- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅੰਮ੍ਰਿਤਸਰ ਪੁਲਿਸ ਨੇ ਡੇਢ ਕੋਰੜ ਰੁਪਏ ਦੀ ਨਗਦੀ ਤੇ ਸੋਨਾ ਚੋਰੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਕੀਤੇ ਕਾਬੂ
ਅੰਮ੍ਰਿਤਸਰ – ਵਿਦੇਸ਼ ਘੁੰਮਣ ਗਈ ਇਕ ਸਕੂਲ ਦੀ ਸੰਚਾਲਕਾ ਦੀ ਕੋਠੀ ਵਿੱਚੋ ਡੇਢ ਕਰੋੜ ਦੀ ਨਗਦੀ ਤੇ ਸੋਨੇ ਦੇ ਜੇਵਰਾਤ ਚੋਰੀ ਕਰਨ ਵਾਲੀ ਨੌਕਰਾਨੀ ਦੇ 4 ਸਾਥੀਆ ਨੂੰ ਗ੍ਰਿਫਤਾਰ ਕਰਨ ਸਬੰਧੀ ਜਾਣਕਾਰੀ ਦੇਦਿਆ ਪੁਲਿਸ ਕਮਿਸਨਰ ਸ੍ਰੀ ਐਸ.ਐਸ ਸ੍ਰੀਵਾਸਤਵ ਨੇ ਅੱਜ ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਕੋਰਟ ਰੋਡ ਸਥਿਤ ਕੋਠੀ ਨੰ: 7 ਦੀ ਰਹਿਣ ਵਾਲੀ ਇਕ ਔਰਤ ਸੁਧਾ ਭੰਡਾਰੀ ਪਤਨੀ ਸਵ: ਨਵੀਨ ਭੰਡਾਰੀ ਨੇ ਪੁਲਿਸ ਥਾਣਾਂ ਸਿਵਲ ਲਾਈਨ ਵਿਖੇ ਕੇਸ ਦਰਜ ਕਰਾਇਆ ਸੀ ਕਿ ਉਸ ਦੀ ਨੌਕਰਾਨੀ ਚਰਨਜੀਤ ਕੌਰ ਨੇ ਉਸ ਦੇ ਘਰ ਵਿੱਚ ਪਈ ਢੇਡ ਕਰੋੜ ਰੁਪਏ ਦੀ ਨਗਦੀ ਤੇ ਸੋਨੇ ਦੇ ਜੇਵਰਾਤ ਆਪਣੇ ਰਿਸ਼ਤੇਦਾਰਾਂ ਨਾਲ ਮਿਲਕੇ ਉਸ ਸਮੇ ਚੋਰੀ ਕਰ ਲਏ ਗਏ , ਜਦ ਉਹ ਛੁਟੀਆ ਵਿੱਚ ਵਿਦੇਸ਼ ਘੁੰਮਣ ਗਈ ਹੋਈ ਸੀ।ਸ੍ਰੀ ਵਾਸਤਵ ਨੇ ਦੱਸਿਆ ਕਿ ਹੋਈ ਇਸ ਹਾਈਪਰੋਫਾਈਲ ਚੋਰੀ ਦਾ ਪਰਦਾਫਾਸ਼ ਕਰਨ ਤੇ ਘਟਨਾ ਨੂੰ ਅੰਜਾਮ ਦੇਣ ਵਾਲਿਆ ਨੂੰ ਕਾਬੂ ਕਰਨ ਦੀ ਜਮੇਵਾਰੀ ਸੀ.ਆਈ.ਏ ਸਟਾਫ ਨੂੰ ਸੌਪ ਕੇ ਡੀ.ਸੀ.ਪੀ ਜਾਂਚ ਸ: ਮੁਖਵਿੰਦਰ ਸਿੰਘ ਭੁੱਲ਼ਰ, ਏ.ਡੀ.ਸੀ.ਪੀ ਜਾਂਚ ਸ: ਗੁਰਨਾਮ ਸਿੰਘ ਅਤੇ ਏ.ਸੀ.ਪੀ ਜਾਂਚ ਸ:ਪਲਵਿੰਦਰ ਸਿੰਘ ਦੇ ਅਧਾਰਿਤ ਇਕ ਗਠਿਤ ਇਕ ਟੀਮ ਦੀ ਅਗਵਾਈ ਵਿੱਚ ਸੀ.ਆਈ.ਏ ਸਟਾਫ ਦੇ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਨੂੰ ਉਸ ਸਮੇ ਭਾਰੀ ਸਫਲਤਾ ਮਿਲੀ ਜਦ ਐਸ.ਆਈ ਬਲਦੇਵ ਸਿੰਘ ਵਲੋ ਮਜੀਠਾ ਰੋਡ ਵਿਖੇ ਲਗਾਏ ਨਾਕੇ ਦੌਰਾਨ ਕਿਸੇ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਚੋਰੀ ਕਰਨ ਵਾਲਿਆ ਵਿੱਚ ਸ਼ਾਮਿਲ ਅਨਮੋਲ ਉਰਫ ਚਾਂਦ ਪੁੱਤਰ ਬਲਵੰਤ ਰਾਏ ਵਾਸੀ ਤੁੰਗਬਾਲਾ, ਅਨੀਕੇਤ ਉਰਫ ਭੋਲੂ ਪੁੱਤਰ ਰਾਜਿੰਦਰ ਕੁਮਾਰ ਵਾਸੀ ਗਲੀ ਗੋਪਾਲ ਪੈਲੇਸ ਵਾਲੀ ਨਜਦੀਕ ਕੁੰਦਨ ਢਾਬਾ , ਹੀਰਾ ਉਰਫ ਮੋਟਾ ਪੁੱਤਰ ਮਨੋਹਰ ਲਾਲ ਵਾਸੀ ਫਤਾਹਪੁਰ ਅਤੇ ਹਰਵਿੰਦਰ ਸਿੰਘ ਉਰਫ ਹੀਰਾ ਪੁੱਤਰ ਦਿਲਬਾਗ ਸਿੰਘ ਵਾਸੀ ਫਤਾਹਪੁਰ 88 ਫੁਟੀ ਰੋਡ ਦੇ ਨਜਦੀਕ ਕਬਰਾਂ ਕੋਲ ਕਿਸੇ ਹੋਰ ਘਟਨਾ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਬੈਠੇ ਹਨ, ਸੀ.ਏ.ਆਈ ਸਟਾਫ ਨੇ 28 ਲੱਖ ਦੀ ਨਗਦੀ, ਦੋ ਸੋਨੇ ਦੀਆ ਇੱਟਾਂ ਤੇ ਹੋਰ ਜੇਵਰਾਤ ਕੀਤੇ ਬ੍ਰਾਮਦ ਤਾਂ ਐਸ.ਆਈ ਬਲਦੇਵ ਸਿੰਘ ਨੇ ਤਾਰੁੰਤ ਕਾਰਵਾਈ ਕਰਦਿਆ ਚਾਰਾਂ ਨੂੰ ਮੌਕੇ ਤੇ ਕਾਬੂ ਕਰਕੇ ਉਨਾਂ ਪਾਸੋ 28 ਲੱਖ ਰੁਪਏ ਦੀ ਨਗਦੀ , ਦੋ ਸੋਨੇ ਦੀਆਂ ਇੱਟਾਂ,227 ਗ੍ਰਾਮ ਸੋਨੇ ਦੇ ਜੇਵਰਾਤ ਬ੍ਰਾਮਦ ਕੀਤੇ ਗਏ ਹਨ।ਸ੍ਰੀ ਵਾਸਤਵ ਨੇ ਦੱਸਿਆ ਕਿ ਦੋਸ਼ੀਆ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਏਗਾ ਕਿ ਉਨਾ ਨਾਲ ਹੋਰ ਕੌਣ ਕੌਣ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆ ਵਿੱਚ ਸ਼ਾਮਿਲ ਹਨ ਤੇ ਕਿਥੇ ਲੁਕੇ ਹੋਏ ਹਨ ਜਿੰਨਾ ਨੂੰ ਕਾਬੂ ਕਰਕੇ ਬਾਕੀ ਹੋਰ ਬ੍ਰਾਮਦੀ ਕੀਤੀ ਜਾਏਗੀ।nਇਸ ਸਮੇ ਉਨਾਂ ਨਾਲ ਡੀ.ਸੀ.ਪੀ ਜਾਂਚ ਸ: ਮੁਖਵਿੰਦਰ ਸਿੰਘ ਭੁੱਲ਼ਰ, ਏ.ਡੀ.ਸੀ.ਪੀ ਜਾਂਚ ਸ: ਗੁਰਨਾਮ ਸਿੰਘ ਅਤੇ ਏ.ਸੀ.ਪੀ ਜਾਂਚ ਸ:ਪਲਵਿੰਦਰ ਸਿੰਘ ਅਤੇ ਸੀ.ਆਈ.ਏ ਸਟਾਫ ਦੇ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਵੀ ਹਾਜਰ ਸਨ।


