ਆਟੋ ਗੈਂਗ ਦਾ ਮੁਖੀ ਬੱਚੀ 6 ਸਾਥੀਆਂ ਸਮੇਤ ਕਾਬੂ

ਲੁੱਟ ਕੀਤੇ 10 ਮੋਬਾਈਲ 4 ਮੋਟਰਸਾਈਕਲ ਆਟੋ ਅਤੇ ਹਥਿਆਰ ਬਰਾਮਦ

ਲੁਧਿਆਣਾ – ਥਾਣਾ ਸਲੇਮ ਟਾਬਰੀ ਦੀ ਪੁਲਸ ਪਾਰਟੀ ਨੇ ਜਲੰਧਰ ਬਾਈਪਾਸ ਅਮਲਤਾਸ ਹੋਟਲ ਦੇ ਕੋਲ ਛਾਪੇਮਾਰੀ ਦੌਰਾਨ ਲੁੱਟ ਦੀ ਯੋਜਨਾ ਬਣਾਉਂਦੇ ਹੋਏ ਆਟੋ ਗੈਂਗ ਦੇ ਮੁਖੀਆਂ ਬੱਚੀ ਨੂੰ 6 ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਲੁੱਟ ਕੀਤੇ 10 ਮੋਬਾਈਲ ਚੋਰੀ ਦੇ 4 ਮੋਟਰਸਾਈਕਲ 1 ਆਟੋ 3 ਦਾਤ 1 ਛੁਰਾ 1 ਪੇਚਕਸ 1 ਸੁਆ ਬਰਾਮਦ ਕੀਤਾ ਹੈ। ਏ ਡੀ ਸੀ ਪੀ 1 ਗੁਰਪ੍ਰੀਤ ਸਿੰਘ ਸਿਕੰਦ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਹਨਾਂ ਦੇ ਏ ਸੀ ਪੀ ਅਨਿਲ ਕੋਹਲੀ ਦੀ ਅਗਵਾਈ ਵਾਲੀ ਟੀਮ ਦੇ ਥਾਣਾ ਸਲੇਮ ਟਾਬਰੀ ਮੁਖੀ ਕੰਵਲਜੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਜਲੰਧਰ ਬਾਈਪਾਸ ਹੋਟਲ ਅਮਲਤਾਸ ਅਜਾਇਬ ਘਰ ਦੇ ਕੋਲ ਆਟੋ ਗੈਂਗ ਦਾ ਮੁਖਿਆ ਬੱਚੀ ਆਪਣੇ ਸਾਥੀਆਂ ਸਮੇਤ ਲੁੱਟ ਦੀ ਯੋਜਨਾ ਬਣਾ ਰਿਹਾ ਹੈ ਓਹਨਾ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਓਥੇ ਛਾਪੇਮਾਰੀ ਕਰਕੇ ਲੁੱਟ ਦੀ ਯੋਜਨਾ ਬਣਾਉਂਦੇ ਹੋਏ ਆਟੋ ਗੈਂਗ ਦੇ ਮੁਖੀਆਂ ਬੱਚੀ ਨੂੰ 6 ਸਾਥੀਆਂ ਸਮੇਤ ਕਾਬੂ ਕਰ ਲਿਆ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਸਰੂਪ ਨਗਰ ਨਿਵਾਸੀ ਰਾਜ ਕੁਮਾਰ ਉਰਫ ਬੱਚੀ , ਨਿਊ ਅਮਨ ਨਗਰ ਨਿਵਾਸੀ ਅਨਿਲ ਕੁਮਾਰ ,ਖਜੂਰ ਚੌਕ ਨਿਵਾਸੀ ਲਖਵਿੰਦਰ ਸਿੰਘ ਉਰਫ ਲੱਕੀ , ਜੱਸੀਆ ਦੀ ਮਹਾਵੀਰ ਕਲੋਨੀ ਨਿਵਾਸੀ ਵਿਸ਼ਾਲ ਭੰਡਾਰੀ ,ਸਰੂਪ ਨਗਰ ਨਿਵਾਸੀ ਸਾਹਿਲ ਕਬੋਰੀਆ , ਅਮਨ ਨਗਰ ਨਿਵਾਸੀ ਜਤਿੰਦਰ ਉਰਫ ਰੋਹਿਤ ਵਜੋਂ ਹੋਈ। ਪੁਲਸ ਨੇ ਦੋਸ਼ੀਆਂ ਕੋਲੋ ਪੁੱਛਗਿੱਛ ਦੌਰਾਨ ਓਹਨਾ ਦੀ ਨਿਸ਼ਾਨਦੇਹੀ ਤੇ ਓਹਨਾ ਦੇ ਕਬਜ਼ੇ ਵਿਚੋਂ ਚੋਰੀ ਦੇ ਮੋਟਰਸਾਈਕਲ ਲੁੱਟ ਕੀਤੇ ਮੋਬਾਈਲ ਵਾਰਦਾਤ ਨੂੰ ਅੰਜਾਮ ਦੇਣ ਲਈ ਰੱਖਿਆ ਆਟੋ ਅਤੇ ਤੇਜ਼ਧਾਰ ਹਥਿਆਰ ਬਰਾਮਦ ਕਰ ਲਏ ਪੁਲਸ ਅਨੁਸਾਰ ਦੋਸ਼ੀਆਂ ਨੇ ਕਬੂਲਿਆ ਕਿ ਉਹ ਪਹਿਲਾਂ ਸਵਾਰੀ ਨੂੰ ਆਟੋ ਚ ਬੈਠਾ ਲੈਂਦੇ ਸੀ ਅਤੇ ਬਾਅਦ ਵਿਚ ਸੁਨਸਾਨ ਜਗ੍ਹਾ ਤੇ ਲਿਜਾ ਕੇ ਸਵਾਰੀ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਲੁੱਟ ਲੈਂਦੇ ਸਨ ਪੁਲਸ ਅਨੁਸਾਰ ਦੋਸ਼ੀਆਂ ਨੇ ਕੁਝ ਦਿਨ ਪਹਿਲਾਂ ਥਾਣਾ ਸਲੇਮ ਟਾਬਰੀ ਦੇ ਇਲਾਕੇ ਚ ਕੀਤੀਆਂ 2 ਲੁੱਟ ਦੀਆਂ ਵਾਰਦਾਤਾਂ ਕਬੂਲਿਆ ਹਨ ਪੁਲਸ ਨੇ ਫਿਲਹਾਲ ਦੋਸ਼ੀਆਂ ਨੂੰ ਅੱਜ ਕੋਰਟ ਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਸ਼ੀਆਂ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

VIA PUNJAB