- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅੰਨ੍ਹੇ ਕਤਲ ਦਾ ਮਾਮਲਾ ਸੁਲਝਾਇਆ-ਕਾਤਲ ਕਾਬੂ
ਗੜ੍ਹਸ਼ੰਕਰ -ਕਰੀਬ ਡੇਢ ਸਾਲ ਪਹਿਲਾਂ ਸਥਾਨਕ ਤਹਿਸੀਲ ਦੇ ਪਿੰਡ ਚੱਕ ਫੁੱਲੂ ਦੇ ਛੱਪੜ ਵਿਚ ਕਤਲ ਕਰਕੇ ਸੁੱਟੇ ਨੌਜਵਾਨ ਦੇ ਕਾਤਲ ਨੂੰ ਸਥਾਨਕ ਪੁਲੀਸ ਨੇ ਫੜਨ ਦਾ ਦਾਅਵਾ ਕੀਤਾ ਹੈ। ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਸਤੀਸ਼ ਕੁਮਾਰ ਅਤੇ ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ 22 ਅਪਰੈਲ 2018 ਨੂੰ ਪਿੰਡ ਚੱਕ ਫੁੱਲੂ ਦੇ ਛੱਪੜ ਵਿਚੋਂ ਇਕ ਨੌਜਵਾਨ ਮਨੀ ਕੁਮਾਰ ਉਰਫ ਪਾਠੀ ਦੀ ਲਾਸ਼ ਬਰਾਮਦ ਹੋਈ ਸੀ ਜਿਸਦੇ ਸਿਰ ‘ਤੇ ਸੱਟਾਂ ਦੇ ਨਿਸ਼ਾਨ ਸਨ। ਪੁਲੀਸ ਵਲੋਂ ਇਸ ਕੇਸ ਸਬੰਧੀ ਕੀਤੀ ਤਫਤੀਸ਼ ਦੌਰਾਨ ਉਕਤ ਨੌਜਵਾਨ ਨੂੰ ਕਤਲ ਕਰਕੇ ਉਕਤ ਛੱਪੜ ਵਿਚ ਸੁੱਟਣ ਵਾਲੇ ਦੋਸ਼ੀ ਸੁਰਜੀਤ ਸਿੰਘ ਮੋਨੂੰ ਵਾਸੀ ਗਿੱਲ ਚੌਂਕ ਲੁਧਿਆਣਾ ਹਾਲ ਵਾਸੀ ਗੋਗੋਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਅਨੁਸਾਰ ਉਕਤ ਮਨੀ ਕੁਮਾਰ ਦਾ ਸੁਰਜੀਤ ਸਿੰਘ ਨਾਲ ਪਹਿਲਾਂ ਕੋਈ ਵਾਦ ਵਿਵਾਦ ਹੋਇਆ ਸੀ ਅਤੇ ਮਨੀ ਕੁਮਾਰ ਨੇ ਸੁਰਜੀਤ ਸਿੰਘ ਨਾਲ ਕੁੱਟਮਾਰ ਕਰਕੇ ਉਸਦੇ ਪੈਸੇ ਖੋਹੇ ਸਨ। ਉਨ੍ਹਾਂ ਦੱਸਿਆ ਕਿ ਮਿਤੀ 18 ਅਪਰੈਲ 2018 ਨੂੰ ਮੁੜ ਉਨ੍ਹਾਂ ਵਿਚਕਾਰ ਝਗੜਾ ਹੋਇਆ ਸੀ ਅਤੇ ਮਨੀ ਕੁਮਾਰ ਨੇ ਸੁਰਜੀਤ ਸਿੰਘ ‘ਤੇ ਦਾਤਰ ਨਾਲ ਵਾਰ ਵੀ ਕੀਤਾ ਸੀ। ਇਸ ਰੰਜਿਸ਼ ਵਿਚ ਆ ਕੇ ਸੁਰਜੀਤ ਸਿੰਘ ਨੇ ਮਨੀ ਕੁਮਾਰ ਦਾ ਕਤਲ ਕਰਕੇ ਲਾਸ਼ ਪਿੰਡ ਚੱਕ ਫੁੱਲੂ ਦੇ ਛੱਪੜ ਵਿਚ ਸੁੱਟ ਦਿੱਤੀ ਸੀ। ਪੁਲੀਸ ਅਨੁਸਾਰ ਇਸ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


