ਅਸੀਂ ਬੈਲਟ ਪੇਪਰ ਵਾਲੇ ਯੁੱਗ ਵਿੱਚ ਵਾਪਿਸ ਨਹੀਂ ਆਉਣਾ ਚਾਹੁੰਦੇ: ਸੁਨੀਲ ਅਰੋੜਾ

ਨਵੀਂ ਦਿੱਲੀ – ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਈ. ਵੀ. ਐਮ. ਮਾਮਲੇ ਵਿੱਚ ਦੋਬਾਰਾ ਬੈਲਟ ਪੇਪਰ ਰਾਹੀਂ ਵੋਟਿੰਗ ਕਰਨ ਦੀ ਮੰਗ ਤੇ ਸਾਫ ਇਨਕਾਰ ਕਰ ਦਿੱਤਾ ਹੈ| ਉਨ੍ਹਾਂ ਨੇ ਕਿਹਾ ਹੈ,”ਅਸੀਂ ਬੈਲੇਟ ਪੇਪਰ ਵਾਲੇ ਯੁੱਗ ਵਿੱਚ ਵਾਪਸ ਨਹੀਂ ਆਉਣਾ ਚਾਹੁੰਦੇ ਹਾਂ|” ਦੇਸ਼ ਵਿੱਚ ਕਈ ਵਾਰ ਈ. ਵੀ. ਐਮ. ਤੇ ਸਵਾਲ ਖੜੇ ਹੋਏ ਅਤੇ ਬੈਲਟ ਪੇਪਰ ਦੇ ਰਾਹੀਂ ਚੋਣ ਕਰਵਾਉਣ ਦੀ ਮੰਗ ਉੱਠੀ ਹੈ|ਹਾਲ ਹੀ 2014 ਦੇ ਲੋਕ ਸਭਾ ਚੋਣਾਂ ਵਿੱਚ ਈ. ਵੀ. ਐਮ. ਦੇ ਹੈਕ ਹੋਣ ਦਾ ਦਾਅਵਾ ਕੀਤਾ ਗਿਆ| ਇਸ ਤੋਂ ਬਾਅਦ ਫਿਰ ਤੋਂ 2019 ਲੋਕ ਸਭਾ ਚੋਣਾਂ ਲਈ ਬੈਲਟ ਪੇਪਰ ਵੋਟਿੰਗ ਦੀ ਮੰਗ ਚੁੱਕੀ ਗਈ| ਕਾਂਗਰਸ ਸਮੇਤ ਕਈ ਵਿਰੋਧੀਆਂ ਪਾਰਟੀਆਂ ਨੇ ਈ. ਵੀ. ਐਮ. ਦੀ ਜਗ੍ਹਾਂ ਬੈਲਟ ਪੇਪਰ ਨਾਲ ਵੋਟਿੰਗ ਕਰਵਾਉਣ ਦੀ ਮੰਗ ਕੀਤੀ ਗਈ ਹੈ| ਇਸ ਤੇ ਅੱਜ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਸਾਫ ਇਨਕਾਰ ਕਰ ਦਿੱਤਾ ਹੈ|

VIA PUNJAB