ਅੰਮ੍ਰਿਤਸਰ ਰੇਲ ਹਾਦਸਾ ਬਹੁਤ ਹੀ ਦੁਖਦਾਈ ਘਟਨਾ: ਮਲੂਕਾ

ਫੂਲ ਟਾਊਨ -ਅੰਮ੍ਰਿਤਸਰ ਵਿਖੇ ਦੁਸਹਿਰੇ ਦੌਰਾਨ ਜੌੜਾ ਫਾਟਕ ਤੇ ਵਾਪਰਿਆ ਰੇਲ ਹਾਦਸਾ ਇੱਕ ਮੰਦਭਾਗੀ ਘਟਨਾ ਹੈ। ਇਹਨਾਂ ਸਬਦਾ ਦਾ ਪ੍ਰਗਟਾਵਾ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕੀਤਾ। ਉਹਨਾਂ ਕਿਹਾ ਕਿ ਇਸ ਭਿਆਨਕ ਹਾਦਸੇ ਦਾ ਸਿਕਾਰ ਹੋਏ ਮ੍ਰਿਤਕਾਂ ਦੇ ਪ੍ਰੀਵਾਰਾਂ ਲਈ ਬਹੁਤ ਹੀ ਪੀੜਾ ਅਤੇ ਦੁੱਖਦਾਈ ਵਾਲਾ ਸਮਾਂ ਹੈ। ਉਹਨਾਂ ਕਿਹਾ ਕਿ ਇਸ ਹਾਦਸੇ ਵਿੱਚ ਕਈਆਂ ਦੇ ਪੂਰੇ ਪ੍ਰੀਵਾਰ ਖਤਮ ਹੋ ਚੁੱਕੇ ਹਨ। ਇਸ ਦੁੱਖ ਦੀ ਘੜੀ ਵਿੱਚ ਸ੍ਰੋਮਣੀ ਅਕਾਲੀ ਦਲ ਪੀੜਿਤ ਪ੍ਰੀਵਾਰਾਂ ਨਾਲ ਖੜਾ ਹੈ ਅਤੇ ਪੀੜਿਤ ਪ੍ਰੀਵਾਰਾ ਨਾਲ ਸੰਵੇਦਨਾ ਪ੍ਰਗਟ ਕੀਤੀ। ਮਲੂਕਾ ਨੇ ਇਸ ਹਾਦਸੇ ਨੂੰ ਪੰਜਾਬ ਉਤੇ ਕਾਲੇ ਦਿਨ ਵਜੋ ਕਰਾਰ ਦਿੱਤਾ।ਉਹਨਾਂ ਕਿਹਾ ਕਿ ਅਜਿਹੇ ਹਾਦਸੇ ਕਿਸੇ ਦੀ ਵੀ ਲਾਪ੍ਰਵਾਹੀ ਨਾਲ ਹੋਣ ਪ੍ਰੰਤੂ ਖਮਿਆਜਾ ਤਾਂ ਆਮ ਜਨਤਾਂ ਨੂੰ ਭੁਗਤਣਾ ਪੈਂਦਾ ਹੈ।ਉਹਨਾਂ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਜਿਹੇ ਹਾਦਸਿਆ ਤੋਂ ਸਬਕ ਲੈ ਕੇ ਅਜਿਹੇ ਹਾਦਸੇ ਨਾਂ ਹੋਣ ਪ੍ਰਤੀ ਗੰਭੀਰਤਾ ਦਿਖਾਉਣ ਦੀ ਲੋੜ ਹੈ।ਇਸ ਮੌਕੇ ਜਥੇਦਾਰ ਭਰਪੂਰ ਸਿੰਘ ਢਿੱਲੋ, ਸੁਖਮੰਦਰ ਸਿੰਘ ਮਾਨ, ਜਥੇਦਾਰ ਸਤਨਾਮ ਸਿੰਘ ਭਾਈਰੂਪਾ, ਹਰਿੰਦਰ ਸਿੰਘ ਹਿੰਦਾ, ਸੁਭਾਸ ਗੋਇਲ, ਬੂਟਾ ਸਿੰਘ ਢਿੱਲੋ, ਜਲੌਰ ਸਿੰਘ ਢਿੱਲੋ, ਪਿੰਦਰ ਸਿੰਘ ਢਿੱਲੋ, ਜਸਵੰਤ ਸਿੰਘ ਭਾਈਰੂਪਾ, ਮਨਜੀਤ ਸਿੰਘ ਧੁੰਨਾਂ, ਹਰਬੰਸ ਸਿੰਘ ਸੋਹੀ, ਬਲਕਰਨ ਸਿੰਘ ਜਟਾਣਾ, ਗੁਰਮੀਤ ਰੋਮਾਣਾ, ਗੁਰਪ੍ਰੀਤ ਭੁੱਲਰ, ਗੁਰਦਿਆਲ ਸਿੰਘ ਚਹਿਲ, ਸ਼ਿੰਦਰਪਾਲ ਸਿੰਘ ਚਹਿਲ, ਸੁਦਾਗਰ ਸਿੰਘ ਫੌਜੀ, ਵਜੀਰ ਸਿੰਘ, ਗੋਬਿੰਦ ਕਰਕਰਾ, ਸਰਪੰਚ ਹਰਬੰਸ ਸਿੰਘ ਧਿੰਗੜ, ਬੂਟਾ ਸਿੰਘ ਮੈਂਬਰ ਧਿੰਗੜ ਅਤੇ ਸਿੰਗਾਰਾ ਸਿੰਘ ਆਲੀਕੇ ਆਦਿ ਹਾਜ਼ਰ ਸਨ।

VIA PUNJAB