ਅੰਮ੍ਰਿਤਸਰ ’ਚ ਦੁਸਹਿਰਾ ਮੌਕੇ ਵੱਡਾ ਹਾਦਸਾ ਰੇਲ ਗੱਡੀ ਹੇਠ ਆਉਣ ਨਾਲ 100 ਮੌਤਾਂ

ਦੁਸਹਿਰਾ ਮੌਕੇ ਪੁਤਲਿਆਂ ਨੂੰ ਅੱਗ ਲਾਉਣ ਤੋਂ ਬਾਅਦ ਮਚੀ ਭੱਜ-ਦੌੜ

ਅੰਮ੍ਰਿਤਸਰ – ਅੰਮ੍ਰਿਤਸਰ ‘ਚ ਦੁਸਹਿਰਾ ਮੌਕੇ ਸ਼ੁੱਕਰਵਾਰ ਨੂੰ ਵਾਪਰੇ ਇੱਕ ਵੱਡੇ ਅਤੇ ਭਿਆਨਕ ਰੇਲ ਹਾਦਸੇ ’ਚ 100 ਤੋਂ ਵਧ ਵਿਅਕਤੀ ਮਾਰੇ ਗਏ, ਜਦੋਂ ਕਿ 150 ਦੇ ਕਰੀਬ ਜ਼ਖਮੀ ਹੋਏ ਹਨ। ਹਾਦਸੇ ਦੇ ਪੀੜਤ ਲੋਕ ਦੁਸਹਿਰਾ ਦੇਖਣ ਆਏ ਸਨ। ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਦੁਸਹਿਰਾ ਮੌਕੇ ਪ੍ਰੋਗਰਾਮ ਵਿੱਚ 500 ਤੋਂ ਲੈ ਕੇ 700 ਦੇ ਕਰੀਬ ਲੋਕ ਹਾਜ਼ਰ ਸਨ। ਜਾਣਕਾਰੀ ਮੁਤਾਬਕ ਸ਼ਾਮ ਕਰੀਬ 6:30 ਦੇ ਕਰੀਬ ਜਦ ਰਾਵਣ, ਮੇਘਨਾਥ ਅਤੇ ਕੁੰਬਕਰਨ ਦੇ ਪੁਤਲੇ ਨੂੰ ਅਗਨ ਭੇਂਟ ਕੀਤਾ ਗਿਆ ਤਾਂ ਉਸ ਦੀ ਚੰਗਿਆੜੀਆਂ ਦੁਸ਼ਹਿਰਾ ਦੇਖਣ ਆਏ ਲੋਕਾਂ ਤੇ ਪੈਣੀਆਂ ਸ਼ੁਰੂ ਹੋ ਗਈਆਂ ਤੇ ਲੋਕ ਆਪਣੀ ਜਾਨ ਬਚਾਉਣ ਲਈ ਰੇਲਵੇ ਟ੍ਰੇਕ ਵੱਲ ਭੱਜੇ। ਇਸ ਦੋਰਾਨ ਲੋਕ 120 ਦੀ ਸਪੀਡ ’ਤੇ ਪਠਾਨਕੋਟ ਤੋ ਅੰਮ੍ਰਿਤਸਰ ਨੂੰ ਆ ਰਹੀ ਰੇਲ ਗੱਡੀ ਹੇਠ ਆ ਗਏ। ਖਬਰ ਲਿਖੇ ਜਾਣ ਤੱਕ 70 ਤੋਂ ਵੱਧ ਮੋਤਾਂ ਮੌਕੇ ’ਤੇ ਹੋ ਚੁੱਕੀਆਂ ਸਨ। ਇਹ ਗਿਣਤੀ ਬਾਅਦ ਵਿੱਚ 100 ਤੱਕ ਜਾ ਪਹੁੰਚੀ। ਜ਼ਖਮੀਆਂ ਵਿੱਚ ਦਰਜਨਾਂ ਵਿਅਕਤੀ ਬਹੁਤ ਗੰਭੀਰ ਹਾਲਤ ਵਿੱਚ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਥਾਨਕ ਪੁਲਸ ਵੱਲੋਂ ਦੁਸ਼ਹਿਰੇ ਦੇ ਤਿਉਹਾਰ ਮੋਕੇ ਕੋਈ ਪੁਖਤਾਂ ਪ੍ਰਬੰਧ ਨਹੀ ਕੀਤੇ ਗਏ ਸਨ। ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋੜਾਂ ਫਾਟਕ ਵਿੱਖੇ ਹੋਏ ਭਿਆਨਕ ਹਾਦਸੇ ਦੀ ਖਬਰ ਸੁਣਦੇ ਹੀ ਸਾਰ ਜ਼ਖਮੀਆਂ ਦਾ ਮੁਫਤ ਇਲਾਜ ਕਰਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਭਲਕੇ ਅੰਮ੍ਰਿਤਸਰ ਆਉਣ ਦੀ ਸੰਭਾਵਨਾ ਹੈ। ਪੰਜਾਬ ਦੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾਂ ਨੇ ਟੈਲੀਫੋਨ ਤੇ ਹਾਦਸੇ ਲਈ ਦੁੱਖ ਦਾ ਇਜ਼ਹਾਰ ਕਰਦਿਆਂ ਮੁੱਖ ਮੰਤਰੀ ਦੀ ਤਰਫੋਂ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਲਾਜ਼ ਲਈ ਸਾਰੇ ਸਰਕਾਰੀ ਤੇ ਨਿਜ਼ੀ ਹਸਪਤਾਲਾਂ ਖੁੱਲੇ ਰਹਿਣਗੇ ਅਤੇ ਲੋਕ ਜਿੱਥੇ ਚਾਹੁਣ ਜ਼ਖਮੀਆਂ ਦਾ ਇਲਾਜ਼ ਕਰਵਾਉਣ, ਇਸ ਦਾ ਸਾਰਾ ਖਰਚਾ ਪੰਜਾਬ ਸਰਕਾਰ ਦੇਵਗੀ। ਮਰਨ ਵਾਲਿਆਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਰੇਲਵੇ ਦੇ ਵੱਡੇ ਅਧਿਕਾਰੀਆਂ, ਸਥਾਨਕ ਪ੍ਰਸ਼ਾਸਨ ਅਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰਵਾਏ।ਜ਼ਖਮੀਆਂ ਨੂੰ 108 ਐਂਬੂਲੈਂਸ ਜ਼ਰੀਏ ਹਸਪਤਾਲ ਪਹੁੰਚਾਇਆ ਗਿਆ। ਹਾਦਸਾ ਬਹੁਤ ਹੀ ਭਿਆਨਕ ਅਤੇ ਦਰਦਨਾਕ ਸੀ। ਅਚਾਨਕ ਵਾਪਰੇ ਇਸ ਹਾਦਸੇ ਕਾਰਨ ਸ਼ਹਿਰ ਵਿੱਚ ਸੋਗ ਦਾ ਭਾਰੀ ਮਾਹੌਲ ਹੈ।

VIA PUNJAB