- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅੰਨ੍ਹੇ ਸਿਸਟਮ ਨੂੰ ਸੱਚਾਈ ਦਿਖਾਉਣ ਦੀ ਲੋੜ : ਰਾਹੁਲ ਗਾਂਧੀ
ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੇ ਸੰਕਟ ਵਿਚਕਾਰ ਲੋਕਾਂ ਨੂੰ ਇਕ-ਦੂਜੇ ਦੀ ਮਦਦ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਅੰਨ੍ਹੇ ਸਿਸਟਮ ਨੂੰ ਸੱਚ ਵਿਖਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਟਵੀਟ ਕੀਤਾ ਕਿ ਇਕ-ਦੂਜੇ ਦੀ ਮਦਦ ਕਰਦੀ ਆਮ ਜਨਤਾ ਵਿਖਾਉਂਦੀ ਹੈ ਕਿ ਕਿਸੇ ਦਾ ਦਿਲ ਛੂਹਣ ਲਈ ਹੱਥ ਛੂਹਣ ਦੀ ਲੋੜ ਨਹੀਂ।ਰਣਦੀਪ ਸੁਰਜੇਵਾਲਾ ਨੇ ਦਿੱਲੀ ਵਿੱਚ ਸ਼ਮਸ਼ਾਨ ਘਾਟਾਂ ਤੇ ਅੰਤਿਮ ਸੰਸਕਾਰ ਲਈ 20 ਘੰਟਿਆਂ ਤਕ ਦਾ ਇੰਤਜ਼ਾਰ ਕਰਨ ਸੰਬੰਧੀ ਖਬਰ ਦਾ ਹਵਾਲਾ ਦਿੰਦਿਆਂ ਹੋਏ ਕਿਹਾ ਕਿ ਇਹ ਤਸਵੀਰਾਂ ਮੋਦੀ ਸਰਕਾਰ ਦਾ ਜੀਵਨ ਭਰ ਪਿੱਛਾ ਨਹੀਂ ਛੱਡਣਗੀਆਂ। ਉਨ੍ਹਾਂ ਟਵੀਟ ਕੀਤਾ ਕਿ ਇਹ ਮਨੁੱਖਤਾ ਦੇ ਖ਼ਿਲਾਫ਼ ਹੈ। ਇਹ ਅਪਰਾਧ ਹੈ। ਅੰਤਿਮ ਸੰਸਕਾਰਾਂ ਦਾ ਇਹ ਅੰਤਹੀਨ ਸਿਲਸਿਲਾ ਅਹੰਕਾਰੀ ਸ਼ਾਸਕਾਂ ਦੇ ਪੱਥਰ ਦਿਲ ਦਾ ਸਬੂਤ ਹੈ। ਆਪਣੇ ਹੀ ਲੋਕਾਂ ਦੀਆਂ ਲਾਸ਼ਾਂ ਦੀ ਬੁਨਿਆਦ ਤੇ ਸਰਕਾਰ ਮਜਬੂਤ ਨਹੀਂ ਹੋ ਸਕਦੀ। ਇਹ ਤਸਵੀਰਾਂ ਅਤੇ ਘਟਨਾਵਾਂ ਮੋਦੀ ਸਰਕਾਰ ਦਾ ਜੀਵਨ ਭਰ ਪਿੱਛਾ ਕਰਨਗੀਆਂ।


