਮਹੱਤਵ ਹੈ, ਜਿੰਨਾ ਵੱਡਾ ਕੇਕ ਹੋਵੇਗਾ, ਲੋਕਾਂ ਨੂੰ ਓਨਾ ਵੱਡਾ ਹਿੱਸਾ ਮਿਲੇਗਾ। ਇਸ ਲਈ ਅਸੀਂ ਭਾਰਤ ਦੇ 5 ਖਰਬ ਡਾਲਰ ਦੇ ਅਰਥਚਾਰੇ ਦਾ ਟੀਚਾ ਮਿਥਿਆ ਹੈ। ਅਰਥਚਾਰਾ ਜਿੰਨਾ ਵੱਡਾ ਹੋਵੇਗਾ, ਦੇਸ਼ ਦੇ ਲੋਕ ਓਨੇ ਵਧ ਖੁਸ਼ਹਾਲ ਹੋਣਗੇ।’’ ਉਨ੍ਹਾਂ ਕਿਹਾ ਟੀਚਾ ਮੁਸ਼ਕਲ ਨਹੀਂ ਹੈ। ਕੁਝ ਲੋਕ 5 ਖਰਬ ਡਾਲਰ ਦੇ ਅਰਥਚਾਰੇ ਦੀ ਲੋੜ ’ਤੇ ਸਵਾਲ ਉਠਾ ਰਹੇ ਹਨ। ਉਨ੍ਹਾਂ ਨੂੰ ਮੈਂ ਪੇਸ਼ੇਵਰ ਨਿਰਾਸ਼ਾਵਾਦੀ ਆਖਦਾ ਹਾਂ। ਉਹ ਆਮ ਲੋਕਾਂ ਤੋਂ ਦੂਰ ਹੋ ਚੁੱਕੇ ਹਨ। ਬਜਟ ਦੀਆਂ ਤਜਵੀਜ਼ਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ,‘‘ਨਵੇਂ ਭਾਰਤ’ ਦੀ ਇਬਾਰਤ ਲਿਖੀ ਜਾ ਰਹੀ ਹੈ। ਉਨ੍ਹਾਂ ਇਸ ਦੌਰਾਨ ਹਿੰਦੀ ਦੇ ਕੁਝ ਦੋਹੇ ਬੋਲੇ।ਪਾਰਟੀ ਮੈਂਬਰਸ਼ਿਪ ਮੁਹਿੰਮ ਦਾ ਆਗਾਜ਼ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਹਰ ਤਬਕੇ ਦਾ ਵਿਅਕਤੀ ਭਗਵਾ ਪਾਰਟੀ ਨਾਲ ਜੁੜੇਗਾ। ਇਥੇ ਪੁੱਜਣ ਤੋਂ ਪਹਿਲਾਂ ਉਨ੍ਹਾਂ ਹਵਾਈ ਅੱਡੇ ’ਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਬੁੱਤ ਤੋਂ ਪਰਦਾ ਹਟਾਇਆ।


